ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਦਰਮਿਆਨ ਮਾਲ ਅਤੇ ਸੇਵਾ ਕਰ (ਜੀਐਸਟੀ) ਸੰਗ੍ਰਹਿ ਦੇ ਮੋਰਚੇ 'ਤੇ ਸਰਕਾਰ ਨੂੰ ਥੋੜੀ ਰਾਹਤ ਮਿਲੀ ਹੈ। ਜੀਐਸਟੀ ਸੰਗ੍ਰਹਿ ਅਕਤੂਬਰ ਮਹੀਨੇ ਵਿੱਚ ਵਧ ਕੇ 1, 05, 155 ਕਰੋੜ ਰੁਪਏ ਤੱਕ ਪਹੁੰਚ ਗਿਆ। ਫਰਵਰੀ ਤੋਂ ਬਾਅਦ ਪਹਿਲੀ ਵਾਰ ਜੀਐਸਟੀ ਸੰਗ੍ਰਹਿ ਦਾ ਅੰਕੜਾ 1 ਲੱਖ ਕਰੋੜ ਰੁਪਏ ਤੋਂ ਪਾਰ ਨਿਕਲਿਆ ਹੈ। ਇਹ ਜਾਣਕਾਰੀ ਵਿੱਤ ਮੰਤਰਾਲੇ ਨੇ ਐਤਵਾਰ ਨੂੰ ਦਿੱਤੀ। ਬਿਆਨ ਵਿੱਚ ਕਿਹਾ ਹੈ ਕਿ ਅਕਤੂਬਰ 2020 ਦਾ ਜੀਐਸਟੀ ਸੰਗ੍ਰਹਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਕੁੱਲ ਜੀਐਸਟੀ ਸੰਗ੍ਰਹਿ ਤੋਂ 10 ਫੀਸਦੀ ਤੱਕ ਵਧ ਹੈ।