ਅੰਮ੍ਰਿਤਸਰ: ਦੇਸ਼ ਭਰ ਵਿਚ ਵਿਰਾਸਤ ਦੀ ਸਾਂਭ ਸੰਭਾਲ ਯਤਨਸ਼ੀਲ ਸੰਸਥਾ ਦੇ ਚੈਪਟਰ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਦੇ ਵਿਰਾਸਤੀ ਅਦਾਰੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਇਕ ਸ਼ਾਨਦਾਰ ਸਮਾਗਮ ਕੀਤਾ ਗਿਆ। ਇਸ ਦੀ ਪ੍ਰਧਾਨਗੀ ਡਾ.ਮਹਿਲ ਸਿੰਘ ਜੀਨੇ ਕੀਤੀ ਅਤੇ ਇੰਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਟੈਕ ਅੰਮ੍ਰਿਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਵਿਰਾਸਤ ਨੂੰ ਬਚਾਉਣਾ ਸਰਕਾਰ ਦਾ ਹੀ ਕੰਮ ਨਹੀਂ ਸਗੋਂ ਸਮੁੱਚੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਵਿਰਾਸਤੀ ਅਦਾਰੇ ਬਚਾਉਣ ਲਈ ਯਤਨਸ਼ੀਲ ਹੋਣ। ਵਿਰਾਸਤ ਨੂੰ ਬਚਾਉਣਾ ਲਈ ਉੱਘੇ ਲੇਖਕ ਅਤੇ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਲਈ ਯਤਨਸ਼ੀਲ ਇੰਦਰਜੀਤ ਸਿੰਘ ਬਾਜਵਾ ( ਡੀ ਪੀ ਆਰ ਓ ਗੁਰਦਾਸਪੁਰ )ਨੇ ਵਿਸਥਾਰ ਨਾਲ ਆਪਣੇ ਅਤੇ ਆਪਣੇ ਟੀਮ ਵਲੋਂ ਬਚਾਈਆਂ ਯਾਦਗਾਰ ਪ੍ਰਤੀ ਸਾਂਝ ਪਾਈ ਅਤੇ ਦੱਸਿਆ ਕਿ ਇਕਲਾ ਵਿਅਕਤੀ ਵੀ ਯਤਨਸ਼ੀਲ ਹੋ ਕੇ ਵਿਰਾਸਤ ਬਚਾਉਣ ਲਈ ਬਹੁਤ ਕੁਝ ਕਰ ਸਕਦਾ ਹੈ। ਉਘੇ ਲੇਖਕ ਰਾਜਨ ਮਾਨ ਨੇ ਦੱਸਿਆ ਕਿ ਜੇਕਰ ਵਿਰਾਸਤ ਨੂੰ ਬਚਾਉਣਾ ਹੈ ਤਾਂ ਲੋਕ ਲਹਿਰਾਂ ਖੜੀਆਂ ਕਰਨੀਆਂ ਪੈਣਗੀਆਂ। ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਤੋਂ ਪੰਜਾਬੀ ਅਤੇ ਡੋਗਰੀ ਵਿਭਾਗ ਦੀ ਪ੍ਰਤੀਨਿਧਤਾ ਕਰਦੇ ਹੋਏ ਡਾ. ਨਿਰੇਸ਼ ਕੁਮਾਰ ਜੀ ਨੇ ਦੱਸਿਆ ਕਿ ਜਦੋਂ ਅਸੀਂ ਆਪਣੇ ਵਿਰਾਸਤ ਤੋਂ ਟੁਟੇ, ਆਪਣੇ ਆਪ ਤੋਂ ਟੁਟੇ, ਲੋਕਾਂ ਤੋਂ ਟੁਟੇ, ਫਿਰ ਟੁਟਦੇ ਟੁਟਦੇ ਜੁੜਨਾ ਭੁਲ ਗਏ ਅਤੇ ਇਹ ਸਮਝ ਤੋਂ ਬਾਹਰ ਹੈ ਕਿ ਜੇਕਰ ਧਰਮਸ਼ਾਲਾ ਦਾ ਵਿਅਕਤੀ ਪੰਜਾਬੀ ਵਿਚ ਗੱਲ ਕਰ ਸਕਦਾ ਹੈ ਤਾਂ ਫਿਰ ਇਹਨਾਂ ਕੁਝ ਅਖੌਤੀਆ ਨੂੰ ਪੰਜਾਬੀ ਬੋਲਣ ਤੋਂ ਇਤਰਾਜ਼ ਕਿਉ।
