ਜਲੰਧਰ : ਜਿਹਨਾਂ ਉ.ਸੀ.ਆਈ.ਕਾਰਡਾਂ ਦੀ ਮਿਆਦ ਖਤਮ ਹੋ ਚੁਕੀ ਹੈ ਜਾਂ ਫਿਰ ਉ.ਸੀ.ਆਈ.ਕਾਰਡ ਹੋਲਡਰ ਵਲੋਂ ਦੂਸਰਾ ਪਾਸਪੋਰਟ ਲੈਣ ਕਰਕੇ ਨਵਾਂ ਉ.ਸੀ.ਆਈ.ਕਾਰਡ ਲੈਣਾ ਜਰੂਰੀ ਹੈ ਤਾਂ ਅਜਿਹੀ ਕਿਸੇ ਵੀ ਇਕ ਸਥਿਤੀ ਵਿਚ ਉ.ਸੀ ਆਈ ਕਾਰਡ ਦੀ ਮਿਆਦ ਦੇ ਨਵੀਨੀਕਰਨ ਦੀ ਤਰੀਕ 31 ਦਸੰਬਰ 2021 ਤਕ ਕਰ ਦਿਤੀ ਜਾਵੇ।
ਭਾਰਤ ਸਰਕਾਰ ਪਾਸੋਂ ਇਹ ਮੰਗ ਕਰਦਿਆਂ ਨੌਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡਾਂ ਨੂੰ ਹਰ ਵਾਰ 20 ਸਾਲ ਦੀ ਉਮਰ ਤਕ ਨਵਾਂ ਪਾਸਪੋਰਟ ਜਾਰੀ ਕਰਨ ਵੇਲੇ ਲੋੜੀਂਦਾ ਨਵੀਨੀਕਰਨ ਕਰਨ ਦੀ ਜ਼ਰੂਰਤ ਹੁੰਦੀ ਹੈ ਇਸੇ ਤਰਾਂ 20 ਅਤੇ 50 ਸਾਲ ਦੀ ਉਮਰ ਅਤੇ ਇੱਕ ਵਾਰ ਫਿਰ ਕਾਰਡ ਧਾਰਕ ਦੇ 50 ਸਾਲ ਪੂਰੇ ਹੋਣ ਤੋਂ ਬਾਅਦ ਅਜਿਹਾ ਕਰਨਾ ਲਾਜਮੀ ਹੈ ਜੋ ਉਸਦੇ ਬਾਕੀ ਦੇ ਸਮੇਂ ਲਈ ਯੋਗ ਰਹੇਗਾ. ਇਹ ਸਭ ਇਸ ਲਈ ਲਾਜ਼ਮੀ ਹੈ ਕਿਉਂਕਿ ਬਿਨੈਕਾਰ ਦੀ ਸਰੀਰਕ ਰੂਪ ਵਿਚ ਤਬਦੀਲੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ ।
ਸ: ਚਾਹਲ ਨੇ ਕਿਹਾ ਦੁਨੀਆਂ ਦੇ ਦੇਸ਼ਾਂ ਦੀ ਤਰਾਂ ਭਾਰਤ ਵਿਚ ਚੱਲ ਰਹੀ ਮਹਾਂਮਾਰੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਓ.ਸੀ.ਆਈ ਕਾਰਡ ਦੀ ਨਵੀਨੀਕਰਨ ਦੀ ਤਰੀਕ ਨੂੰ ਜੂਨ 30, 2021 ਤੱਕ ਵਧਾ ਦਿੱਤਾ ਗਿਆ ਸੀ ਜੋ ਤਰੀਕ ਬਹੁਤ ਨੇੜੇ ਆ ਰਹੀ ਹੈ ਜਿਸ ਕਾਰਣ ਉਹਨਾਂ ਓ.ਸੀ.ਆਈ ਕਾਰਡ ਧਾਰਕਾਂ ਲਈ ਬਹੁਤ ਮੁਸ਼ਕਲ ਹੋ ਰਹੀ ਹੈ ਜੋ ਭਾਰਤ ਯਾਤਰਾ ਤੇ ਜਾਣਾ ਚਾਹੁੰਦੇ ਹਨ।