Saturday, December 21, 2024
ਤਾਜਾ ਖਬਰਾਂ

Punjab

ਬਹੁਪੱਖੀ ਸ਼ਖ਼ਸੀਅਤ ਪੱਤਰਕਾਰ ਅਨਿਲ ਮੈਨਨ ਦਾ ਸ਼ਰਧਾਂਜਲੀ ਸਮਾਗਮ

ਦਲਜੀਤ ਕੌਰ  | February 11, 2024 07:11 PM
ਬਰਨਾਲਾ, :  ਦੋ ਦਹਾਕੇ ਤੱਕ ਕਾਰਜਸ਼ੀਲ ਰਹੇ ਦੱਬਿਆਂ-ਲਤਾੜਿਆਂ ਦੇ ਪੱਤਰਕਾਰ ਅਨਿਲ ਮੈਨਨ ਲੰਬਾ ਸਮਾਂ ਅਧਰੰਗ ਦਾ ਸ਼ਿਕਾਰ ਰਹਿਣ ਤੋਂ ਬਾਅਦ 8 ਫਰਬਰੀ ਨੂੰ ਵਿਛੋੜਾ ਦੇ ਗਏ ਸਨ। ਸਾਥੀ ਅਨਿਲ ਮੈਨਨ ਦੀ ਸਦੀਵੀ ਯਾਦ ਵਿੱਚ 'ਲਾਇਨਜ ਹਾਰਮੋਨੀ ਭਵਨ ਸੇਖਾ ਰੋਡ ਬਰਨਾਲਾ' ਵਿਖੇ ਬਿਨਾਂ ਕਿਸੇ ਧਾਰਮਿਕ ਰਸਮਾਂ ਤੋਂ ਸ਼ਰਧਾਂਜਲੀ ਸਮਾਗ਼ਮ ਕਰਵਾਇਆ ਗਿਆ। ਇਨਕਲਾਬੀ ਜਮਹੂਰੀ ਲਹਿਰ ਦੇ ਸਾਥੀ, ਰੰਗ ਮੰਚ ਅਤੇ ਸਾਹਿਤਕ ਖੇਤਰ ਦੀਆਂ ਸ਼ਖ਼ਸੀਅਤਾਂ, ਜਨਤਕ ਜਥੇਬੰਦੀਆਂ ਦੇ ਆਗੂ ਆਪਣੇ ਜ਼ਰੂਰੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪਹੁੰਚੇ। 
 
