ਨਵੀਂ ਦਿੱਲੀ: ਸਰਚ ਇੰਜਨ ਗੂਗਲ ਦੁਆਰਾ ਦਿੱਤੀਆਂ ਜਾਣ ਵਾਲੀਆਂ ਕਈ ਸਾਰੀਆਂ ਸੇਵਾਵਾਂ ਸੋਮਵਾਰ ਦੀ ਸ਼ਾਮ ਨੂੰ ਪ੍ਰਭਾਵਤ ਹੋਈਆਂ, ਜਿਸ ਕਾਰਨ ਦੁਨੀਆ ਭਰ ਦੇ ਹਜ਼ਾਰਾਂ ਲੋਕ ਜੀਮੇਲ, ਹੈਂਗਆਉਟ, ਡਰਾਈਵ ਅਤੇ ਯੂਟਿਊਬ ਦੀ ਵਰਤੋਂ ਕਰਨ ਵਿੱਚ ਅਸਮਰੱਥ ਰਹੇ। ਹਾਲਾਂਕਿ, ਗੂਗਲ ਦਾ ਸਰਚ ਇੰਜਣ ਪਹਿਲਾਂ ਵਾਂਗ ਕੰਮ ਕਰਦਾ ਰਿਹਾ। ਲਗਭਗ 45 ਮਿੰਟਾਂ ਲਈ ਪ੍ਰਭਾਵਤ ਹੋਣ ਤੋਂ ਬਾਅਦ ਸੇਵਾਵਾਂ ਮੁੜ ਬਹਾਲ ਹੋ ਗਈਆਂ।