ਲਹਿਰਾਗਾਗਾ : ਟੀਚਰਜ਼ ਹੋਮ, ਬਠਿੰਡਾ 'ਚ ਚਲ ਰਹੇ ਪੀਪਲਜ਼ ਲਿਟਰੇਚਰ ਫੈਸਟੀਵਲ ਦੇ ਤੀਜੇ ਦਿਨ ਸੀਬਾ ਸਕੂਲ, ਲਹਿਰਾਗਾਗਾ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਾਬੂ ਸਿੰਘ ਮਾਨ, ਰੱਬੀ ਸ਼ੇਰਗਿੱਲ, ਸੁਮੇਲ ਸਿੰਘ ਸਿੱਧੂ, ਡਾ. ਰਾਜਿੰਦਰਪਾਲ ਸਿੰਘ ਬਰਾੜ, ਗੁਰਤੇਜ ਕੋਹਾਰਵਾਲਾ, ਵਿਜੈ ਵਿਵੇਕ, ਸੁਖਜਿੰਦਰ ਅਤੇ ਹੋਰਨਾਂ ਸਾਹਿਤਕਾਰਾਂ, ਕਲਾਕਾਰਾਂ ਅਤੇ ਰੰਗਕਰਮੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਵੱਖ-ਵੱਖ ਪ੍ਰਕਾਸ਼ਨਾਂ ਵੱਲੋਂ ਲਾਈ ਪ੍ਰਦਰਸ਼ਨੀ ਤੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅਗਾਂਹਵਧੂ ਸਾਹਿਤ ਦੀ ਵੀ ਖ਼ਰੀਦਦਾਰੀ ਕੀਤੀ।