ਇਸ ਸਮੇਂ ਸੰਬੋਧਨ ਕਰਦਿਆਂ ਬੁਲਾਰੇ ਆਗੂਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਕਹਾਣੀਕਾਰ ਪਵਨ ਪਰਿੰਦਾ, ਪ੍ਰਿੰਸੀਪਲ ਦਰਸ਼ਨ ਸਿੰਘ ਚੀਮਾ, ਸੰਤੋਸ਼ ਰਿਸ਼ੀ, ਅੰਮ੍ਰਿਤ ਪਾਲ ਖੀਵਾਕਲਾਂ, ਰਾਜੀਵ ਕੁਮਾਰ, ਡਾ ਰਜਿੰਦਰ ਪਾਲ ਨੇ ਅਨਿਲ ਮੈਨਨ ਨੂੰ ਯਾਦਾਂ ਸਾਂਝੀਆਂ ਕਰਦਿਆਂ ਉਸ ਨੂੰ ਵਿਗਿਆਨਕ ਵਿਚਾਰਾਂ ਦਾ ਧਾਰਨੀ, ਦ੍ਰਿੜ ਇਰਾਦੇ ਦਾ ਮਾਲਕ, ਰੰਗ ਕਰਮੀ, ਲੋਕਤਾ ਦਾ ਪੱਤਰਕਾਰ ਵਜੋਂ ਯਾਦ ਕੀਤਾ। ਬੁਲਾਰਿਆਂ ਕਿਹਾ ਕਿ ਅਨਿਲ ਮੈਨਨ ਵੱਲੋਂ ਜੀਵਿਆ ਮਾਣ ਮੱਤਾ ਲੋਕ ਪੱਖੀ ਸਫ਼ਰ ਯਾਦ ਰੱਖਿਆ ਜਾਵੇਗਾ। ਯਾਦ ਰਹੇ ਕਿ ਅਨਿਲ ਮੈਨਨ ਨੇ ਜਵਾਨੀ ਪਹਿਰੇ 'ਡੀਡੀ ਸਵਿਤੋਜ' ਹੋਰਾਂ ਤੋਂ ਨਵਾਂ ਵਿਗਿਆਨਕ ਨਜ਼ਰੀਏ ਦਾ ਪਾਠ ਪੜਦਿਆਂ ' ਨਵਰੂਪ ਨਾਟਕ ਕਲਾ ਕੇਂਦਰ ਬਰਨਾਲਾ ' ਤੋਂ ਰੰਗ ਮੰਚ ਦਾ ਸਫ਼ਰ ਸ਼ੁਰੂ ਕੀਤਾ। 1995 ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਸ਼ੁਰੂ ਕਰਕੇ ਨਵਾਂ ਜ਼ਮਾਨਾ, ਦੇਸ਼ ਸੇਵਕ, ਪਹਿਰੇਦਾਰ, ਸਪੋਕਸਮੈਨ ਅਤੇ ਜੱਗਬਾਣੀ/ਪੰਜਾਬ ਕੇਸਰੀ ਵਿੱਚ ਨਿਊਜ਼ ਐਡੀਟਰ ਵਜੋਂ ਜ਼ਿੰਮੇਵਾਰੀ ਨਿਭਾਈ। ਹੋਇਆ 10 ਅਪ੍ਰੈਲ 2014 ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਅਧਰੰਗ ਦੇ ਸ਼ਿਕਾਰ ਹੋਇਆ, ਵੱਡੇ ਯਤਨ ਜੁਟਾਉਣ ਦੇ ਬਾਵਜੂਦ ਵੀ ਉੱਭਰ ਨਹੀਂ ਸਕਿਆ। ਸਭਨਾਂ ਦਾ ਪਿਆਰਾ ਅਨਿਲ ਮੈਨਨ 8 ਫਰਬਰੀ ਨੂੰ ਬੇਵਕਤੀ ਵਿਛੋੜਾ ਦੇ ਗਿਆ। ਅਨਿਲ ਮੈਨਨ ਦੀ ਵਿਗਿਆਨਕ ਸੋਚ ਦੀ ਵਿਰਾਸਤ ਹੀ ਸੀ ਕਿ ਮੌਤ ਤੋਂ ਬਾਅਦ ਵੀ ਉਸ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਅਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਭੇਂਟ ਕੀਤਾ। ਅੱਜ ਬਿਨਾਂ ਕਿਸੇ ਧਾਰਮਿਕ ਰਸਮ ਦੇ ਵਿਗਿਆਨਕ ਵਿਚਾਰਧਾਰਾ ਦਾ ਵਿਕਾਸ, ਪੱਤਰਕਾਰਤਾ ਦੇ ਖੇਤਰ ਨੂੰ ਦਰਪੇਸ਼ ਵੰਗਾਰਾਂ, ਨਵੇਂ ਸਮਾਜ ਦੀ ਸਿਰਜਣਾ ਵਿੱਚ ਰੰਗ ਮੰਚ ਅਤੇ ਸਾਹਿਤ ਦੀ ਭੂਮਿਕਾ ਸਬੰਧੀ ਗੰਭੀਰ ਵਿਚਾਰਾਂ ਹੋਈਆਂ। 
 
