ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਇੰਡਸਟਰੀ ਵਿੱਚ ਲਗਭਗ ਇੱਕ ਤੋਂ ਇੱਕ ਹਿੱਟ ਫ਼ਿਲਮਾਂ ਪੇਸ਼ ਕੀਤੀਆਂ ਗਈਆਂ ਹਨ, ਇਸ ਹੀ ਲੜੀ ਨੂੰ ਅੱਗੇ ਵਧਾਉਂਦੇ ਹੋਏ V.I.P ਫ਼ਿਲਮਜ਼ USA, ਪਲਟਾ ਐਂਟਰਟੇਨਮੈਂਟ ਅਤੇ ਵਿਰਕ ਟ੍ਰਾਂਸ ਇੰਚ. ਨੇ ਦੋ ਪੰਜਾਬੀ ਫ਼ਿਲਮਾਂ ਅਨਾਊਂਸ ਕੀਤੀਆਂ ਹਨ, ਜਿਹਨਾਂ ਵਿੱਚੋਂ ਇੱਕ ਰੌਸ਼ਨ ਪ੍ਰਿੰਸ ਤੇ ਸਾਇਰਾ ਵਾਜੋਂ ਅਧਿਕਾਰਿਤ ਫਿਲਮ "ਬਿਨਾ ਬੈਂਡ ਚੱਲ ਇੰਗਲੈਂਡ" ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਪੰਜਾਬੀ ਇੰਡਸਟਰੀ ਵਿੱਚ ਇੱਕ ਵੱਖਰਾ ਨਾਮ ਕਮਾਉਣ ਵਾਲੇ ਮਸ਼ਹੂਰ ਅਦਾਕਾਰ ਰੋਸ਼ਨ ਪ੍ਰਿੰਸ ਜਿਹਨਾਂ ਦੀ ਐਕਟਿੰਗ ਅਤੇ ਗਾਇਕੀ ਦੇ ਪ੍ਰਸ਼ੰਸਕ ਦੀਵਾਨੇ ਹਨ। ਹੁਣ ਦਰਸ਼ਕਾਂ ਨੂੰ ਜਲਦ ਹੀ ਉਹਨਾਂ ਦੀ ਨਵੀਂ ਪੰਜਾਬੀ ਫਿਲਮ "ਬਿਨਾ ਬੈਂਡ ਚੱਲ ਇੰਗਲੈਂਡ" ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇੰਨਾ ਹੀ ਨਹੀਂ ਅਸੀਂ ਰੌਸ਼ਨ ਪ੍ਰਿੰਸ ਨੂੰ ਮਸ਼ਹੂਰ ਐਂਕਰ ਅਤੇ ਆਰਟਿਸਟ "ਸਾਇਰਾ" ਨਾਲ ਦੇਖਾਂਗਾ। ਫਿਲਮ ਵਿੱਚ ਇਸ ਜੋੜੀ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਸੁੱਖੀ ਚਾਹਲ, ਹਾਰਬੀ ਸੰਘਾ, ਰਾਣਾ ਜੰਗ ਬਹਾਦਰ, ਰੁਪਿੰਦਰ ਰੂਪੀ ਅਤੇ ਹੋਰ ਕਲਾਕਾਰ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ ਜਿਸਦੇ ਅਗਜੇਕੁਟਿਵ ਨਿਦੇਸ਼ਕ ਪ੍ਰਵੀਨ ਕੁਮਾਰ ਸਨ।
ਫਿਲਮ ਬਾਰੇ ਗੱਲ ਕਰੀਏ ਤਾਂ ਇਹ ਫ਼ਿਲਮ, ਗੁਰਜੀਤ ਕੌਰ ਦੁਆਰਾ ਨਿਰਮਿਤ, ਸਤਿੰਦਰ ਸਿੰਘ ਦੇਵ ਦੁਆਰਾ ਨਿਰਦੇਸ਼ਿਤ ਅਤੇ ਰਾਜੂ ਵਰਮਾ ਦੁਆਰਾ ਲਿਖੀ ਹੋਈ ਹੈ। ਇਹ ਫਿਲਮ ਕਾਮੇਡੀ, ਹਾਸੇ ਅਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਤੇ ਸਕਰੀਨ ਉੱਤੇ ਧੁੱਮਾਂ ਪਾਉਣ ਦੀ ਪੂਰੀ ਤਿਆਰੀ ਵਿੱਚ ਹੈ। ਜਿਵੇਂ ਕਿ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਇਹ ਫਿਲਮ ਵਿਦੇਸ਼ ਜਾਣ ਉੱਤੇ ਹੈ, ਜਿੱਥੇ ਰੋਸ਼ਨ ਪ੍ਰਿੰਸ ਦੇ ਪਰਿਵਾਰ ਵਾਲੇ ਉਸਦਾ ਵਿਆਹ ਕਰਨ ਵਿਦੇਸ਼ ਪਹੁੰਚ ਜਾਂਦੇ ਹਨ। ਇਹ ਫਿਲਮ ਹਾਸੇ, ਮੌਜ-ਮਸਤੀ ਅਤੇ ਕਾਮੇਡੀ ਦੇ ਨਾਲ- ਨਾਲ ਰੌਸ਼ਨ ਪ੍ਰਿੰਸ ਤੇ ਸਾਇਰਾ ਵਿਚਕਾਰ ਰੋਮਾਂਸ ਦਾ ਤੜਕਾ ਵੀ ਪੇਸ਼ ਕਰੇਗੀ।
ਫ਼ਿਲਮ ਦੇ ਨਿਰਮਾਤਾ ਗੁਰਜੀਤ ਕੌਰ ਦਾ ਕਹਿਣਾ ਹੈ, "ਸਾਡੀ ਫ਼ਿਲਮ ਦਰਸ਼ਕਾਂ ਨੂੰ ਇੱਕ ਅਲੱਗ ਕਹਾਣੀ ਪੇਸ਼ ਕਰੇਗੀ, ਜੋ ਕਾਮੇਡੀ, ਰੋਮਾਂਸ ਅਤੇ ਭਰਪੂਰ ਮਨੋਰੰਜਨ ਨਾਲ ਦਰਸ਼ਕਾਂ ਨੂੰ ਇਸ ਫ਼ਿਲਮ ਦੇ ਨਾਲ ਜੋੜ ਕੇ ਰੱਖੇਗੀ। ਮੈਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਉੱਤੇ ਬੇਹੱਦ ਖੁਸ਼ ਹਾਂ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਆਉਣ ਵਾਲੀ ਫਿਲਮ ਨੂੰ ਪੂਰਾ ਪਿਆਰ ਦੇਣਗੇ।''
ਫ਼ਿਲਮ ਦੇ ਨਿਰਦੇਸ਼ਕ ਸਤਿੰਦਰ ਸਿੰਘ ਦੇਵ ਕਹਿੰਦੇ ਹਨ, "ਮੈਂ ਫਿਲਮ ਦੇ ਨਿਰਮਾਣ ਅਤੇ ਫ਼ਿਲਮ ਦਾ ਹਿੱਸਾ ਹੋਣ ਤੇ ਬਹੁਤ ਖੁਸ਼ ਹਾਂ। ਮੈਂ ਇਹ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਇਹ ਫ਼ਿਲਮ ਬਹੁਤ ਹਾਸੇ, ਚੰਗੇ ਇਰਾਦੇ ਅਤੇ ਮਨੋਰੰਜਨ ਦੇ ਉਦੇਸ਼ ਨਾਲ ਬਣਾਈ ਗਈ ਹੈ। ਇਸ ਲਈ, ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਇਸ ਵੱਖਰੀ ਕਹਾਣੀ ਨੂੰ ਆਪਣਾ ਪੂਰਾ ਪਿਆਰ ਦੇਣਗੇ।”
ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਕਹਿੰਦੇ ਹਨ, "ਮੈਂ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਪਰ ਇਸ ਫ਼ਿਲਮ ਦੀ ਕਹਾਣੀ ਮੈਨੂੰ ਬਹੁਤ ਪਸੰਦ ਆਈ ਅਤੇ ਇਸ ਲਈ ਮੈਂ ਫ਼ਿਲਮ ਵਿੱਚ ਕੰਮ ਕਰਨ ਲਈ ਹਾਂ ਕਰ ਦਿੱਤੀ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰਇੱਕ ਵਾਰ ਫੇਰ ਇੰਡਸਟਰੀ ਦੇ ਬੇਹਤਰੀਨ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਫਿਲਮ ਵਿੱਚ ਮੇਰੀ ਤੇ ਸਾਇਰਾ ਦੀ ਜੋੜੀ ਨੂੰ ਪਸੰਦ ਕਰਨਗੇ।"