Wednesday, October 30, 2024
ਤਾਜਾ ਖਬਰਾਂ
ਨਸ਼ਿਆਂ ਵਿਰੁੱਧ ਜੰਗ: ਪੰਜਾਬ ਪੁਲਿਸ ਵੱਲੋਂ ਸਾਲ 2024 ਦੌਰਾਨ 153 ਵੱਡੀਆਂ ਮੱਛੀਆਂ ਸਮੇਤ 10 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ; 790 ਕਿਲੋ ਹੈਰੋਇਨ ਅਤੇ 208 ਕਰੋੜ ਰੁਪਏ ਦੀ ਜਾਇਦਾਦ ਜ਼ਬਤ'ਆਪ' ਆਗੂਆਂ ਨੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਚੰਡੀਗੜ੍ਹ 'ਚ ਕੀਤਾ ਵੱਡਾ ਪ੍ਰਦਰਸ਼ਨਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਦੇ ਸਮਾਗਮਾਂ ਦਾ ਐਲਾਨ, 5 ਨਵੰਬਰ ਨੂੰ ਪਟਿਆਲਾ ਤੋਂ ਹੋਵੇਗੀ ਸ਼ੁਰੂਆਤ, ਸੂਬੇ ਭਰ ’ਚ ਮਹੀਨੇ ਦੌਰਾਨ ਹੋਣਗੇ ਸਮਾਗਮਵਿਜੀਲੈਂਸ ਬਿਊਰੋ ਨੇ ਪੁਲਿਸ ਸਬ-ਇੰਸਪੈਕਟਰ ਨੂੰ 15,000 ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂਕੀਨੀਆ ਦੇ ਬੱਚੇ ਪ੍ਰੋਸਪੇਰ ਨੇ ਮਰਨ ਤੋਂ ਬਾਅਦ ਚਾਰ ਲੋਕਾਂ ਦੀ ਜ਼ਿੰਦਗੀ ਨੂੰ ਜੀਵਨ ਦਾਨ ਦਿੱਤਾਅਮਰੀਕਾ ਦਾ ਕਹਿਣਾ ਹੈ ਕਿ ਭਾਰਤ-ਚੀਨ ਐਲਏਸੀ ਸਮਝੌਤੇ ਨਾਲ ਸਬੰਧਤ ਘਟਨਾਕ੍ਰਮ ਦੀ ‘ਨੇੜਿਓਂ ਨਿਗਰਾਨੀ’ ਕਰ ਰਿਹਾ ਹੈ

Punjab

ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਦੇ ਸਮਾਗਮਾਂ ਦਾ ਐਲਾਨ, 5 ਨਵੰਬਰ ਨੂੰ ਪਟਿਆਲਾ ਤੋਂ ਹੋਵੇਗੀ ਸ਼ੁਰੂਆਤ, ਸੂਬੇ ਭਰ ’ਚ ਮਹੀਨੇ ਦੌਰਾਨ ਹੋਣਗੇ ਸਮਾਗਮ

PUNJAB NEWS EXPRESS | October 30, 2024 05:29 PM

ਪਟਿਆਲਾ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ’ਚ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ’ਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਅਗਲੇ ਮਹੀਨੇ ਮਨਾਏ ਜਾਣ ਵਾਲੇ ਪੰਜਾਬੀ ਮਾਹ ਨਾਲ ਸਬੰਧਤ ਸਮਾਗਮਾਂ ਦਾ ਐਲਾਨ ਕਰ ਦਿੱਤਾ ਗਿਆ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਇੰਨ੍ਹਾਂ ਸਮਾਗਮਾਂ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ 5 ਨਵੰਬਰ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਪੰਜਾਬੀ ਮਾਹ ਦਾ ਉਦਘਾਟਨੀ ਸਮਾਰੋਹ ਹੋਵੇਗਾ। ਜਿਸ ਦੌਰਾਨ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਹੋਣਗੇ।

