ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਂਣਾ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਅਤੇ ਸਭ ਤੋਂ ਵੱਡੀ ਪਾਰਟੀ ਉਭਾਰ ਕੇ ਸਾਹਮਣੇ ਆਈ ਹੈ | ਆਪ ਨੇ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਲੜੀ ਸੀ ਅਤੇ 35 ਵਿਚੋਂ 14 ਸੀਟਾਂ ਜਿੱਤ ਕੇ ਭਾਜਪਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ |
ਭਾਜਪਾ ਜੋ ਪਿਛਲੇ ਪੰਜ ਸਾਲ ਤੋਂ ਚੰਡੀਗੜ੍ਹ ਨਗਰ ਨਿਗਮ ਉੱਤੇ ਕਾਬਜ ਸੀ ਹੁਣ ਦੂੱਜੇ ਨੰਬਰ ਤੇ ਆ ਗਈ ਹੈ ਜਿਸਨੂੰ 12 ਸੀਟਾਂ ਪ੍ਰਾਪਤ ਹੋਇਆਂ ਹਨ | ਭਾਜਪਾ ਦੇ ਮੇਅਰ ਰਵੀ ਕਾਂਤ ਸ਼ਰਮਾ ਵੀ ਚੋਣ ਹਰ ਗਏ ਹਨ | ਪਿਛਲੀਆਂ ਚੋਂਣਾ ਵਿਚ ਭਾਜਪਾ ਨੇ 20 ਵਾਰਡਾਂ ਵਿਚ ਜਿੱਤ ਦਰਜ ਕੀਤੀ ਸੀ | ਭਾਜਪਾ ਦਾ ਵੋਟ ਹਿੱਸਾ 74 ਪ੍ਰੀਤਸ਼ਦ ਤੋਂ ਘਟ ਕੇ 28 ਪ੍ਰੀਤਸ਼ਦ ਰਹਿ ਗਿਆ ਹੈ | ਚੰਡੀਗੜ੍ਹ ਚੋਣ ਨਤੀਜਿਆਂ ਦਾ ਅਸਰ ਪੰਜਾਬ ਦੀਆਂ ਵਿਧਾਨ ਸਭਾ ਚੋਂਣਾ ਉੱਤੇ ਵੀ ਪੈਣਾ ਨਿਸ਼ਚਤ ਹੈ |
ਆਪ ਨੇਤਾ ਰਾਘਵ ਚੱਢਾ ਨੇ ਪੱਤਰਕਾਰਾਂ ਨਾਮ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਦੀ ਪਾਰਟੀ ਮੇਅਰ ਬਣਾਵੇਗੀ | ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਵੋਟ ਦਿੱਤੀ ਹੈ | ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਆਪ ਦੀ ਸਰਕਾਰ ਬਣਾਉਣ ਲਈ ਤਿਆਰ ਹਨ ਜਿਸਦਾ ਅਕਸ ਚੰਡੀਗੜ੍ਹ ਚੋਂਣਾ ਵਿਚ ਦੇਖਣ ਨੂੰ ਮਿਲਿਆ ਹੈ |
ਚੰਡੀਗੜ੍ਹ ਦੇ 25 ਸਾਲ ਦੇ ਇਤਿਹਾਸ ਵਿਚ 13 ਸਾਲ ਭਾਜਪਾ ਨੇ ਰਾਜ ਕੀਤਾ ਹੈ ਅਤੇ 12 ਸਾਲ ਕਾਂਗਰਸ ਦਾ ਕਬਜਾ ਰਿਹਾ ਹੈ | ਨਭਾਜਪਾ ਦੇ ਸਮੇ ਪਾਰਕਿੰਗ ਰੇਟਾਂ ਵਿਚ ਭਾਰੀ ਵਾਧਾ ਕੀਤਾ ਗਿਆ ਅਤੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਪਾਰਕਿੰਗ ਦਾ ਠੇਕਾ ਦਿੱਤਾ ਗਿਆ | ਚੋਣ ਨਤੀਜਿਆਂ ਤੋਂ ਸਪਸ਼ਟ ਹੈ ਕਿ ਚੰਡੀਗੜ੍ਹ ਦੇ ਲੋਕ ਬਦਲਾਅ ਚਾਹੁੰਦੇ ਹਨ | ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਬਹੁਗਿਣਤੀ ਪੰਜਾਬ ਦੇ ਲੋਕ ਹੀ ਐਥੇ ਰਹਿੰਦੇ ਨੇ | ਇਸ ਲਈ ਚੰਡੀਗੜ੍ਹ ਚੋਣਾਂ ਰਵਾਇਤੀ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਹਨ |