ਨਵੀਂ ਦਿੱਲੀ: ਸੋਸ਼ਲ ਮੀਡਿਆ ਪਲੈਟਫੋਰਮ ਤੇ ਵਟਸਐਪ ਇੱਕ ਇਸ ਤਰ੍ਹਾਂ ਦਾ ਐਪ ਹੈ ਜੋ ਸਭ ਤੋਂ ਜ਼ਿਆਦਾ ਮਸ਼ਹੂਰ ਹੈ | ਵਟਸਐਪ ਦੀ ਸਹਾਇਤਾ ਨਾਲ ਯੂਜ਼ਰਸ ਇੱਕ ਦੂਜੇ ਨੂੰ ਫੋਟੋ, ਡੋਕੂਮੈਂਟਸ ਅਤੇ ਵੀਡੀਓ ਆਸਾਨੀ ਨਾਲ ਸ਼ੇਅਰ ਕਰ ਦਿੰਦੇ ਹਨ | ਸਹੂਲਤਾਂ ਨੂੰ ਦੇਖਦੇ ਹੋਏ ਵਟਸਐਪ ਦੇ ਯੂਜ਼ਰਸ ਦੀ ਗਿਣਤੀ ਵੀ ਕਰੀਬ 230 ਕਰੋੜ ਤੱਕ ਪਹੁੰਚ ਗਈ ਹੈ | ਵਟਸਐਪ ਦਾ ਆਰਕਾਈਵ ਫੀਚਰ ਤੁਸੀਂ ਯੂਜ਼ ਕਰਦੇ ਹੋ ਤਾਂ ਜਲਦ ਹੀ ਇਸਦੀ ਜਗ੍ਹਾ ਇੱਕ ਨਵਾਂ ਫੀਚਰ ਦਿੱਤਾ ਜਾ ਸਕਦਾ ਹੈ | ਕੰਪਨੀ ਰੀਡ ਲੇਟਰ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜੋ ਆਰਕਾਈਵ ਚੈਟਸ ਨੂੰ ਰੀਪਲੇਸ ਕਰ ਦੇਵੇਗਾ |
ਰੀਡ ਲੇਟਰ ਫੀਚਰ ਫਿਲਹਾਲ ਬੀਟਾ ਟੈਸਟਿੰਗ ਦੇ ਦੌਰ 'ਚ ਹੈ ਅਤੇ ਕੁਝ ਯੂਜ਼ਰਸ ਇਸ ਨੂੰ ਯੂਜ਼ ਵੀ ਕਰ ਰਹੇ ਹਨ | ਰੀਡ ਲੇਟਰ ਫੀਚਰ ਦੇ ਤਹਿਤ ਤੁਸੀਂ ਕਿਸੀ ਚੈਟ ਨੂੰ ਰੀਡ ਲੇਟਰ ਮਾਰਕ ਕਰ ਸਕੋਗੇ ਅਤੇ ਇਸਦੇ ਲਈ ਤੁਹਾਨੂੰ ਨੋਟੀਫਿਕੇਸ਼ਨ ਵੀ ਨਹੀਂ ਮਿਲੇਗਾ | ਫੀਚਰ ਈਨੇਬਲਡ ਹੋਣ ਤੇ ਚੈਟਸ ਦੇ ਨੋਟੀਫਿਕੇਸ਼ਨ ਵੀ ਨਹੀਂ ਮਿਲਣਗੇ | ਵਟਸਐਪ ਦੇ ਫੀਚਰ ਦਾ ਟਰੈਕ ਰੱਖਣ ਵਾਲ਼ੇ ਬਲੌਗ WABetainfo ਦੀ ਇੱਕ ਰਿਪੋਰਟ ਦੇ ਅਨੁਸਾਰ ਵਟਸਐਪ Archieve Chats ਨੂੰ ਰੀਡ ਲੇਟਰ ਤੋਂ ਰੀਪਲੇਸ ਕਰ ਦਿੱਤਾ ਜਾਵੇਗਾ |