ਜਿਹੜੇ ਪਰਵਾਸੀ ਭਾਰਤੀ ਵੱਖ ਵੱਖ ਦੇਸ਼ਾਂ ਵਿਚੋਂ ਭਾਰਤ ਯਾਤਰਾ ਤੇ ਜਾਣ ਵਾਲੇ ਹਨ ਤੇ ਉਹਨਾਂ ਦੇ ਓ.ਸੀ.ਆਈ ਕਾਰਡ ਦੀ ਮਿਆਦ ਖਤਮ ਹੋ ਗਈ ਹੈ ਜਾਂ ਬਹੁਤ ਹੀ ਨੇੜੇ ਦੇ ਭਵਿੱਖ ਵਿੱਚ ਖਤਮ ਹੋਣ ਜਾ ਰਹੀ ਹੈ.ਅਜਿਹੇ ਭਾਰਤੀ ਮੂਲ ਦੇ ਲੋਕਾਂ ਲਈ ਭਾਰਤ ਯਾਤਰਾ ਤੇ ਜਾਣਾ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ।
ਸ: ਚਾਹਲ ਨੇ ਅੱਗੇ ਕਿਹਾ ਕਿ ਕੋਵਿਡ -19 ਦੀ ਦੂਜੀ ਲਹਿਰ ਪੂਰੇ ਜੋਰਾਂ ਨਾਲ ਭਾਰਤ ਵਿਚ ਚਲ ਰਹੀ ਹੈ, ਇਸ ਲਈ ਬਹੁਤ ਸਾਰੇ ਓ.ਸੀ.ਆਈ ਕਾਰਡ ਧਾਰਕਾਂ ਨੇ ਆਪਣੀ ਭਾਰਤ ਯਾਤਰਾ ਮੁਲਤਵੀ ਕਰ ਦਿੱਤੀ ਹੈ ਅਤੇ ਕੋਵਿਡ -19 ਦੇ ਖ਼ਤਰੇ ਦੇ ਖ਼ਤਮ ਹੋਣ ਤੋਂ ਬਾਅਦ ਆਪਣੀ ਭਾਰਤ ਫੇਰੀ ਮੁੜ ਤਹਿ ਕਰਨਾ ਚਾਹੁੰਦੇ ਹਨ।
ਚਾਹਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਯਾਤਰੀਆਂ ਦੇ ਓ.ਸੀ.ਆਈ ਕਾਰਡ ਦੀ ਮਿਆਦ ਖ਼ਤਮ ਹੋ ਗਈ ਹੈ ਜਾਂ ਮਿਆਦ ਪੂਰੀ ਹੋਣ ਵਾਲੀ ਹੈ, ਉਨ੍ਹਾਂ ਯਾਤਰੀਆਂ ਨੂੰ ਭਾਰਤ ਯਾਤਰਾ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ ਜੇ ਅਜਿਹੇ ਕਾਰਡ ਧਾਰਕ ਓ.ਸੀ.ਆਈ ਕਾਰਡ ਵਿੱਚ ਦੱਸੇ ਅਨੁਸਾਰ ਪਾਸਪੋਰਟ ਦਿਖਾਉਣਗੇ ਅਤੇ ਨਵਾਂ ਪਾਸਪੋਰਟ ਜਿਸ ਬਾਰੇ ਉ.ਸੀ.ਆਈ ਕਾਰਡ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਸੀ ਉਹ ਵੀ ਵਿਖਾਉਣਾ ਪਹਿਲਾਂ ਜਰੂਰੀ ਕਰਾਰ ਦਿਤਾ ਜਾਵੇ।ਸ: ਚਾਹਲ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਲਈ ਇਹ ਇਕ ਬਹੁਤ ਵੱਡੀ ਰਾਹਤ ਹੋਵੇਗੀ