ਵਾਸ਼ਿੰਗਟਨ, : ਅਮਰੀਕਾ ਦੇ ਟੈਕਸਾਸ ਸੂਬੇ ਦੇ ਇਕ ਮਾਲ 'ਚ ਸ਼ਨੀਵਾਰ ਨੂੰ ਗੋਲੀਬਾਰੀ ਹੋਈ। ਹਮਲੇ 'ਚ 8 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। 7 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਪੁਲਿਸ ਨੇ ਸ਼ੱਕੀ ਸ਼ੂਟਰ ਨੂੰ ਮਾਰ ਦਿੱਤਾ ਹੈ।ਇਸ ਘਟਨਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਖੂਨ ਨਾਲ ਲੱਥਪੱਥ ਲੋਕ ਜ਼ਮੀਨ 'ਤੇ ਡਿੱਗਦੇ ਨਜ਼ਰ ਆ ਰਹੇ ਹਨ। ਇੱਕ ਵੀਡੀਓ ਵਿੱਚ ਮਾਰਿਆ ਗਿਆ ਹਮਲਾਵਰ ਵੀ ਦਿਖਾਈ ਦੇ ਰਿਹਾ ਹੈ। ਹਮਲੇ ਵਿਚ ਵਰਤੀ ਗਈ ਬੰਦੂਕ ਵੀ ਉਸ ਦੇ ਨੇੜੇ ਦਿਖਾਈ ਦੇ ਰਹੀ ਹੈ।ਇੱਕ ਚਸ਼ਮਦੀਦ ਨੇ ਦੱਸਿਆ ਕਿ ਮੈਂ ਖਰੀਦਦਾਰੀ ਕਰ ਰਿਹਾ ਸੀ। ਮੈਂ ਹੈੱਡਫੋਨ ਲਾਏ ਹੋਏ ਸਨ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਮੈਂ ਲੁਕ ਗਿਆ ਜਦੋਂ ਪੁਲਿਸ ਨੇ ਸਾਨੂੰ ਮਾਲ ਛੱਡਣ ਲਈ ਕਿਹਾ ਤਾਂ ਮੈਂ ਬਹੁਤ ਸਾਰੀਆਂ ਲਾਸ਼ਾਂ ਦੇਖੀਆਂ। ਮੈਂ ਸਿਰਫ਼ ਪ੍ਰਾਰਥਨਾ ਕਰ ਰਿਹਾ ਸੀ ਕਿ ਉਨ੍ਹਾਂ ‘ਚ ਬੱਚੇ ਨਾ ਹੋਣ। ਪਰ ਲਾਸ਼ਾਂ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਬੱਚਿਆਂ ਦੀਆਂ ਹੀ ਸਨ।