ਹੁਣ ਤੁਸੀਂ ਮੈਸੇਜ ਆਰਕਾਈਵ ਤੋਂ ਕਰ ਸਕਦੇ ਹੋ, ਪਰ ਜਿਵੇਂ ਹੀ ਉਸ ਕੰਟੈਕਟ ਦਾ ਕੋਈ ਮੈਸੇਜ ਆਉਂਦਾ ਹੈ ਤਾਂ ਇੱਕ ਨੋਟੀਫਿਕੇਸ਼ਨ ਵੀ ਮਿਲਦਾ ਹੈ | ਨਵੇਂ ਰੀਡਰ ਲੇਟਰ ਫੀਚਰ 'ਚ ਨੋਟੀਫਿਕੇਸ਼ਨ ਨਹੀਂ ਮਿਲੇਗਾ | ਰੀਡ ਲੇਟਰ ਫੀਚਰ ਨੂੰ ਯੂਜ਼ਰਸ ਰਿਵਰਸ ਵੀ ਕਰ ਸਕਦੇ ਹਨ |
ਰੀਡ ਲੇਟਰ ਨੂੰ ਸੈਟਿੰਗਸ 'ਚ ਜਾ ਕੇ ਨਵੇਂ ਮੈਸੇਜ ਨੂੰ ਆਰਕਾਈਵ ਸੈਕਸ਼ਨ 'ਚ ਭੇਜਿਆ ਜਾ ਸਕਦਾ ਹੈ | ਅਗਰ ਤੁਸੀਂ ਚਾਹੁੰਦੇ ਹੋ ਤਾਂ ਇਸ ਨੂੰ ਫਿਰ ਤੋਂ ਮੇਨ ਚੈਟ 'ਚ ਵੀ ਪਲੇਸ ਕਰ ਸਕਦੇ ਹੋ, ਜਦ ਤੱਕ ਤੁਸੀਂ ਇਸ ਫੀਚਰ ਨੂੰ ਡਿਸਏਬਲ ਨਹੀਂ ਕਰੋਗੇ ਤਦ ਤੱਕ ਉਸ ਚੈਟ ਦੇ ਲਈ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲੇਗੀ |
ਰੀਡ ਲੇਟਰ ਫੀਚਰ ਫਿਲਹਾਲ iOS ਦੇ ਬੀਟਾ ਐਪ 'ਚ ਦੇਖਿਆ ਗਿਆ ਹੈ | ਪਰ ਜੇ iPhone 'ਚ ਆਉਂਦਾ ਹੈ ਤਾਂ ਇਸ ਤੋਂ ਬਾਅਦ ਕੰਪਨੀ ਐਂਡਰਾਇਡ ਯੂਜ਼ਰਸ ਦੇ ਲਈ ਵੀ ਜਾਰੀ ਕਰ ਸਕਦੀ ਹੈ | ਜੇ ਤੁਸੀਂ ਕਿਸੀ ਮੈਸੇਜ ਨੂੰ ਇਗਨੋਰ ਕਰਨਾ ਚਾਹੁੰਦੇ ਹੋ, ਰਿਪਲਾਈ ਨਹੀਂ ਕਰਨਾ ਚਾਹੁੰਦੇ ਅਤੇ ਕੰਟੈਕਟ ਜਾਂ ਗਰੁੱਪ ਨੂੰ ਬਲੌਕ ਵੀ ਨਹੀਂ ਕਰਨਾ ਚਾਹੁੰਦੇ | ਇਸ ਸਥਿਤੀ ਵਿੱਚ ਇਹ ਫੀਚਰ ਤੁਹਾਡੇ ਲਈ ਬਹੁਤ ਲਾਭਕਾਰੀ ਸਿੱਧ ਹੋਵੇਗਾ |