Sunday, December 22, 2024
ਤਾਜਾ ਖਬਰਾਂ
ਐਮਪੀ ਸੰਜੀਵ ਅਰੋੜਾ ਦੀਆਂ ਕੋਸ਼ਿਸ਼ਾਂ ਹੋਈਆਂ ਸਫਲ, ਐਨਐਮਸੀ ਨੇ ਐਮਬੀਬੀਐਸ ਲਈ ਹਰੇਕ ਸੰਸਥਾ ਵਿੱਚ 150 ਸੀਟਾਂ ਦੀ ਉਪਰਲੀ ਸੀਮਾ ਨੂੰ ਕੀਤਾ ਖਤਮ  ਅਕਾਲੀ ਲੀਡਰਸ਼ਿਪ ਦੇ ਅਸਤੀਫ਼ੇ ਸਵੀਕਾਰ ਕਰਨ ਦੇ ਹੋਏ ਹੁਕਮਨਾਮੇ ਨੂੰ ਲਮਕਾਉਣ ਅਤੇ ਬਦਲਣ ਲਈ ਵਰਤੀ ਜਾ ਰਹੀ ਹੈ ਹਰ ਸਾਜਿਸ਼ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦਡਾ. ਅੰਬੇਡਕਰ 'ਤੇ ਅਮਿਤ ਸ਼ਾਹ ਦੀ ਵਿਵਾਦਿਤ ਟਿੱਪਣੀ ਖ਼ਿਲਾਫ਼ ਪੰਜਾਬ ਭਰ 'ਚ 'ਆਪ' ਵੱਲੋਂ ਜ਼ੋਰਦਾਰ ਪ੍ਰਦਰਸ਼ਨਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ

Campus Buzz

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ "ਟ੍ਰਾਂਸਲੇਸ਼ਨਲ ਟ੍ਰੈਂਡਜ਼ ਇਨ ਨੈਚੁਰਲ ਐਂਡ ਹੈਲਥ ਸਾਇੰਸਜ਼" ਵਿਸ਼ੇ 'ਤੇ ਆਯੋਜਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਅੱਠ ਦੇਸ਼ਾਂ ਦੇ 300 ਤੋਂ ਵੱਧ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਭਾਗ ਲਿਆ

PUNJAB NEWS EXPRESS | December 07, 2024 12:13 AM

ਬਠਿੰਡਾ:  ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ,  ਬਾਇਓਟੈਕਨਾਲੋਜੀ ਵਿਭਾਗ,  ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਅਤੇ ਡੀਐੱਸਟੀ-ਐਸਈਆਰਬੀ ਦੇ ਸਹਿਯੋਗ ਨਾਲ 4 ਤੋਂ 6 ਦਸੰਬਰ ਤੱਕ "ਟ੍ਰਾਂਸਲੇਸ਼ਨਲ ਟ੍ਰੈਂਡਜ਼ ਇਨ ਨੈਚੁਰਲ ਐਂਡ ਹੈਲਥ ਸਾਇੰਸਜ਼" ਵਿਸ਼ੇ 'ਤੇ ਤਿੰਨ ਰੋਜਾ ਅੰਤਰਰਾਸ਼ਟਰੀ ਸੰਮੇਲਨ (ਟੀਟੀਐਨਐਚਐਸ 2024) ਸਫਲਤਾਪੂਰਵਕ ਆਯੋਜਿਤ ਕੀਤਾ।

