ਧੂਰੀ : ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਉਪ-ਕੁਲਪਤੀ ਪ੍ਰੋ: ਅਰਵਿੰਦ ਨੇ ਦੌਰਾ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਡਾ. ਮੁਕੇਸ਼ ਕੁਮਾਰ ਠਾਕਰ ਵੀ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਪੇਂਡੂ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਖੋਲ੍ਹੇ ਕਾਂਸਟੀਚੂਐਂਟ ਕਾਲਜਾਂ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਣ ਲਈ ਕਾਲਜਾਂ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਉਨ੍ਹਾਂ ਕਿਹਾ ਕਿ ਵਰਸਿਟੀ ਉਪ–ਕੁਲਪਤੀ ਨੇ ਕਾਲਜ ਵਿਖੇ ਚੱਲ ਰਹੇ ਕੋਰਸਾਂ ਬਾਰੇ ਉਚੇਚੇ ਤੌਰ ਤੇ ਜਾਣਕਾਰੀ ਹਾਸਲ ਕੀਤੀ ਅਤੇ ਕਾਮਰਸ ਤੇ ਕੰਪਿਊਟਰ ਸਾਇੰਸ ਵਿੱਚ ਹੋਰ ਕੋਰਸ ਸ਼ੁਰੂ ਕਰਨ ਬਾਰੇ ਵੀ ਸਹਿਮਤੀ ਦਿੱਤੀ।
ਇਸ ਸਮੇਂ ਕੰਪਿਊਟਰ ਸਾਇੰਸ ਵਿਭਾਗ ਵਿੱਚ ਬੀ.ਸੀ.ਏ. ਕੋਰਸ ਦੀ ਪੜ੍ਹਾਈ ਕਰ ਰਹੀ ਸ਼ੇਰਿਕਾ ਸ਼ਿੰਗਲਾ ਤੇ ਵਿਸ਼ਾਲ ਦੀ ਅੰਤਰ–ਰਾਸ਼ਟਰੀ ਕੰਪਨੀ ਲਈ ਈ-ਕਮਰਸ ਵੈੱਬਸਾਈਟ ਦਾ ਪ੍ਰੋਜੈਕਟ ਸੰਪੂਰਨ ਕਰਨ 'ਤੇ ਹੌਸਲਾ ਹਫ਼ਜਾਈ ਕੀਤੀ ਤੇ ਕੰਪਨੀ ਵੱਲੋਂ ਵਿਦਿਆਰਥੀਆਂ ਦੇ ਕੰਮ ਵਿੱਚ ਹੋਏ ਵਾਧੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਸੀ।