ਚੰਡੀਗੜ੍ਹ: ਪੰਜਾਬ ਅਤੇ ਯੂ.ਟੀ ਚੰਡੀਗੜ੍ਹ ਦੇ ਗਰੀਬ ਹੋਣਹਾਰ ਵਿਿਦਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਪਹਿਲਕਦਮੀ ਕਰਦਿਆਂ ਸਮਾਜ ਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਵਿਜੈ ਪਾਸੀ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ 1.11 ਕਰੋੜ ਰੁਪਏ ਦਾ ਚੈੱਕ ਸੌਂਪਿਆ ।
ਪੰਜਾਬ ਦੇ ਰਾਜਪਾਲ ਨੇ ਦੱਸਿਆ ਕਿ ਇਸ ਰਾਸ਼ੀ ਦੀ ਵਰਤੋਂ 'ਸੋਸਾਇਟੀ ਫ਼ਾਰ ਇੰਪਾਵਰਮੈਂਟ ਆਫ਼ ਡਿਸਐਡਵਾਂਟੇਜਡ ਟੇਲੈਂਟਡ ਯੂਥ' ਦੇ ਤਹਿਤ ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੇ ਹੋਣਹਾਰ ਨੌਜਵਾਨਾਂ ਦੀ ਵਿੱਤੀ ਸਹਾਇਤਾ ਲਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 'ਸੋਸਾਇਟੀ ਫ਼ਾਰ ਇੰਪਾਵਰਮੈਂਟ ਆਫ਼ ਡਿਸਐਡਵਾਂਟੇਜਡ ਟੇਲੈਂਟਡ ਯੂਥ' ਵਲੋਂ ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ 10ਵੀਂ ਅਤੇ 8ਵੀਂ ਜਮਾਤ ਦੇ ਹੋਣਹਾਰ ਵਿਿਦਆਰਥੀਆਂ ਨੂੰ ਨਕਦ ਵਜ਼ੀਫੇ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕਰਨ ਵਾਸਤੇ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ।
ਰਾਜਪਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਸਾਲ ਜੁਲਾਈ ਅਤੇ ਫ਼ਰਵਰੀ ਵਿੱਚ ਸੁਸਾਇਟੀ ਵੱਲੋਂ ਲਗਭਗ 600 ਵਿਿਦਆਰਥੀਆਂ ਨੂੰ 40 ਲੱਖ ਤੋਂ ਵੱਧ ਦੀ ਵਿੱਤੀ ਸਹਾਇਤਾ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਅਤੇ ਇਸ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ।
ਇਸ ਸਕੀਮ ਦੇ ਤਹਿਤ ਇਨ੍ਹਾਂ ਵਿਿਦਆਰਥੀਆਂ ਨੂੰ ਪੰਜਾਬ ਰਾਜ ਭਵਨ ਦਾ ਦੌਰਾ ਵੀ ਕਰਵਾਇਆ ਜਾਂਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਵਿਿਦਆਰਥੀ ਖਾਸ ਕਰਕੇ ਪੰਜਾਬ ਦੇ ਦੂਰ-ਦੁਰਾਡੇ ਦੇ ਖੇਤਰਾਂ ਵਾਲੇ ਵੀ ਹੁੰਦੇ ਹਨ, ਜਿੰਨਾਂ ਨੂੰ ਕਦੇ ਵੀ ਚੰਡੀਗੜ੍ਹ ਆਉਣ ਦਾ ਮੌਕਾ ਨਹੀਂ ਮਿਿਲਆ ਹੁੰਦਾ, ਰਾਜ ਭਵਨ ਵਿੱਚ ਆਉਣਾ ਉਹਨਾਂ ਲਈ ਇੱਕ ਵਿਲੱਖਣ ਅਤੇ ਯਾਦਗਾਰੀ ਤਜਰਬਾ ਵੀ ਹੁੰਦਾ ਹੈ, ਜੋ ਇਨ੍ਹਾਂ ਵਿਿਦਆਰਥੀਆਂ ਨੂੰ ਉਹਨਾਂ ਦੇ ਸਮੁੱਚੇ ਵਿਿਦਆਰਥੀ ਜੀਵਨ ਅਤੇ ਜ਼ਿੰਦਗੀ ਦੇ ਅਗਲੇ ਪੜਾਵਾਂ ਲਈ ਪ੍ਰੇਰਿਤ ਕਰਦਾ ਹੈ ।