ਇਸ ਸਮਾਗਮ ਵਿੱਚ ਭਾਰਤ,  ਅਮਰੀਕਾ,  ਜਾਪਾਨ,  ਚੀਨ,  ਪੁਰਤਗਾਲ,  ਸਪੇਨ,  ਇਟਲੀ ਅਤੇ ਹੰਗਰੀ ਸਮੇਤ ਅੱਠ ਦੇਸ਼ਾਂ ਦੇ 300 ਤੋਂ ਵੱਧ ਵਿਗਿਆਨੀਆਂ,  ਖੋਜਾਰਥੀਆਂ ਅਤੇ ਉਦਯੋਗ ਮਾਹਿਰਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਰਾਸ਼ਟਰੀ ਪੱਧਰ 'ਤੇ ਏਮਜ਼,  ਆਈਆਈਟੀ,  ਆਈਆਈਐਸਈਆਰ,  ਰਾਸ਼ਟਰੀ ਜੀਵ ਵਿਗਿਆਨ ਸੰਸਥਾਨ,  ਸੀਐਸਆਈਆਰ ਅਤੇ ਕਈ ਕੇਂਦਰੀ ਯੂਨੀਵਰਸਿਟੀਆਂ ਸਮੇਤ ਪ੍ਰਮੁੱਖ ਸੰਸਥਾਵਾਂ ਦੇ ਪ੍ਰਤਿਨਿਧੀਆਂ ਨੇ ਹਿੱਸਾ ਲਿਆ।

ਉਦਘਾਟਨੀ ਸੈਸ਼ਨ ਵਿੱਚ ਪ੍ਰੋਗਰਾਮ ਦੇ ਸਰਪ੍ਰਸਤ ਅਤੇ ਸੀਯੂ ਪੰਜਾਬ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਟ੍ਰਾਂਸਲੇਸ਼ਨਲ ਰਿਸਰਚ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਕਾਨਫਰੰਸ ਸਿਧਾਂਤਕ ਗਿਆਨ ਅਤੇ ਵਿਹਾਰਕ ਉਪਯੋਗਾਂ ਵਿਚਕਾਰ ਇੱਕ ਪੁਲ ਵਜੋਂ ਕੰਮ ਕਰੇਗੀ। ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ ਟਾਟਾ ਇੰਸਟੀਚਿਊਟ ਫਾਰ ਜੈਨੇਟਿਕਸ ਐਂਡ ਸੋਸਾਇਟੀ ਦੇ ਡਾਇਰੈਕਟਰ ਡਾ. ਰਾਕੇਸ਼ ਕੁਮਾਰ ਮਿਸ਼ਰਾ ਨੇ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅੰਤਰ-ਅਨੁਸ਼ਾਸਨੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਕਾਨਫਰੰਸ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਤਿੰਨ ਰੋਜ਼ਾ ਕਾਨਫਰੰਸ ਦੇ ਹਰ ਦਿਨ ਦੀ ਸ਼ੁਰੂਆਤ ਦੋ ਪਲੇਨਰੀ ਭਾਸ਼ਣਾਂ ਨਾਲ ਹੋਈ। ਕਾਨਫਰੰਸ ਦੇ ਪਹਿਲੇ ਦਿਨ ਟਾਟਾ ਇੰਸਟੀਚਿਊਟ ਫਾਰ ਜੈਨੇਟਿਕਸ ਐਂਡ ਸੁਸਾਇਟੀ ਦੇ ਡਾਇਰੈਕਟਰ ਡਾ: ਰਾਕੇਸ਼ ਕੁਮਾਰ ਮਿਸ਼ਰਾ ਨੇ ਜੀਨੋਮ ਟੈਕਨਾਲੋਜੀ 'ਤੇ ਲੈਕਚਰ ਦਿੱਤਾ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਪ੍ਰੋ. ਭੂਸ਼ਣ ਪਟਵਰਧਨ ਨੇ ਆਯੁਰਵੈਦ ਅਤੇ ਇੰਟੇਗ੍ਰੇਟਿਵ ਮੈਡੀਸਿਨ ਬਾਰੇ ਚਰਚਾ ਕੀਤੀ। ਦੂਜੇ ਦਿਨ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਦੇ ਵਿਸ਼ੇ 'ਤੇ ਚਾਨਣਾ ਪਾਇਆ ਅਤੇ ਰਾਮਕ੍ਰਿਸ਼ਨ ਮਿਸ਼ਨ ਵਿਵੇਕਾਨੰਦ ਐਜੂਕੇਸ਼ਨਲ ਐਂਡ ਰਿਸਰਚ ਇੰਸਟੀਚਿਊਟ ਦੇ ਪ੍ਰੋ-ਚਾਂਸਲਰ ਸਵਾਮੀ ਆਤਮਪ੍ਰਿਆਨੰਦ ਜੀ ਨੇ ਵਿਗਿਆਨ-ਦਰਸ਼ਨ-ਅਧਿਆਤਮਿਕਤਾ ਦੇ ਆਪਸੀ ਸਬੰਧਾਂ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਤੀਜੇ ਦਿਨ ਏਮਜ਼ ਰਿਸ਼ੀਕੇਸ਼ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਮੀਨੂੰ ਸਿੰਘ ਨੇ ਮੈਡੀਕਲ ਸਾਇੰਸਜ਼ ਵਿਚ ਡਿਜੀਟਲ ਕ੍ਰਾਂਤੀ 'ਤੇ ਲੈਕਚਰ ਦਿੱਤਾ ਅਤੇ ਐਨਆਈਟੀ ਜਲੰਧਰ ਦੇ ਡਾਇਰੈਕਟਰ ਪ੍ਰੋ. ਬੀ.ਕੇ. ਕਨੌਜੀਆ ਨੇ ਬਾਇਓਟੈਲੀਮੈਟਰੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।

ਇਸ ਕਾਨਫਰੰਸ ਵਿੱਚ ਪ੍ਰੋ. ਸਟੀਵਨ ਕੈਸਲ (ਅਮਰੀਕਾ),  ਡਾ. ਮਾਸਾਕੋ ਕਿਨੋਸ਼ੀਤਾ (ਜਾਪਾਨ),  ਪ੍ਰੋ. ਜਿਆਨ ਝਾਓ (ਚੀਨ),  ਪ੍ਰੋ. ਪੌਲਾ ਮਾਰਕਸ (ਪੁਰਤਗਾਲ),  ਪ੍ਰੋ. ਜੋਸ ਏ. ਮਾਰਟਿਨ ਗਾਗੋ (ਸਪੇਨ),  ਪ੍ਰੋ. ਗਿਆਨਲੂਕਾ ਟੇਲ (ਇਟਲੀ),  ਪ੍ਰੋ. ਜਿਓਰਗੀ ਕੇਗਲੇਵਿਚ (ਹੰਗਰੀ),  ਪ੍ਰੋ. ਐਂਡਰੀਆ ਕੈਵਾਲੀ (ਇਟਲੀ),  ਪ੍ਰੋ. ਸਟੈਫਨੀਆ ਬੁਟੀਨੀ (ਇਟਲੀ) ਸਮੇਤ ਵੱਖ-ਵੱਖ ਅੰਤਰਰਾਸ਼ਟਰੀ ਮਾਹਿਰਾਂ ਨੇ ਕਈ ਵਿਸ਼ਿਆਂ 'ਤੇ ਚਰਚਾ ਕੀਤੀ। ਭਾਗੀਦਾਰਾਂ ਨੇ ਮੁੱਖ ਲੈਕਚਰ,  ਇਨਵਾਈਟੇਡ ਲੈਕਚਰ,  ਮੌਖਿਕ ਪੇਸ਼ਕਾਰੀਆਂ ਅਤੇ ਪੋਸਟਰ ਸੈਸ਼ਨਾਂ ਵਿੱਚ ਹਿੱਸਾ ਲੈਂਦੇ ਹੋਏ ਨਵੀਨਤਾ-ਅਧਾਰਤ ਖੋਜ ਵਿਸ਼ਿਆਂ 'ਤੇ ਚਰਚਾ ਕੀਤੀ। ਇਸ ਕਾਨਫਰੰਸ ਵਿੱਚ ਇੱਕ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਾਰਤੀ ਲੋਕ ਗੀਤਾਂ ਅਤੇ ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਮਹਿਮਾਨਾਂ ਦਾ ਮਨ ਮੋਹ ਲਿਆ।