ਇਸ ਮੌਕੇ ਪਿਛਲੇ ਪੰਜਾਬੀ ਭਾਸ਼ਾ ਦੇ 2022, 23 ਤੇ 24 ਨਾਲ ਸਬੰਧਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਵੀ ਪ੍ਰਦਾਨ ਕੀਤੇ ਜਾਣਗੇ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਹੋਣਗੀਆਂ। ਸ. ਜ਼ਫ਼ਰ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ’ਚ ਪੰਜਾਬੀ ਮਾਹ ਤਹਿਤ ਹੋਣ ਵਾਲੇ ਸਮਾਗਮਾਂ ਦੌਰਾਨ ਪੰਜਾਬੀ ਭਾਸ਼ਾ ਬਾਰੇ ਗੋਸ਼ਟੀਆਂ, ਰੂਬੁਰੂ, ਸੈਮੀਨਾਰ, ਕਵੀ ਦਰਬਾਰ, ਨਾਟਕ, ਲੋਕ ਨਾਚ ਤੇ ਸੰਗੀਤਕ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ।

ਸੂਬੇ ਦੇ ਵੱਖ-ਵੱਖ ਸਥਾਨਾਂ ’ਤੇ ਹੋਣ ਵਾਲੇ ਸਮਾਗਮਾਂ ਸਬੰਧੀ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ 5 ਨਵੰਬਰ ਫਾਜ਼ਿਲਕਾ ਵਿਖੇ ਨਾਟਕ ਮੰਚਨ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਰੂਬਰੂ ਤੇ ਸਾਹਿਤਕ ਗੋਸ਼ਟੀ, 6 ਨਵੰਬਰ ਨੂੰ ਰੋਪੜ ਵਿਖੇ ਪੰਜਾਬੀ ਭਾਸ਼ਾ ਤੇ ਪ੍ਰਿੰਟ ਮੀਡੀਆ ਬਾਰੇ ਸੈਮੀਨਾਰ, 7 ਨਵੰਬਰ ਨੂੰ ਹੀ ਬਰਨਾਲਾ ਵਿਖੇ ਪੰਜਾਬੀ ਮਿੰਨੀ ਕਹਾਣੀ ਦੇ ਨਿਕਾਸ, ਵਿਕਾਸ ਤੇ ਭਵਿੱਖ ਬਾਰੇ ਗੋਸ਼ਟੀ ਅਤੇ ਕਹਾਣੀ ਦਰਬਾਰ, 8 ਨਵੰਬਰ ਨੂੰ ਮਾਨਸਾ ਵਿਖੇ ਨਾਟਕ ਮੰਚਨ, 11 ਨਵੰਬਰ ਨੂੰ ਫ਼ਿਰੋਜ਼ਪੁਰ ਵਿਖੇ ਪ੍ਰੰਪਰਾਗਤ ਲੋਕ ਗਾਇਕੀ ਬਾਰੇ ਚਰਚਾ ਤੇ ਪੇਸ਼ਕਾਰੀ, 12 ਨਵੰਬਰ ਨੂੰ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ, 13 ਨਵੰਬਰ ਨੂੰ ਗੁਰਦਾਸਪੁਰ ਵਿਖੇ ਪੰਜਾਬੀ ਭਾਸ਼ਾ ਤੇ ਪੰਜਾਬੀ ਗਾਇਕੀ ਬਾਰੇ ਚਰਚਾ ਤੇ ਪੇਸ਼ਕਾਰੀ, 14 ਨਵੰਬਰ ਨੂੰ ਨਵਾਂ ਸ਼ਹਿਰ ਵਿਖੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਗੋਸ਼ਟੀ, 17 ਨਵੰਬਰ ਨੂੰ ੁਲੁਧਿਆਣਾ ਵਿਖੇ ਪੰਜਾਬੀ ਭਾਸ਼ਾ ਬਾਰੇ ਵਿਸ਼ੇਸ਼ ਭਾਸ਼ਣ ਤੇ ਕਵੀ ਦਰਬਾਰ, 18 ਤੇ 19 ਨਵੰਬਰ ਨੂੰ ਵਿਭਾਗ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬੀ ਭਾਸ਼ਾ ਬਾਰੇ ਗੋਸ਼ਟੀ, 18 ਨਵੰਬਰ ਨੂੰ ਪਠਾਨਕੋਟ ਵਿਖੇ ਕਵੀ ਦਰਬਾਰ, 19 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਪੰਜਾਬੀ ਨਾਟਕ ਵਿੱਚ ਔਰਤ ਅਦਾਕਾਰਾਂ/ਨਿਰਦੇਸ਼ਕਾਂ ਦੀ ਸ਼ਮੂਲੀਅਤ, ਸੰਭਾਵਨਾਵਾਂ ਤੇ ਚੁਣੌਤੀਆਂ ਬਾਰੇ ਸੈਮੀਨਾਰ, 20 ਨਵੰਬਰ ਨੂੰ ਹੀ ਸੰਗਰੂਰ ਵਿਖੇ ਪੰਜਾਬੀ ਸਾਹਿਤ ਲਈ ਸਹਿਤ ਸਭਾਵਾਂ ਦੇ ਯੋਗਦਾਨ ਬਾਰੇ ਗੋਸ਼ਟੀ, 21 ਨਵੰਬਰ ਨੂੰ ਵਿਭਾਗ ਦੇ ਮੁੱਖ ਦਫਤਰ (ਪਟਿਆਲਾ) ਵਿਖੇ ਰਾਜ ਪੱਧਰੀ ਕਵੀ ਦਰਬਾਰ, 22 ਨਵੰਬਰ ਨੂੰ ਕਪੂਰਥਲਾ ਵਿਖੇ ਬਾਲ ਸਾਹਿਤ ਕੁਇਜ਼ ਮੁਕਾਬਲੇ (ਰਾਜ ਪੱਧਰੀ), 22 ਨਵੰਬਰ ਨੂੰ ਫ਼ਰੀਦਕੋਟ ਵਿਖੇ ਪੰਜਾਬੀ ਸਾਹਿਤਕ ਗਾਇਕੀ ਦੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਬਾਰੇ ਗੋਸ਼ਟੀ, 23 ਤੋਂ 27 ਨਵੰਬਰ ਤੱਕ ਬਠਿੰਡਾ ਵਿਖੇ ਰਾਜ ਪੱਧਰੀ ਨਾਟਕ ਮੇਲਾ, 26 ਨਵੰਬਰ ਨੂੰ ਜਲੰਧਰ ਵਿਖੇ ਪੰਜਾਬੀ ਭਾਸ਼ਾ ਅਤੇ ਵਰਤਮਾਨ ਇਲੈਕਟ੍ਰਾਨਿਕ ਮੀਡੀਆ ਬਾਰੇ ਸੈਮੀਨਾਰ, 27 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਪੰਜਾਬੀ ਨਾਟਕ ਬਾਰੇ ਗੋਸ਼ਟੀ ਤੇ ਵਰਕਸ਼ਾਪ, 28 ਨਵੰਬਰ ਨੂੰ ਮੋਹਾਲੀ ਵਿਖੇ ਪੰਜਾਬੀ ਸਿਨੇਮੇ ਦੀਆਂ ਭਾਸ਼ਾਈ ਤੇ ਸੱਭਿਆਚਾਰਕ ਚੁਣੌਤੀਆਂ, 29 ਨਵੰਬਰ ਨੂੰ ਮੋਗਾ ਵਿਖੇ ਗਜ਼ਲ ਵਰਕਸ਼ਾਪ, 30 ਨਵੰਬਰ ਨੂੰ ਪੰਜਾਬੀ ਮਾਹ ਦਾ ਵਿਦਾਇਗੀ ਸਮਾਗਮ ਮੁੱਖ ਦਫ਼ਤਰ ਪਟਿਆਲਾ ਵਿਖੇ ਹੋਵੇਗਾ। ਵਿਦਾਇਗੀ ਸਮਾਗਮ ਦੌਰਾਨ ਸਰਵੋਤਮ ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾ ਦੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ ਅਤੇ ਸਾਹਿਤਕ ਤੇ ਸਭਿਆਚਾਰਕ ਵਿਸ਼ੇਸ਼ ਆਕਰਸ਼ਨ ਹੋਣਗੇ। ਸਮੁੱਚੇ ਸਮਾਗਮਾਂ ਦੌਰਾਨ ਵਿਭਾਗੀ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।

