ਚੰਡੀਗੜ੍ਹ: ਸੈਕਟਰ 28 ਏ , ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਨੱਕਾਲ ਅਸ਼ਵਿਨ ਅਫਰਾਦ ਦੁਆਰਾ ਫ਼ਾਰਸੀ ਨਾਟਕੀ ਪੇਸ਼ਕਾਰੀ “ਨੱਕਾਲੀ” ਰਾਹੀਂ ਮਹਾਨ ਫ਼ਾਰਸੀ ਕਵੀ ਅਤੇ ਦਾਰਸ਼ਨਿਕ ਰੂਮੀ ਦੇ ਜੀਵਨ ਬਾਰੇ ਇੱਕ ਘੰਟਾ ਲੰਬੀ ਪੇਸ਼ਕਾਰੀ ਕੀਤੀ
ਪੂਨੇ ਦੇ ਰਹਿਣ ਵਾਲੇ ਅਸ਼ਵਿਨ, ਜਿਸ ਨੇ ਫ਼ਾਰਸੀ ਵਿੱਚ ਫਲਸਫੇ ਦੀ ਮਾਸਟਰਜ ਕੀਤੀ ਹੋਈ ਹੈ ਨੇ ਫ਼ਾਰਸੀ ਵਿੱਚ ਗ਼ਜ਼ਲਾਂ ਅਤੇ ਆਸ਼ਾਰ ਰਾਹੀਂ ਰੂਮੀ ਦੇ ਜੀਵਨ ਅਤੇ ਫ਼ਲਸਫ਼ੇ ਦਾ ਪ੍ਰਦਰਸ਼ਨ ਕੀਤਾ ਅਤੇ ਨਾਲ ਦੀ ਨਾਲ ਹਿੰਦੀ-ਉਰਦੂ ਵਿੱਚ ਉਸਦਾ ਅਨੁਵਾਦ ਕੀਤਾ।ਨੱਕਾਲੀ ਈਰਾਨ ਵਿੱਚ ਨਾਟਕੀ ਪ੍ਰਦਰਸ਼ਨ ਦਾ ਸਭ ਤੋਂ ਪੁਰਾਣਾ ਰੂਪ ਹੈ। ਕਲਾਕਾਰ -ਨੱਕਾਲ - ਇਸ਼ਾਰਿਆਂ ਅਤੇ ਹਾਵ ਭਾਵਾਂ, ਅਤੇ ਕਈ ਵਾਰ ਯੰਤਰ ਸੰਗੀਤ ਦੇ ਨਾਲ ਕਵਿਤਾ ਜਾਂ ਗੱਦ ਵਿੱਚ ਕਹਾਣੀਆਂ ਸੁਣਾਉਂਦਾ ਹੈ। ਅਸ਼ਵਿਨ ਦੁਆਰਾ ਚੰਡੀਗੜ੍ਹ ਵਿੱਚ ਨੱਕਾਲੀ ਦਾ ਇਹ ਪਹਿਲਾ ਪ੍ਰਦਰਸ਼ਨ ਹੈ ।ਉਸਨੇ ਪੂਰੇ ਭਾਰਤ ਵਿੱਚ ਅਜਿਹੇ 60 ਤੋਂ ਵੱਧ ਸ਼ੋਅ ਕੀਤੇ ਹਨ।
ਇਸ ਪ੍ਰੋਗਰਾਮ ਦਾ ਆਯੋਜਨ ਡਾ: ਅਮਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ (ਇਤਿਹਾਸ) ਐਸ.ਡੀ.ਕਾਲਜ, ਚੰਡੀਗੜ੍ਹ ਨੇ ਕੀਤਾ |