ਅਨੁਰਾਗ ਕਸ਼ਿਅਪ, ਵਿਕਾਸ ਬਹਿਲ ਅਤੇ ਤਾਪਸੀ ਪਨੂੰ ਦੇ ਘਰਾਂ 'ਤੇ ਆਮਦਨ ਕਰ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਇਹ ਛਾਪਾ ਫੈਂਟਮ ਫਿਲਮਸ ਨਾਲ ਸਬੰਧਤ ਹੈ। ਮੁੰਬਈ ਵਿਚ ਕਈ ਥਾਵਾਂ 'ਤੇ ਛਾਪੇ ਮਾਰੇ ਜਾ ਰਹੇ ਹਨ।
ਇਨ੍ਹਾਂ ਸਿਤਾਰਿਆਂ ਖ਼ਿਲਾਫ਼ ਵੱਡੇ ਪੱਧਰ ‘ਤੇ ਇਨਕਮ ਟੈਕਸ ਚੋਰੀ ਦੇ ਕੇਸ ਹਨ। ਇਨ੍ਹਾਂ ਲੋਕਾਂ 'ਤੇ ਮੁੰਬਈ ਅਤੇ ਇੱਥੋਂ ਤੋਂ ਬਾਹਰਲੀਆਂ ਥਾਵਾਂ' ਤੇ ਛਾਪੇ ਮਾਰੇ ਜਾ ਰਹੇ ਹਨ। ਅਜਿਹੀਆਂ ਖ਼ਬਰਾਂ ਹਨ ਕਿ ਇਸ ਛਾਪੇਮਾਰੀ ਵਿਚ ਹੋਰ ਵੱਡੇ ਨਾਮ ਸਾਹਮਣੇ ਆ ਸਕਦੇ ਹਨ। ਇਸ ਮਾਮਲੇ ਵਿਚ ਅਜੇ ਹੋਰ ਵੇਰਵੇ ਆਉਣੇ ਬਾਕੀ ਹਨ।
ਅਨੁਰਾਗ ਕਸ਼ਿਅਪ ਅਤੇ ਤਾਪਸੀ ਪਨੂੰ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ। ਦੋਵਾਂ ਨੇ ਮਿਲ ਕੇ ਕਈ ਫਿਲਮਾਂ ਵੀ ਕੀਤੀਆਂ ਹਨ।