Thursday, November 21, 2024

Health

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ-19 ਪੀੜਤ ਮਿ੍ਰਤਕ ਦੇਹ ਦੀਆਂ ਅੰਤਮ ਰਸਮਾਂ ਲਈ ਦਿਸ਼ਾ-ਨਿਰਦੇਸ਼ ਜਾਰੀ

punjabnewsline | July 09, 2020 04:37 PM

ਨਵਾਂਸ਼ਹਿਰ:ਜ਼ਿਲ੍ਹਾ ਮੈਜਿਸਟ੍ਰੈਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ’ਚ ਕੋਵਿਡ-19 ਪੀੜਤ ਦੀ ਮੌਤ ਦੀ ਸੂਰਤ ’ਚ ਉਸ ਦੀਆਂ ਅੰਤਮ ਰਸਮਾਂ ਨੂੰ ਪੂਰੇ ਮਾਣ-ਸਨਮਾਨ ਨਾਲ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਨਵੀਂ ਦਿੱਲੀ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਪੁਲਿਸ ਰੂਲਜ਼ 1929 ਦੇ ਸਬ ਪੈਰਾ (6) ਪੈਰਾ 25:36 ਨੂੰ ਮੁੱਖ ਰੱਖਦੇ ਹੋਏ ਹੇਠ ਲਿਖੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

        ਕੋਰੋਨਾ ਵਾਈਰਸ ਪੀੜ੍ਹਤ ਵਿਅਕਤੀ ਦੀ ਮੌਤ ਹੋਣ ਜਾਣ ਉਪਰੰਤ ਮਿ੍ਰਤਕ ਦੀ ਦੇਹ ਪਰਿਵਾਰ ਦੇ ਮੈਂਬਰਾਂ ਵੱਲੋਂ ਹੀ ਸਬੰਧਤ ਹਸਪਤਾਲ ਤੋਂ ਪ੍ਰਾਪਤ ਕੀਤੀ ਜਾਵੇਗੀ ਅਤੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਪਰਿਵਾਰ ਵਲੋਂ ਉਕਤ ਵਿੱਚ ਦਰਸਾਈਆਂ ਸਰਕਾਰ ਦੀਆਂ ਗਾਈਡਲਾਈਨਜ਼/ਹਦਾਇਤਾਂ ਮੁਤਾਬਕ ਸਰਕਾਰੀ ਗਠਿਤ ਕਮੇਟੀ ਦੀ ਹਾਜ਼ਰੀ ਵਿੱਚ ਕਰਨਾ ਲਾਜ਼ਮੀ ਹੋਵੇਗਾ।

        ਜੇਕਰ ਮਿ੍ਰਤਕ ਦੇ ਪਰਿਵਾਰ ਦਾ ਮੈਂਬਰ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਸਬੰਧਤ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ/ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਵਲੋਂ ਇਸ ਬਾਰੇ ਸਬੰਧਿਤ ਥਾਣੇ ਦੇ ਮੁੱਖ ਥਾਣਾ ਅਫਸਰ ਨੂੰ ਲਿਖਤੀ ਸੂਚਨਾ ਭੇਜੀ ਜਾਵੇਗੀ।

