Thursday, December 12, 2024
ਤਾਜਾ ਖਬਰਾਂ
ਪੰਜਾਬ ਸਰਕਾਰ ਦੇ ਅਧਿਕਾਰੀ ਮਿਉਂਸਪਲ ਚੋਣਾਂ ਵਿੱਚ ਧੱਕੇਸ਼ਾਹੀ ਅਤੇ ਦਖਲਅੰਦਾਜ਼ੀ ਤੋਂ ਬਚਣ: ਰਵਨੀਤ ਸਿੰਘ ਬਿੱਟੂਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਤੇ ਪ੍ਰਗਟਾਈ ਡੂੰਘੀ ਚਿੰਤਾਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਸ੍ਰੀ ਬਭੌਰ ਸਾਹਿਬ ਵਿਖੇ ਮੱਥਾ ਟੇਕਿਆਰਾਜ ਚੋਣ ਕਮਿਸ਼ਨ ਨੇ 22 ਆਈ.ਏ.ਐਸ. ਅਧਿਕਾਰੀਆਂ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਣ ਆਬਜ਼ਰਵਰ ਲਾਇਆਪੰਜਾਬ ਯੂਥ ਕਾਂਗਰਸ ਨੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਉਧੈ ਭਾਨੂ ਚਿੱਬ ਦੀ ਅਗਵਾਈ ਹੇਠ 'ਨਸ਼ਾ ਨਹੀਂ ਨੌਕਰੀ ਦੇਵੋ' ਰੋਸ ਪ੍ਰਦਰਸ਼ਨ ਕੀਤਾ, ਪੁਲਿਸ ਨੇ ਨੌਜਵਾਨ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾਸਪੀਕਰ ਸੰਧਵਾਂ ਨੇ ਕੁਲਦੀਪ ਸਿੰਘ ਕਾਲ਼ਾ ਢਿੱਲੋਂ ਨੂੰ ਵਿਧਾਇਕ ਵਜੋਂ ਸਹੁੰ ਚੁਕਾਈ

Punjab

ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜਾ ਹੋਣ ਦਾ ਸਬੂਤ ਨਾ ਦੇਵੇ ਅਕਾਲੀ ਲੀਡਰਸ਼ਿਪ ,ਐਸਜੀਪੀਸੀ ਮੈਂਬਰਾਂ ਨੇ ਉਠਾਈ ਆਵਾਜ਼

PUNJAB NEWS EXPRESS | December 08, 2024 02:09 AM

ਅਸਤੀਫ਼ਾ ਭੇਜ ਚੁੱਕੇ ਲੀਡਰਾਂ ਦਾ ਅਸਤੀਫ਼ਾ ਸਵੀਕਾਰ ਕਰਨ ਦੀ ਬਜਾਏ ਕੋਰ ਕਮੇਟੀ ਮੀਟਿੰਗ ਵਿੱਚ ਬਿਠਾਉਣਾ ਆਦੇਸ਼ਾਂ ਦੀ ਉਲੰਘਣਾ

ਚੰਡੀਗੜ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੇਣ, ਮਹਿੰਦਰ ਸਿੰਘ ਹੁਸੈਨਪੁੱਰ, ਕਰਨੈਲ ਸਿੰਘ ਪੰਜੋਲੀ ਅਤੇ ਮਿੱਠੂ ਸਿੰਘ ਕਾਹਨੇਕੇ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਅਵਾਜ਼ ਉਠਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਭਗੌੜਾ ਹੋਣ ਦਾ ਸਬੂਤ ਪੇਸ਼ ਕੀਤਾ ਹੈ, ਜਿਹੜਾ ਕਿ ਅਤਿ ਮੰਦਭਾਗਾ ਹੈ। ਜਾਰੀ ਆਪਣੇ ਬਿਆਨ ਵਿੱਚ ਐਸਜੀਪੀਸੀ ਮੈਂਬਰ ਨੇ ਕਿਹਾ ਕਿ ਸਿੰਘ ਸਾਹਿਬਾਨਾਂ ਵਲੋਂ ਆਦੇਸ਼ ਹੋਏ ਸੀ ਅਸਤੀਫ਼ਾ ਦੇ ਚੁੱਕੇ ਲੀਡਰਾਂ ਦਾ ਤਿੰਨ ਦਿਨ ਅੰਦਰ ਅਸਤੀਫ਼ਾ ਸਵੀਕਾਰ ਕਰਕੇ ਸਕੱਤਰੇਤ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਭੇਜੀ ਜਾਵੇ ਪਰ ਅੱਜ ਇਸ ਦੇ ਉਲਟ ਜਾਕੇ ਵਰਕਿੰਗ ਕਮੇਟੀ ਦੇ ਮੁਖੀ ਬਲਵਿੰਦਰ ਸਿੰਘ ਭੂੰਦੜ ਨੇ ਕੌਮ ਨੂੰ ਸ਼ਰਮਸਾਰ ਕੀਤਾ ਹੈ।

