ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅੱਜ ਵੀਰਵਾਰ ਸਵੇਰੇ ਕਈ ਉਪਭੋਗਤਾਵਾਂ ਲਈ ਡਾਊਨ ਰਿਹਾ। ਕਰੀਬ 27, 000 ਲੋਕਾਂ ਨੇ ਆਊਟੇਜ ਟਰੈਕਿੰਗ ਵੈੱਬਸਾਈਟ ਡਾਊਨ ਡਿਟੈਕਟਰ 'ਤੇ ਸਵੇਰ ਤੋਂ ਇੰਸਟਾਗ੍ਰਾਮ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ।
ਲਗਭਗ 50 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਇੰਸਟਾਗ੍ਰਾਮ ਐਪ ਅਤੇ ਵੈਬਸਾਈਟ ਦੋਵਾਂ 'ਤੇ ਪਹੁੰਚ ਮੁਸ਼ਕਲ ਸੀ, ਜਦੋਂ ਕਿ ਲਗਭਗ 20 ਪ੍ਰਤੀਸ਼ਤ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਪਲੇਟਫਾਰਮ ਵਿੱਚ ਲੌਗਇਨ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਸਨ।ਰਿਪੋਰਟਾਂ ਮੁਤਾਬਕ ਸਵੇਰੇ ਕਰੀਬ 7 ਵਜੇ ਯੂਜ਼ਰਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ 'ਚੋਂ 50 ਫੀਸਦੀ ਯੂਜ਼ਰਸ ਨੇ ਸਰਵਰ ਕੁਨੈਕਸ਼ਨ ਦੀ ਸ਼ਿਕਾਇਤ ਕੀਤੀ ਹੈ, ਜਦਕਿ 20 ਫੀਸਦੀ ਲੋਕਾਂ ਨੇ ਲੌਗਿਨ 'ਚ ਸਮੱਸਿਆ ਹੋਣ ਦੀ ਗੱਲ ਕਹੀ ਹੈ। ਇੰਸਟਾਗ੍ਰਾਮ 'ਤੇ ਸਮੱਸਿਆ ਆਉਣ ਤੋਂ ਬਾਅਦ ਯੂਜ਼ਰਸ ਟਵਿਟਰ 'ਤੇ ਇਸ ਦੀ ਪੁਸ਼ਟੀ ਕਰ ਰਹੇ ਹਨ। ਕਈ ਲੋਕ ਇਸ ਨਾਲ ਜੁੜੇ ਮੀਮਜ਼ ਸ਼ੇਅਰ ਕਰ ਰਹੇ ਹਨ ਜਦਕਿ ਕਈ ਲੋਕ ਪੁਸ਼ਟੀ ਲਈ ਟਵਿਟਰ ਦਾ ਸਹਾਰਾ ਲੈ ਰਹੇ ਹਨ।