ਇਸ ਸਮੇਂ ਪੱਤਰਕਾਰਾਂ ਵਜੋਂ ਪਰਸ਼ੋਤਮ ਬੱਲੀ, ਯਾਦਵਿੰਦਰ ਯਾਦੂ, ਅਸ਼ੋਕ ਭਾਰਤੀ, ਨਵਦੀਪ ਸੇਖਾ, ਸੁਰਿੰਦਰ ਗੋਇਲ ਆਦਿ ਤੋਂ ਇਲਾਵਾ ਪੁਸ਼ਪ ਲਤਾ, ਚਰਨਜੀਤ ਕੌਰ, ਸੁਖਵਿੰਦਰ ਠੀਕਰੀਵਾਲਾ, ਖੁਸ਼ਮੰਦਰ ਪਾਲ, ਬਲਵੰਤ ਸਿੰਘ ਠੀਕਰੀਵਾਲਾ, ਸਤਨਾਮ ਸਿੰਘ, ਗੁਰਮੀਤ ਸਿੰਘ ਬਰਨਾਲਾ, ਬਲਦੇਵ ਮੰਡੇਰ, ਤਰਸੇਮ ਸ਼ਾਇਰ, ਹਰਿਭਗਵਾਨ, ਪਰਮਜੀਤ ਸ਼ੀਤਲ, ਜਗਜੀਤ ਸਿੰਘ ਠੀਕਰੀਵਾਲਾ ਆਦਿ ਸ਼ਖ਼ਸੀਅਤਾਂ ਨੇ ਵੀ ਅਨਿਲ ਮੈਨਨ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲਿਬਰੇਟ ਚੰਡੀਗੜ੍ਹ ਸਮੇਤ ਬਹੁਤ ਸਾਰੀਆਂ ਸੰਸਥਾਵਾਂ ਨੇ ਸ਼ੋਕ ਮਤੇ ਭੇਜੇ। ਨਵਰੂਪ ਨਾਟਕ ਕਲਾ ਕੇਂਦਰ ਵਲੋਂ ਅਨਿਲ ਮੈਨਨ ਦੀ ਸਾਹਿਤਕ, ਰੰਗ ਮੰਚ ਅਤੇ ਪੱਤਰਕਾਰਤਾ ਦੇ ਖੇਤਰ ਵਿੱਚ ਕੀਤੀ ਸਿਰਜਣਾ ਨੂੰ ਕਿਤਾਬ ਦੇ ਰੂਪ ਵਿੱਚ ਛਾਪਣ ਦਾ ਫ਼ੈਸਲਾ ਕੀਤਾ ਗਿਆ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਡਾ. ਅੰਬੇਡਕਰ 'ਤੇ ਅਮਿਤ ਸ਼ਾਹ ਦੀ ਵਿਵਾਦਿਤ ਟਿੱਪਣੀ ਖ਼ਿਲਾਫ਼ ਪੰਜਾਬ ਭਰ 'ਚ 'ਆਪ' ਵੱਲੋਂ ਜ਼ੋਰਦਾਰ ਪ੍ਰਦਰਸ਼ਨ

ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ

ਭਾਕਿਯੂ ਏਕਤਾ-ਡਕੌਂਦਾ ਨੇ ਖੇਤੀ ਮੰਡੀ ਨੀਤੀ ਖਰੜੇ ਅਤੇ ਕਿਸਾਨਾਂ ਤੇ ਜ਼ਬਰ ਖ਼ਿਲਾਫ਼ ਕੀਤਾ ਰੇਲਾਂ ਦਾ ਚੱਕਾ ਜਾਮ 

ਬੀਕੇਯੂ ਉਗਰਾਹਾਂ ਵੱਲੋਂ ਪੰਜਾਬ ਭਰ 'ਚ ਮੋਟਰਸਾਈਕਲ ਮਾਰਚਾਂ ਰਾਹੀਂ ਸ਼ੰਭੂ ਖਨੌਰੀ ਸੰਘਰਸ਼ਸ਼ੀਲ ਕਿਸਾਨਾਂ ਦੇ ਰੇਲ ਜਾਮ ਦੀ ਤਾਲਮੇਲਵੀਂ ਹਮਾਇਤ

ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕਿਸਾਨਾਂ ਤੇ ਜ਼ਬਰ ਖਿਲਾਫ 23 ਦਸੰਬਰ ਨੂੰ ਡੀਸੀ ਦਫਤਰਾਂ ਅੱਗੇ ਧਰਨੇ ਦੇਣ ਦਾ ਐਲਾਨ

ਪਟਿਆਲਾ ਵਿੱਚ 'ਆਪ' ਦੀ ਗੁੰਡਾਗਰਦੀ: ਪ੍ਰਨੀਤ ਕੌਰ ਨੇ 'ਆਪ' ਵਲੋਂ ਕੀਤੀ ਜਾ ਰਹੀ ਦੇਹਸ਼ਤਗਰਦੀ ਦੀ ਕੀਤੀ ਨਿੰਦਾ

ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਪੰਜਾਬ ਨਗਰ ਨਿਗਮ ਚੋਣਾਂ ਵਿਚ ਮਹਿਲਾ ਉਮੀਦਵਾਰਾਂ 'ਤੇ ਹੋਏ ਅੱਤਿਆਚਾਰਾਂ ਦੀ ਕੀਤੀ ਨਿੰਦਾ

ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਸੁਖਬੀਰ ਧੜਾ ਆਪਣੀਆਂ ਹਰਕਤਾਂ ਤੋਂ ਬਾਜ ਆਏ - ਐਸਜੀਪੀਸੀ ਮੈਂਬਰਾਂ ਦੀ ਸਖ਼ਤ ਤਾੜਨਾ