        ਸਬੰਧਤ ਡਾਕਟਰ/ਸੀਨੀਅਰ ਮੈਡੀਕਲ ਅਫ਼ਸਰ/ਸਿਵਲ ਸਰਜਨ ਸ਼ਹੀਦ ਭਗਤ ਸਿੰਘ ਵਲੋਂ ਸੂਚਨਾ ਮਿਲਣ ਉਪਰੰਤ ਸਬੰਧਤ ਥਾਣੇ ਦਾ ਮੁਖੀ ਜਾਂ ਉਸ ਵਲੋਂ ਨਿਯੁਕਤ ਕੀਤੇ ਥਾਣੇਦਾਰ, ਤੁਰੰਤ ਪੰਜਾਬ ਪੁਲਿਸ ਰੂਲਜ਼ 1929 ਦੇ ਸਬ ਪੈਰਾ (6) ਪੈਰਾ 25:36 ਨੂੰ ਮੁੱਖ ਰੱਖਦੇ ਹੋਏ, ਪੜਤਾਲ/ਲੋੜੀਂਦੀ ਕਾਰਵਾਈ ਕਰਨ ਉਪਰੰਤ ਜੇਕਰ ਪਾਇਆ ਜਾਂਦਾ ਹੈ ਕਿ ਮਿ੍ਰਤਕ ਦਾ ਕੋਈ ਪਰਿਵਾਰਕ ਮੈਂਬਰ ਜਾਂ ਮਿੱਤਰ, ਮਿ੍ਰਤਕ ਦੀ ਦੇਹ ਲੈਣ ਲਈ ਤਿਆਰ ਨਹੀਂ ਹਨ ਤਾਂ ਉਹ ਮਿ੍ਰਤਕ ਨੂੰ ‘ਅਨਕਲੇਮਡ ਡੈਡ ਬਾਡੀ’ ਕਰਾਰ ਦਿੰਦੇੇ ਹੋਏ, ਮਿ੍ਰਤਕ ਦੀ ਲਾਸ਼ ਦਾ ਸੰਸਕਾਰ ਕਰਵਾਉਣ ਲਈ ਕਾਰਵਾਈ ਆਰੰਭ ਕਰੇਗਾ।

        ਸਬੰਧਤ ਉਪ ਮੰਡਲ ਮੈਜਿਸਟਰੇਟ ਆਪਣੇ ਵਲੋਂ ਇਸ ਮੰਤਵ ਲਈ ਕਾਰਜਕਾਰੀ ਮੈਜਿਸਟਰੇਟ ਨੂੰ ਤੁਰੰਤ ਡਿਊਟੀ ਮੈਜਿਸਟਰੇਟ ਨਿਯੁਕਤ ਕਰੇਗਾ ਜੋ ਪੁਲਿਸ ਤੇ ਸਿਹਤ ਵਿਭਾਗ ਅਤੇ ਨਗਰ ਕੌਂਸਲ/ਗ੍ਰਾਮ ਪੰਚਾਇਤ ਵਲੋਂ ਗਠਿਤ ਕੀਤੀ ਗਈ ਟੀਮ ਨਾਲ ਤਾਲਮੇਲ ਕਰਕੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪੱਤਰ ਨੰ. ਆਈ ਡੀ ਐਸ ਪੀ/ਐਨ ਐਚ ਐਮ/ ਪੀਬੀ/ਬੀ/2123-88 ਮਿਤੀ 05-04-2020 ਵਿਚ ਦਰਸਾਈਆਂ ਹਦਾਇਤਾਂ ਅਤੇ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨਵੀ ਦਿੱਲੀ ਵਲੋ ਜਾਰੀ ਕੋਵਿਡ-19 ‘ਗਾਈਡਲਾਈਨਜ਼ ਆਨ ਡੈਡਬਾਡੀ ਮੈਨੇਜਮੈਂਟ’ ਵਿੱਚ ਦਰਸਾਈਆਂ ਗਾਇਡਲਾਈਨਜ਼ ਨੂੰ ਮੁੱਖ ਰੱਖਦੇ ਹੋਏ, ਮਿ੍ਰਤਕ ਦਾ ਸੰਸਕਾਰ ਆਪਣੀ ਹਾਜ਼ਰੀ ਵਿਚ ਕਰਵਾਏਗਾ।

