ਅੰਕਾਰਾ : ਤੁਰਕੀ ਦੇ ਉੱਤਰ-ਪੱਛਮੀ ਸੂਬੇ ਬੋਲੂ ਵਿੱਚ ਭਾਰੀ ਬਰਫਬਾਰੀ ਅਤੇ ਠੰਡ ਕਾਰਨ ਕਈ ਵਾਹਨਾਂ ਦੀ ਟੱਕਰ ਹੋ ਗਈ| ਵੀਰਵਾਰ ਨੂੰ ਤਿਲਕਣ ਵਾਲੀ ਸੜਕ ਦੇ ਨਤੀਜੇ ਵਜੋਂ ਘੱਟੋ-ਘੱਟ 54 ਵਾਹਨ ਹਾਦਸੇ ਦਾ ਸ਼ਿਕਾਰ ਹੋਏ ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ।
ਹਾਦਸੇ ਕਾਰਨ ਇਸਤਾਂਬੁਲ ਤੋਂ ਅੰਕਾਰਾ ਨੂੰ ਜੋੜਨ ਵਾਲੇ ਟਰਾਂਸ ਯੂਰਪੀਅਨ ਮੋਟਰਵੇਅ ਦਾ ਬੋਲੂ ਕਰਾਸਿੰਗ ਬੰਦ ਕਰ ਦਿੱਤਾ ਗਿਆ।