ਨਿਊਯਾਰਕ : ਅਮਰੀਕੀ ਸਿੱਖ ਡਰ ਅਤੇ ਅਸੁਰੱਖਿਆ ਦੇ ਸਾਏ ਹੇਠ ਜੀਅ ਰਹੇ ਹਨ। ਲਗਭਗ ਹਰ ਰੋਜ਼ ਸਿੱਖ ਭਾਈਚਾਰੇ ਦੇ ਮੈਂਬਰਾਂ 'ਤੇ ਹਮਲੇ ਹੋ ਰਹੇ ਹਨ, ਜਿੱਥੇ ਉਨ੍ਹਾਂ ਦੀ ਜਾਨ-ਮਾਲ ਦਾ ਨੁਕਸਾਨ ਹੋ ਰਿਹਾ ਹੈ। ਅਜਿਹਾ ਅਮਰੀਕਾ 'ਤੇ 9/11 ਦੇ ਹਮਲੇ ਤੋਂ ਬਾਅਦ ਹੋਇਆ ਹੈ ਅਤੇ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਹਮਲਿਆਂ ਦਾ ਕੋਈ ਅੰਤ ਨਹੀਂ ਹੈ।
ਇਹ ਪ੍ਰਗਟਾਵਾ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਅਮਰੀਕਾ ਸਥਿਤ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕੀਤਾ। ਉੱਘੇ ਬਾਲੀਵੁੱਡ ਸਟਾਰ ਅਮਨ ਧਾਲੀਵਾਲ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋੲ ਉਹਨਾਂ ਕਿਹਾ ਕਿੇ ਇਹ ਮੰਦਭਾਗਾ ਹੈ ਕਿ ਧਾਲੀਵਾਲ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਇੱਕ ਜਿਮ ਵਿੱਚ ਕੰਮ ਕਰ ਰਹੇ ਸਨ।ਉਹਨਾਂ ਦਸਿਆ ਕਿ ਅਮਨ ਧਾਲੀਵਾਲ ਇੱਕ ਬਹੁਤ ਮਸ਼ਹੂਰ ਅਦਾਕਾਰ ਹੈ ਅਤੇ ਉਸਨੇ ਪੰਜਾਬੀ, ਹਿੰਦੀ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਸੰਨੀ ਦਿਓਲ ਅਤੇ ਪ੍ਰਿਯੰਕਾ ਚੋਪੜਾ ਜੋਨਸ ਦੇ ਨਾਲ 2007 ਦੀ ਫਿਲਮ ਬਿਗ ਬ੍ਰਦਰ ਵਿੱਚ ਡੈਬਿਊ ਕੀਤਾ ਸੀ। ਉਸਨੇ ਆਸ਼ੂਤੋਸ਼ ਗੋਵਾਰੀਕਰ ਦੀ ਜੋਧਾ ਅਕਬਰ ਵਿੱਚ ਰਾਜਕੁਮਾਰ ਰਤਨ ਸਿੰਘ ਦੀ ਭੂਮਿਕਾ ਨਿਭਾਈ, ਜਿਸ ਵਿੱਚ ਰਿਿਤਕ ਰੋਸ਼ਨ ਅਤੇ ਐਸ਼ਵਰਿਆ ਰਾਏ ਬੱਚਨ ਮੁੱਖ ਭੂਮਿਕਾਵਾਂ ਵਿੱਚ ਸਨ। ਅਮਨ ਧਾਲੀਵਾਲ 'ਤੇ ਹੋਏ ਹਮਲੇ ਨੇ ਨਾ ਸਿਰਫ ਫਿਲਮ ਇੰਡਸਟਰੀ ਅਤੇ ਸਗੋਂ ਦੁਨੀਆ ਭਰ 'ਚ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਚਾਹਲ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਜਲਦੀ ਹੀ ਹੋਰ ਵੇਰਵੇ ਸਾਹਮਣੇ ਆਉਣ ਦੀ ਉਮੀਦ ਹੈ।
ਚਾਹਲ ਨੇ ਦਾਅਵਾ ਕੀਤਾ ਕਿ ਵਿਕਸਤ ਦੇਸ਼ਾਂ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ 'ਤੇ ਹਮਲੇ ਗਲਤ ਪਛਾਣ ਦਾ ਨਤੀਜਾ ਨਹੀਂ ਸਨ, ਸਗੋਂ ਉਹ ਹਿੰਸਕ ਘਟਨਾਵਾਂ ਜੁੰਵਾਰ ਸਨ, ਜੋ ਕਿ ਦੁਨੀਆ ਭਰ ਦੇ ਕਈ ਗੁਰਦੁਆਰਾ ਸਾਹਿਬਾਨ ਦੇ ਅੰਦਰ ਅਤੇ ਬਾਹਰ ਵਾਪਰੀਆਂ ਸਨ ਅਤੇ ਇਸ ਤਰ੍ਹਾਂ ਦੀ ਹਿੰਸਾ ਦੀਆਂ ਵੀਡੀਓ ਇੰਟਰਨੈੱਟ 'ਤੇ ਪ੍ਰਸਾਰਿਤ ਹੋਈਆਂ ਸਨ।
ਜੇਕਰ ਹਮਲੇ ਗਲਤ ਪਛਾਣ ਦਾ ਨਤੀਜਾ ਸਨ, ਤਾਂ ਇਹ ਮੁਸਲਮਾਨਾਂ 'ਤੇ ਬਹੁਤ ਜ਼ਿਆਦਾ ਹੋਣੇ ਚਾਹੀਦੇ ਹਨ, ਜੋ ਕਿ ਅਜਿਹਾ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਇਹ ਸੰਦੇਸ਼ ਫੈਲਾ ਰਹੇ ਹਨ ਕਿ ਸਿੱਖ ਇੱਕ ਸ਼ਾਂਤਮਈ ਭਾਈਚਾਰਾ ਹੈ, ਜੋ ਸਹਿ-ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ। ਹਾਲਾਂਕਿ, ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਅਰਥ ਗਈਆਂ ਜਦੋਂ ਕੁਝ ਸਿੱਖ ਵਿਅਕਤੀਆਂ ਦੀਆਂ ਕਿਰਪਾਨਾਂ ਨਾਲ ਟਕਰਾਅ ਅਤੇ ਗੁਰੂਦੁਆਰਾ ਸਹਿਬਾਨਾਂ ਵਿੱਚ ਗੋਲੀਆਂ ਚਲਾਉਣ ਦੀਆਂ ਤਸਵੀਰਾਂ ਵਿਸ਼ਵ ਭਰ ਵਿੱਚ ਪ੍ਰਸਾਰਿਤ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦੇਸ਼ਾਂ 'ਚ ਵਸਦੇ ਸਿੱਖ ਭਾਈਚਾਰੇ 'ਤੇ ਸ਼ੱਕ ਪੈਦਾ ਹੋ ਗਿਆ ਹੈ।ਚਹਿਲ ਨੇ ਅੱਗੇ ਕਿਹਾ ਕਿ ਇਹ ਵੀ ਮੰਦਭਾਗੀ ਗੱਲ ਹੈ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਜਾ ਰਿਹਾ।