ਬੰਗਾ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਪਹਿਲੀ ਨੈਸ਼ਨਲ ਲੇਵਲ ਪੈਰਾਮੈਡਿਕ ਮੀਟ 2023 8 ਅਪਰੈਲ ਨੂੰ ਹੋ ਰਹੀ ਹੈ। ਇਸ ਦੀ ਜਾਣਕਾਰੀ ਡਾ. ਪ੍ਰਿਯੰਕਾ ਰਾਜ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਨੇ ਦਿੱਤੀ।
ਉਹਨਾਂ ਦੱਸਿਆ ਕਿ ਪਹਿਲੀ ਨੈਸ਼ਨਲ ਲੇਵਲ ਪੈਰਾਮੈਡਿਕ ਮੀਟ 2023 ਦੇ ਮੁੱਖ ਮਹਿਮਾਨ ਡਾ. ਐਸ ਕੇ ਮਿਸ਼ਰਾ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਵਿਸ਼ੇਸ਼ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਹੋਣਗੇ । ਇਸ ਪੈਰਾਮੈਡਿਕ ਮੀਟ ਵਿਚ ਡਾ. ਵਿਕਾਸ ਤਿਵਾੜੀ ਪ੍ਰੌਫੈਸਰ ਅਰੋਗਿਆਧਾਮ ਇੰਸੀਚਿਊਟ ਆਫ ਪੈਰਾ ਮੈਡੀਕਲ ਅਤੇ ਅਲਾਈਡ ਸਾਇੰਸਸ ਰੁੜਕੀ ਯੂ.ਕੇ, ਡਾ. ਜੈਸ਼ਿਰੀ ਕਰੰਨਵਾਲ ਤਿਵਾੜੀ ਪ੍ਰੌਫੈਸਰ ਅਰੋਗਿਆਧਾਮ ਇੰਸੀਚਿਊਟ ਆਫ ਪੈਰਾ ਮੈਡੀਕਲ ਅਤੇ ਅਲਾਈਡ ਸਾਇੰਸਸ ਰੁੜਕੀ, ਡਾ. ਸੌਰਭ ਗੁਪਤਾ ਸਹਾਇਕ ਪ੍ਰੌਫੈਸਰ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਮੈਡਮ ਭਾਵਨਾ ਸੋਲੰਕੀ ਸਹਾਇਕ ਪ੍ਰੌਫੈਸਰ ਸੰਤੋਸ਼ ਮੈਡੀਕਲ ਕਾਲਜ ਗਾਜ਼ੀਆਬਾਦ, ਮੈਡਮ ਪਿਊਸ਼ੀ ਯਾਦਵ ਸਹਾਇਕ ਪ੍ਰੌਫੈਸਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਅਤੇ ਸ੍ਰੀ ਅਬਦੁੱਲ ਵਾਜਿਦ ਭੱਟ ਸਹਾਇਕ ਪ੍ਰੌਫੈਸਰ ਜੀ ਐਨ ਏ ਯੂਨੀਵਰਸਿਟੀ ਪੰਜਾਬ, ਇਸ ਮੌਕੇ ਆਪਣੇ ਖੋਜ ਪੇਪਰ ਪੜ੍ਹਨਗੇ। ਇਸ ਤੋਂ ਇਲਾਵਾ ਭਾਰਤ ਦੇ ਵੱਖ ਸੂਬਿਆਂ ਦੇ 300 ਤੋਂ ਵੱਧ ਵੱਖ-ਵੱਖ ਵਿਸ਼ਾ ਮਾਹਿਰ ਅਤੇ ਵਿਦਿਆਰਥੀਆਂ ਦੇ ਡੈਲੀਗੇਟ ਵੀ ਭਾਗ ਲੈਣਗੇ ।
ਪ੍ਰਿੰਸੀਪਲ ਡਾ. ਪ੍ਰਿਯੰਕਾ ਰਾਜ ਨੇ ਦੱਸਿਆ ਗੁਰੂ ਨਾਨਕ ਪੈਰੀਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਹੋ ਰਹੀ ਪਹਿਲੀ ਨੈਸ਼ਨਲ ਲੇਵਲ ਪੈਰਾਮੈਡਿਕ ਮੀਟ 2023 ਵਿਚ ਸ਼ਾਮਿਲ ਵੱਖ-ਵੱਖ ਯੂਨੀਵਰਸਿਟੀਆਂ-ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਬਣਾਏ ਪੋਸਟਰ, ਈ ਪੋਸਟਰ ਅਤੇ ਮਸ਼ੀਨਾਂ ਦੇ ਵੱਖ ਵੱਖ ਮਾਡਲ ਵੀ ਪ੍ਰਦਰਸ਼ਿਤ ਕੀਤੇ ਜਾਣਗੇ । ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਸਭਿਆਚਾਰਕ ਪ੍ਰੌਗਰਾਮ ਵੀ ਪੇਸ਼ ਕੀਤਾ ਜਾਵੇਗਾ। ਪਹਿਲੀ ਨੈਸ਼ਨਲ ਲੇਵਲ ਪੈਰਾਮੈਡਿਕ ਮੀਟ 2023 ਦੀ ਜਾਣਕਾਰੀ ਦੇਂ ਮੌਕੇ ਪੈਰਾਮੈਡਿਕ ਮੀਟ ਦੇ ਵੱਖ ਵੱਖ ਕਮੇਟੀਆਂ ਦੇ ਇੰਚਾਰਜ ਵੀ ਹਾਜ਼ਰ ਸਨ।