ਸਮਾਪਤੀ ਸੈਸ਼ਨ ਵਿੱਚ ਏਮਜ਼ ਰਿਸ਼ੀਕੇਸ਼ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਮੀਨੂੰ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਏ.ਆਈ.ਸੀ.ਟੀ.ਈ. ਦੇ ਮੈਂਬਰ ਸਕੱਤਰ ਪ੍ਰੋ. ਰਾਜੀਵ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਮੀਨੂੰ ਸਿੰਘ ਨੇ ਕਾਨਫਰੰਸ ਦੇ ਸਫਲਤਾਪੂਰਵਕ ਆਯੋਜਨ ਲਈ ਪ੍ਰਬੰਧਕੀ ਕਮੇਟੀ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਪ੍ਰੋਗਰਾਮ ਖੋਜਕਰਤਾਵਾਂ ਨੂੰ ਅਧਿਆਤਮਿਕਤਾ ਅਤੇ ਵਿਗਿਆਨ ਵਰਗੇ ਬਹੁ-ਅਨੁਸ਼ਾਸਨੀ ਖੇਤਰਾਂ ਵਿੱਚ ਖੋਜ ਕਰਨ ਲਈ ਪ੍ਰੇਰਿਤ ਕਰਦੇ ਹਨ। ਪ੍ਰੋ. ਰਾਜੀਵ ਕੁਮਾਰ ਨੇ ਵਾਈਸ ਚਾਂਸਲਰ ਪ੍ਰੋ ਤਿਵਾਰੀ ਦੀ ਅਗਵਾਈ ਹੇਠ ਯੂਨੀਵਰਸਿਟੀ ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਸਮਾਗਮਾਂ ਰਾਹੀਂ ਨੌਜਵਾਨ ਖੋਜਾਰਥੀਆਂ ਨੂੰ ਮਿਆਰੀ ਖੋਜ ਕਰਨ ਦਾ ਰਾਹ ਪੱਧਰਾ ਕਰਨ ਦੀ ਬੇਨਤੀ ਕੀਤੀ। ਸੈਸ਼ਨ ਦੀ ਸ਼ੁਰੂਆਤ ਕੋ-ਕਨਵੀਨਰ ਡਾ. ਸੁਨੀਲ ਕੁਮਾਰ ਸਿੰਘ ਵੱਲੋਂ ਕਾਨਫਰੰਸ ਦੀ ਰਿਪੋਰਟ ਪੇਸ਼ ਕਰਨ ਨਾਲ ਹੋਈ। ਅੰਤ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਵਿਨੋਦ ਕੁਮਾਰ ਨੇ ਮਾਹਿਰਾਂ,  ਭਾਗੀਦਾਰਾਂ ਅਤੇ ਪ੍ਰਬੰਧਕੀ ਟੀਮ ਦਾ ਰਸਮੀ ਧੰਨਵਾਦ ਕੀਤਾ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਖ਼ਾਲਸਾ ਕਾਲਜ ਵਿਖੇ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਉਦਘਾਟਨ

ਡਾ. ਬਲਬੀਰ ਕੌਰ ਦੀ ਪੁਸਤਕ ਹੋਈ ਰਿਲੀਜ਼

ਬ੍ਰਿਗੇਡੀਅਰ ਡੀ.ਐਸ. ਸਰਾਓ ਨੇ "ਦ ਵਰਲਡ ਐਟ ਵਾਰ: ਦ ਮਿਡਲ ਈਸਟ ਇਮਬਰੋਗਲੀਓ" 'ਤੇ ਭਾਸ਼ਣ ਦਿੱਤਾ।

ਪੰਜਾਬ ਯੂਨੀਵਰਸਿਟੀ ਨੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਦੇ 27 ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਆਖਰੀ ਮਿਤੀ ਵਧਾ ਦਿੱਤੀ

ਹਰਮੀਤ ਕੌਰ ਨੇ ਜੀ ਜੀ ਐਸ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਅੰਤਰ-ਕਾਲਜ "ਰਾਈਟਿੰਗ ਸਕਿੱਲ ਮੁਕਾਬਲਾ" ਜਿੱਤਿਆ

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