ਇਸ ਦੇ ਨਾਲ ਹਿ ਮੈਂਬਰਾਂ ਨੇ ਕਿਹਾ ਕਿ ਜਿਸ ਵਿਵਾਦਿਤ ਡੀਜੀਪੀ ਸੁਮੇਧ ਸੈਣੀ ਦੀ ਨਿਯੁਕਤੀ ਕਰਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਅੱਜ ਉਸੇ ਸੁਮੇਧ ਸੈਣੀ ਦੇ ਵਕੀਲ ਰਹੇ ਸਤਨਾਮ ਸਿੰਘ ਕਲੇਰ ਜਿਹੜੇ ਕਿ ਗੁਰਦੁਆਰਾ ਜ਼ੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਵੀ ਹਨ ਤੇ ਓਹਨਾ ਦੇ ਬੇਟੇ ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰੇ ਹਨ , ਅੱਜ ਦੀ ਕੋਰ ਕਮੇਟੀ ਵਿੱਚ ਅਰਸ਼ਦੀਪ ਕਲੇਰ ਦਾ ਹਾਜਰ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਹਾਲੇ ਤੱਕ ਵੀ ਪੰਥਕ ਗਲਤੀਆਂ ਦਾ ਸਬਕ ਨਹੀਂ ਲਿਆ ਅਤੇ ਹਾਲੇ ਵੀ ਕੌਮ ਨਾਲ ਚੁਤਰਾਈ ਕੀਤੀ ਜਾ ਰਹੀ ਹੈ। ਅਸਤੀਫ਼ਾ ਦੇ ਚੁੱਕੇ ਡਾ: ਦਲਜੀਤ ਸਿੰਘ ਚੀਮਾਂ ਅਤੇ ਐਨਕੇ ਸ਼ਰਮਾਂ ਦਾ ਕੋਰ ਕਮੇਟੀ ਚ ਸ਼ਾਮਲ ਹੋਣਾ ਬਿਲਕੁਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਤਿਲਾਂਜਲੀ ਦੇਣਾ ਹੈ। ਕਿਉਂਕਿ ਇਸ ਨਾਲ ਲੀਡਰਾਂ ਦਾ ਦੋਹਰਾ ਚਿਹਰਾ ਨੰਗਾ ਹੋ ਰਿਹਾ ਹੈ ਕਿਉਂਕਿ ਵਰਕਿੰਗ ਕਮੇਟੀ ਦੀ ਮੀਟਿੰਗ ਲਈ ਸਿੰਘ ਸਹਿਬਾਨ ਤੋ ਕੁਝ ਦਿੱਨ ਦਾ ਸਮਾਂ ਇਹ ਕਹਿ ਕੇ ਮੰਗਿਆ ਗਿਆ ਸੀ ਕਿ ਅਸੀ ਸੇਵਾ ਤੱਕ ਮੀਟਿੰਗ ਨਹੀਂ ਕਰ ਸਕਦੇ। ਜੇਕਰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਜਾ ਸਕਦੀ ਹੈ ਤਾਂ ਵਰਕਿੰਗ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਬੁਲਾਈ ਜਾ ਸਕਦੀ ਸੀ।
ਇਹ ਸਪੱਸਟ ਕਰਨ ਕੇ ਅਸਤੀਫ਼ੇ ਕਦੋਂ ਸਵੀਕਾਰ ਕੀਤੇ ਜਾਣਗੇ ਇਸ ਲਈ ਜਿਹੜੇ ਸਵਾਲ ਸੰਗਤ ਵਿੱਚ ਉੱਠ ਰਹੇ ਹਨ ਕਿ ਇਸ ਲਈ ਜੱਥੇਦਾਰ ਸਾਹਿਬ ਤੋਂ ਦਸ ਦਿਨ ਦਾ ਹੋਰ ਸਮਾਂ ਮੰਗਿਆ ਗਿਆ ਹੈ, ਓਹ ਵੀ ਕਿਸੇ ਸਾਜ਼ਿਸ਼ ਤਹਿਤ ਮੰਗਿਆ ਗਿਆ ਹੈ ਇਹ ਗਹਿਰੀ ਚਰਚਾ ਦਾ ਵਿਸ਼ਾ ਹੈ।

