ਨਿਊਯਾਰਕ: ਸਿਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੀਆਂ ਪੰਜਾਬ ’ਚ ਜਾਇਦਾਦਾਂ ਕੁਰਕ ਦਾ ਡਟਵਾਂ ਵਿਰੋਧ ਕੀਤਾ ਹੈ |
ਸਿਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਹਿੰਮਤ ਸਿੰਘ ਅਤੇ ਕੋਆਰਡੀਨੇਟਰ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕੇਮਟੀ ਡਾ. ਪ੍ਰਿਤਪਾਲ ਸਿੰਘ ਨੇ ਇੱਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਹਮੇਸ਼ਾ ਜਬਰ ਦਾ ਸਬਰ ਨਾਲ ਵਿਰੋਧ ਕਰਦੀ ਆਈ ਹੈ, ਹੁਕਮਰਾਨ ਜਾਲ਼ਮਾਂ ਨੇ ਜਦੋਂ ਕਦ ਵੀ ਸਿੱਖਾਂ ਦੇ ਘਰ-ਬਾਰ ਉਜਾੜੇ ਸਿੱਖਾਂ ਦੇ ਰੁਜ਼ਗਾਰ ਖੋਹਣ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |
ਵਿਦੇਸ਼ਾਂ ਵਿੱਚੋਂ ਭਾਰਤੀ ਸਟੇਟ ਦੇ ਜ਼ੁਲਮ ਖਿਲਾਫ ਉੱਠ ਰਹੀ ਅਵਾਜ਼ ਨੇ ਭਾਰਤੀ ਸਟੇਟ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਵਿਦੇਸ਼ੀ ਸਿੱਖਾਂ ਦੀ ਏਕਤਾ ਨੇ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਅਖੌਤੀ ਲੀਡਰਾਂ ਦਾ ਬਾਈਕਾਟ ਕੀਤਾ ਹੋਇਆ ਹੈ ।
ਸਿੱਖ ਯੋਧਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰਨੀਆਂ ਕੋਈ ਭਾਰਤੀ ਸਟੇਟ ਦਾ ਪਹਿਲਾਂ ਕੰਮ ਨਹੀਂ ਹੈ। ਵੱਡੀ ਗਿਣਤੀ ਸਿੱਖ ਨੌਜਵਾਨਾਂ ਨੂੰ ਭਾਰਤੀ ਹਕੂਮਤ ਵੱਲੋਂ ਬੇਘਰੇ ਕੀਤਾ ਜਾ ਚੁੱਕਾ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਉੱਪਰ ਭਾਰਤੀ ਦਹਿਸ਼ਤਗਰਦ ਹਕੂਮਤ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਕਿਸੇ ਤੋਂ ਲੁਕੇ ਛੁਪੇ ਨਹੀਂ ਹੋਏ।
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਯੂ.ਐਸ.ਏ. ਅਤੇ ਅਮਰੀਕਨ ਗੁਰਦੁਆਰਾ ਪ੍ਰਬਧੰਕ ਕਮੇਟੀ ਜ਼ਮੀਨਾਂ ਜਾਇਦਾਦਾਂ ਜ਼ਬਤ ਪੁਰ-ਜ਼ੋਰ ਨਿੰਦਿਆ ਕਰਦੀ ਹੈ ਅਤੇ ਸਮੁੱਚੀ ਕੌਮ ਨੂੰ ਸ਼ਤਮਈ ਸੰਘਰਸ਼ ਨੂੰ ਜਾਰੀ ਰੱਖਣ ਲਈ ਅਪੀਲ ਕਰਦੀ ਹੈ ।