Have something to say? Post your comment

google.com, pub-6021921192250288, DIRECT, f08c47fec0942fa0

Punjab

ਨਸ਼ਿਆਂ ਵਿਰੁੱਧ ਜੰਗ: ਪੰਜਾਬ ਪੁਲਿਸ ਵੱਲੋਂ ਸਾਲ 2024 ਦੌਰਾਨ 153 ਵੱਡੀਆਂ ਮੱਛੀਆਂ ਸਮੇਤ 10 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ; 790 ਕਿਲੋ ਹੈਰੋਇਨ ਅਤੇ 208 ਕਰੋੜ ਰੁਪਏ ਦੀ ਜਾਇਦਾਦ ਜ਼ਬਤ

'ਆਪ' ਆਗੂਆਂ ਨੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਚੰਡੀਗੜ੍ਹ 'ਚ ਕੀਤਾ ਵੱਡਾ ਪ੍ਰਦਰਸ਼ਨ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਿੱਖਾਂ ਨੂੰ ਬੰਦੀ ਛੋੜ ਦਿਵਸ 'ਤੇ ਕਿਸੇ ਵੀ ਤਰ੍ਹਾਂ ਦਾ ਬਿਜਲਈ ਸਜਾਵਟ ਨਾ ਕਰਨ, ਘਿਓ ਦੇ ਦੀਵੇ ਹੀ ਜਗਾਉਣ ਲਈ ਕਿਹਾ

ਆਮ ਆਦਮੀ ਪਾਰਟੀ ਭਲਕੇ ਭਾਜਪਾ ਦਫਤਰ ਦਾ ਕਰੇਗੀ ਘਿਰਾਓ

ਕਮਲਾ ਹੈਰਿਸ ਨੇ ਕਿਹਾ ਟਰੰਪ ਸਿਰਫ ਆਪਣੇ ਆਪ ਉੱਤੇ ਕੇਂਦਰਿਤ ਹੈ ਤੇ ਦੇਸ਼ ਵਿਚ ਵੰਡੀਆਂ ਪਾ ਰਿਹਾ

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ’ਚ ਕੌਮੀ ਮਾਮਲਿਆਂ ਸਬੰਧੀ ਅਹਿਮ ਮਤੇ ਪਾਸ

ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਸੂਬੇ ਚੋਂ ਚੌਲਾ ਦੀ ਤੇਜੀ ਨਾਲ ਚੁਕਾਈ ਯਕੀਨੀ ਬਨਾਉਣ ਲਈ ਰਾਜਪਾਲ ਤੋਂ ਦਖਲ ਦੀ ਕੀਤੀ ਮੰਗ

ਮੁੱਖ ਮੰਤਰੀ ਵੱਲੋਂ ਸੂਬੇ ਦੇ ਸ਼ਹਿਰੀ ਇਲਾਕਿਆਂ ਦੇ ਵਿਕਾਸ ਲਈ ਵੱਡੀਆਂ ਪਹਿਲਕਦਮੀਆਂ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਿਡ-ਡੇ-ਮੀਲ ਵਰਕਰਾਂ ਲਈ ਮੁਫ਼ਤ ਬੀਮੇ ਦਾ ਐਲਾਨ

ਸ਼ਿਕਾਇਤਾਂ ਦਾ ਨਿਰਪੱਖ, ਪਾਰਦਰਸ਼ੀ, ਸਮਾਂਬੱਧ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾਵੇ: ਵਿਜੀਲੈਂਸ ਬਿਊਰੋ ਚੀਫ਼ ਵੱਲੋਂ ਮੁਲਾਜ਼ਮਾਂ ਨੂੰ ਨਿਰਦੇਸ਼