ਜਾਰੀ ਬਿਆਨ ਵਿੱਚ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਚ ਕਰਦੇ ਹਾਂ। ਇਸ ਪੂਰੇ ਮਾਮਲੇ ਦੀ ਜੁਡੀਸਲੀ ਜਾਂਚ ਹੋਵੇ ਇਸ ਦੇ ਪਿੱਛੇ ਕਾਰਨਾਂ ਦਾ ਪਤਾ ਲੱਗਣਾ ਚਾਹੀਦਾ ਹੈ। ਇੱਕ ਸੇਵਾਦਾਰ ਰੂਪ ਵਿੱਚ ਸੇਵਾ ਕਰ ਰਹੇ ਕਿਸੇ ਵੀ ਸਖ਼ਸ਼ ਤੇ ਜਾਨਲੇਵਾ ਹਮਲਾ ਹੋਣਾ ਬਹੁਤ ਮੰਦਭਾਗਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਸਰਕਾਰ ਦੇ ਅਧਿਕਾਰੀ ਮਿਉਂਸਪਲ ਚੋਣਾਂ ਵਿੱਚ ਧੱਕੇਸ਼ਾਹੀ ਅਤੇ ਦਖਲਅੰਦਾਜ਼ੀ ਤੋਂ ਬਚਣ: ਰਵਨੀਤ ਸਿੰਘ ਬਿੱਟੂ

ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਤੇ ਪ੍ਰਗਟਾਈ ਡੂੰਘੀ ਚਿੰਤਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਸ੍ਰੀ ਬਭੌਰ ਸਾਹਿਬ ਵਿਖੇ ਮੱਥਾ ਟੇਕਿਆ

ਰਾਜ ਚੋਣ ਕਮਿਸ਼ਨ ਨੇ 22 ਆਈ.ਏ.ਐਸ. ਅਧਿਕਾਰੀਆਂ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਣ ਆਬਜ਼ਰਵਰ ਲਾਇਆ

ਸਪੀਕਰ ਸੰਧਵਾਂ ਨੇ ਕੁਲਦੀਪ ਸਿੰਘ ਕਾਲ਼ਾ ਢਿੱਲੋਂ ਨੂੰ ਵਿਧਾਇਕ ਵਜੋਂ ਸਹੁੰ ਚੁਕਾਈ

ਸ਼ਾਂਤਮਈ ਸੰਘਰਸ਼ ਦਾ ਹੱਕ ਖੋਹਣ ਵਿਰੁੱਧ ਭਾਕਿਯੂ ਉਗਰਾਹਾਂ ਵੱਲੋਂ ਪੰਜਾਬ ਭਰ 'ਚ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ ਫੂਕੇ 

ਪੰਜਾਬ ਵਿੱਚ ਵੱਖ-ਵੱਖ ਨਗਰ ਨਿਗਮਾਂ, ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ 21 ਦਸੰਬਰ ਨੂੰ ਹੋਣਗੀਆਂ: ਆਰ.ਕੇ. ਚੌਧਰੀ

'ਆਪ' ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਲਈ ਪੰਜਾਬ ਯੂਥ ਕਾਂਗਰਸ 10 ਦਸੰਬਰ ਨੂੰ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨੇ 'ਤੇ ਬੈਠੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਲਈ ਵਿਸ਼ੇਸ਼ ਇਕੱਤਰਤਾ 9 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ :- ਜਥੇ: ਵਡਾਲਾ

ਮਿਸ਼ਨ ਰੋਜ਼ਗਾਰ ਤਹਿਤ ਡਾ. ਰਵਜੋਤ ਸਿੰਘ ਨੇ 85 ਵਿਅਕਤੀਆਂ ਨੂੰ ਵੰਡੇ ਨਿਯੁਕਤੀ ਪੱਤਰ