        ਮਿ੍ਰਤਕ ਦਾ ਦੇਹ ਸੰਸਕਾਰ ਕਰਨ ਤੋਂ ਪਹਿਲਾਂ ਸਬੰਧਤ ਡਿਊਟੀ ਮੈਜਿਸਟਰੇਟ ਅਤੇ ਮੁੱਖ ਥਾਣਾ ਅਫਸਰ ਸਾਂਝੇ ਤੌਰ ਉਪਰ ਆਪਣੇ ਵਲੋਂ ਮਿ੍ਰਤਕ ਦੇ ਪਰਿਵਾਰ ਨੂੰ ਇਸ ਗੱਲ ਲਈ ਜ਼ਰੂਰ ਪ੍ਰੇਰਿਤ ਕਰਨਗੇ ਕਿ ਘੱਟ ਤੋਂ ਘੱਟ ਸੰਭਵ ਸੰਖਿਆ ਵਿਚ ਪਰਿਵਾਰ ਦੇ ਮੈਂਬਰ ਮਿ੍ਰਤਕ ਦੇ ਅੰਤਿਮ ਸੰਸਕਾਰ ਵਿਚ ਹਾਜ਼ਰ ਹੋ ਕੇ ਅੰਤਿਮ ਰਸਮਾਂ ਨਿਭਾਉਣ।

        ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਪੀੜਤ ਮਿ੍ਰਤਕ ਦੀ ਲਾਸ਼ ਦਾ ਸੰਸਕਾਰ ਕਰਨ ਲਈ ਹੇਠ ਲਿਖੇ ਅਨੁਸਾਰ ਕਮੇਟੀ ਗਠਿਤ ਕੀਤੀ ਗਈ ਹੈ, ਡਿਊਟੀ ਮੈਜਿਸਟਰੇਟ ਜੋ ਸਬੰਧਿਤ ਉਪ ਮੰਡਲ ਮੈਜਿਸਟਰੇਟ ਵਲੋਂ ਤੈਨਾਤ ਕੀਤਾ ਹੋਵੇ, ਸਬੰਧਿਤ ਥਾਣੇ ਦਾ ਮੁੱਖ ਥਾਣਾ ਅਫਸਰ ਜਾਂ ਉਸ ਵਲੋਂ ਅਧਿਕਾਰਤ ਕੀਤਾ ਥਾਣੇਦਾਰ, ਨਗਰ ਕੌਂਸਲ/ਨਗਰ ਪੰਚਾਇਤ/ਗ੍ਰਾਮ ਪੰਚਾਇਤ ਵਲੋਂ ਗਠਿਤ ਕੀਤੀ ਕਮੇਟੀ ਦੇ ਸਮੂਹ ਮੈਂਬਰ, ਸਬੰਧਿਤ ਸ਼ਮਸ਼ਾਨ ਘਾਟ ਦਾ ਉਹ ਕਰਮਚਾਰੀ ਜੋ ਮਿ੍ਰਤਕ ਦੇਹ ਦਾ ਸੰਸਕਾਰ ਕਰਵਾਉਂਦਾ ਹੈ, ਪਰਿਵਾਰ ਦੀ ਇੱਛਾ ਮੁਤਾਬਿਕ ਸਬੰਧਤ ਪਰਿਵਾਰ ਦਾ ਉਹ ਮੈਂਬਰ ਜਿਨ੍ਹਾਂ ਨੇ ਮਿ੍ਰਤਕ ਦੇਹ ਨੂੰ ਅਗਨੀ ਭੇਂਟ ਕਰਨੀ ਹੋਵੇੇ ਅਤੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪੱਤਰ ਨੰ: ਆਈ ਡੀ ਐਸ ਪੀ/ਐਨ ਐਚ ਐਮ/ ਪੀਬੀ/ਬੀ/2123-88  ਮਿਤੀ 05.04.2020 ਦੇ ਪੈਰਾ 8 ਅਨੁਸਾਰ ਸਿਹਤ ਵਿਭਾਗ ਦਾ ਨੁਮਾਇੰਦਾ।