ਗਦਰੀ ਬਾਬਿਆਂ ਦੇ ਬਾਰੇ ਖੋਜ ਕਰਨ ਵਾਲੇ ਸੀਤਾ ਰਾਮ ਮਾਧੋਪੁਰੀ ਜੀ ਨੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਪੰਜਾਬੀ ਵਿਰਸਾ ਕਿਸ ਤਰੀਕੇ ਨਾਲ ਗ਼ਦਰੀ ਬਾਬਿਆਂ ਨੇ ਹੋਰ ਵੀ ਮਹਾਨ ਬਣਾ ਦਿੱਤਾ, ਉਹਨਾਂ ਨੇ ਇਸ ਮੌਕੇ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਬਾਰੇ ਵੀ ਗੱਲ ਕੀਤੀ ਗਈ।
ਪਿੰਗਲਵਾੜਾ ਦੇ ਮਾਨਾਂਵਾਲਾ ਫਾਰਮ ਇੰਚਾਰਜ ਸ੍ਰ. ਰਾਜਬੀਰ ਸਿੰਘ ਨੇ ਇਸ ਮੌਕੇ ਵਿਰਾਸਤੀ ਫ਼ਸਲਾਂ ਨੂੰ ਬਚਾਉਣ ਬਾਰੇ ਕੀਤੇ ਜਾ ਰਹੇ ਕਾਰਜਾਂ ਬਾਰੇ ਗੱਲ ਕੀਤੀ ।
ਇੰਟਕ ਪੰਜਾਬ ਵਿੱਚ ਨਵੀਂ ਰੂਹ ਫੂਕਣ ਵਾਲੇ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਇਸ ਇਸ ਮੌਕੇ ਇੰਟਕ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇੰਟੈਕ ਕਿਸ ਤਰੀਕੇ ਦੇ ਨਾਲ ਕੇਵਲ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ਵਿਚ ਸ਼ਾਨਦਾਰ ਕਾਰਜ ਕਰਦੀ ਹੋਈ ਵਿਰਾਸਤੀ ਸਮਾਰਕਾਂ ਨੂੰ ਬਚਾ ਰਹੀ ਹੈ।
ਸਮਾਗਮ ਦੇ ਅੰਤ ਵਿਚ ਕਨਵੀਨਰ ਗਗਨਦੀਪ ਸਿੰਘ ਵਿਰਕ ਦੇ ਰਾਹੀਂ ਮੇਜਰ ਜਨਰਲ ਬਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਸ੍ਰ. ਮਹਿਲ ਸਿੰਘ ਜੀ ਦੇ ਹੱਥੀਂ ਆਏ ਮਹਿਮਾਨਾਂ ਦਾ ਰਵਾਇਤੀ ਵਸਤਾ ਦੇ ਨਾਲ ਸਨਮਾਨ ਕੀਤਾ ਗਿਆ ਅਤੇ ਪ੍ਰਿੰਸੀਪਲ ਸ੍ਰ. ਮਹਿਲ ਸਿੰਘ ਜੀ ਦਾ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਤੋਂ ਮੈਡਮ ਨੀਰੂ ਜੀ ਅਤੇ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਤੋਂ ਵਿਰਾਸਤ ਇੰਚਾਰਜ ਹਰਕਿੰਦਰ ਸਿੰਘ ਬੋਪਾਰਾਏ ਦੇ ਨਾਲ ਵਿਦਿਆਰਥੀ ਟੀਮ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਇੰਟਰ ਅੰਮ੍ਰਿਤਸਰ ਵੱਲੋਂ ਕੋ ਕਨਵੀਨਰ ਡਾ.ਹਰਬਿਲਾਸ ਸਿੰਘ ਰੰਧਾਵਾ