* ਜੀਰੋ ਬਿਜਲੀ ਬਿੱਲਾਂ ਦਾ ਆਮ ਲੋਕਾਂ 'ਤੇ ਗਹਿਰਾ ਪ੍ਰਭਾਵ
* ਹਰ ਜਗ੍ਹਾ ਚਰਚਾ ਔਸਤਨ 3 ਹਜਾਰ ਰੁਪਏ ਬਚਤ ਦੀ
ਜਲੰਧਰ, : ਚੋਣ ਮਹਿੰਮ ਦੇ ਅੱਜ ਆਖਰੀ ਦਿਨ€ਜਲੰਧਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਕੱਢੇ ਗਏ ਰੋਡ ਸ਼ੋਅ ਦੌਰਾਨ ਹਰੇਕ ਇਲਾਕੇ ਵਿੱਚ ਆਮ ਜਨਤਾ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਸਬੰਧਤ ਲੋਕਲ ਆਗੂਆਂ ਨੇ ਸਟੇਜਾਂ ਤੋਂ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦੇ ਗੁਣਗਾਨ ਕੀਤੇ |
ਪਵਨ ਟੀਨੂੰ ਦਾ ਇਹ ਰੋਡ ਸ਼ੋਅ ਭੋਗਪੁਰ ਤੋਂ ਸ਼ੁਰੂ ਹੋ ਕੇ ਆਦਮਪੁਰ, ਫਿਲੌਰ, ਮਲਸੀਹਾਂ, ਸ਼ਾਹਕੋਟ ਆਦਿ ਖੇਤਰਾਂ ਵਿੱਚੋਂ ਲੰਘਿਆ |
ਇਸ ਦੌਰਾਨ ਲੋਕਾਂ ਵੱਲੋਂ ਆਪ ਮੁਹਾਰੇ ਹੋ ਕੇ ਪੰਜਾਬ ਸਰਕਾਰ ਦੇ ਲੋਕ ਹਿੱਤੂ ਫੈਸਲਿਆਂ ਦੀ ਤਰਜ਼ਮਾਨੀ ਕੀਤੀ ਅਤੇ ਪਵਨ ਟੀਨੂੰ ਨੂੰ ਭਰਪੂਰ ਵੋਟਾਂ ਪਾਉਣ ਦਾ ਐਲਾਨ ਕੀਤਾ | ਆਮ ਜਨਤਾ ਵਿੱਚ ਜੀਰੋ ਬਿਜਲੀ ਬਿੱਲਾਂ ਕਾਰਨ ਹਰੇਕ ਘਰ ਦੀ ਔਸਤਨ 3000 ਰੁਪਏ ਦੀ ਹੋ ਰਹੀ ਬਚਤ ਦੀ ਚਰਚਾ ਜੋਰਾਂ 'ਤੇ ਚਲ ਰਹੀ ਹੈ |
ਆਪਣੇ ਰੋਡ ਸ਼ੋਅ ਦੌਰਾਨ ਪਵਨ ਟੀਨੂੰ ਵੱਲੋਂ ਲੋਕਾਂ ਨੂੰ ਦਸਿਆ ਗਿਆ ਕਿ 4 ਜੂਨ ਤੋਂ ਛੇਤੀ ਹੀ ਬਾਅਦ ਪੰਜਾਬ ਸਰਕਾਰ ਲੋਕਾਂ ਦੇ ਵਿਕਾਸ ਕਾਰਜਾਂ ਦੀ ਫੇਰ ਹਨੇਰੀ ਲਿਆ ਰਹੀ ਹੈ, ਤੁਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉ ਤਾਂ ਜੋ ਪੰਜਾਬ ਦੇ ਕੇਂਦਰ ਸਰਕਾਰ ਵੱਲੋਂ ਰੋਕੇ ਹੋਏ ਕਰੋੜਾਂ ਰੁਪਏ ਦੇ ਫੰਡਾਂ ਨੂੰ ਜਾਰੀ ਕਰਵਾਇਆ ਜਾ ਸਕੇ |