        ਉਕਤ ਗਠਿਤ ਟੀਮ ਇਸ ਗੱਲ ਦਾ ਪੂਰਾ ਖਿਆਲ ਰੱਖੇਗੀ ਕਿ ਇਹ ਸੰਸਕਾਰ ਮਿ੍ਰਤਕ ਦੇ ਪਰਿਵਾਰ ਦੀਆਂ ਪਹਿਲਾਂ ਤੋਂ ਚੱਲੇ ਆ ਰਹੇ ਰੀਤੀ ਰਿਵਾਜਾਂ ਮੁਤਾਬਿਕ ਜੋ ਕੇਵਲ ਸ਼ਮਸ਼ਾਨ ਘਾਟ ਵਿੱਚ ਚੱਲਦੀਆਂ ਹਨ, ਉਪਰੋਕਤ ਪੈਰਾ ਵਿੱਚ ਦਰਜ ਸਰਕਾਰ ਦੀਆਂ ਹਦਾਇਤਾਂ/ਗਾਇਡਲਾਈਨਜ਼ ਮੁਤਾਬਿਕ ਕੀਤਾ ਜਾਵੇਗਾ। ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਮਿ੍ਰਤਕ ਦੇਹ ਦਾ ਸੰਸਕਾਰ ਕਰਨ ਲਈ ਟੀਮ ਦੇ ਸਮੂਹ ਮੈਂਬਰਾਂ ਨੂੰ ਲੋੜ ਅਨੁਸਾਰ ‘ਪ੍ਰੋਟੈਕਟਿਵ ਗੀਅਰ’ ਸਪਲਾਈ ਕਰਨਗੇ।

        ਇਸੇ ਤਰ੍ਹਾਂ ਸਬੰਧਤ ਹਸਪਤਾਲ ਦਾ ਡਾਕਟਰ/ਸੀਨੀਅਰ ਮੈਡੀਕਲ ਅਫ਼ਸਰ/ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਮਿ੍ਰਤਕ ਦੀ ਦੇਹ ਨੂੰ ਵਿਸ਼ੇਸ਼ ਐਬੂਲੈਂਸ ਰਾਹੀਂ ਉਪਰੋਕਤ ਪੈਰੇ ਵਿੱਚ ਵਰਨਣ ਹਦਾਇਤ/ਗਾਇਡਲਾਈਨਜ਼ ਨੂੰ ਮੁੱਖ ਰੱਖਦੇ ਹੋਏ, ਪ੍ਰੋਟੋਕੋਲ ਮੁਤਾਬਿਕ ਲਾਸ਼ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੰਤਵ ਲਈ ਨਿਰਧਾਰਤ ਕੀਤੇ ਗਏ ਸਮਸ਼ਾਨ ਘਾਟ ਵਿੱਚ ਪਹੁੰਚਾਉਣ ਲਈ ਜ਼ਿੰਮੇਵਾਰ ਹੋਵੇਗਾ।

        ਸਬੰਧਤ ਨਗਰ ਕੌਂਸਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਸ ਮੰਤਵ ਲਈ ਟੀਮ ਸਮੇਤ ਇੱਕ ਨੋਡਲ ਅਫ਼ਸਰ ਦਾ ਗਠਨ ਕਰੇਗੀ। ਇਸ ਟੀਮ ਦੇ ਅਧਿਕਾਰੀ/ਕਰਮਚਾਰੀਆਂ ਦੇ ਨਾਮ ਅਹੁਦੇ ਸਮੇਤ ਮੋਬਾਇਲ ਨੰਬਰ ਮੁਤਾਬਿਕ ਲਿਸਟ ਜਾਰੀ ਕਰੇਗੀ। ਇਸ ਨੁਕਤੇ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਸ਼ਹਿਰੀ ਖੇਤਰਾਂ ਵਿੱਚ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ/ਸਬੰਧਤ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਦੀ ਕ੍ਰਮਵਾਰ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਹੋਵੇਗੀ। ਪਿੰਡਾਂ ਵਿੱਚ ਇਹ ਨੁਕਤਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸਬੰਧਤ ਬੀ.ਡੀ.ਪੀ.ੳ. ਲਾਗੂ ਕਰਵਾਉਣਗੇ।

        ਸਬੰਧਤ ਨਗਰ ਕੌਂਸਲ/ਗ੍ਰਾਮ ਪੰਚਾਇਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗਠਿਤ ਟੀਮ ਸੰਸਕਾਰ ਲਈ ਲੋੜੀਂਦਾ ਹਰ ਪ੍ਰਕਾਰ ਦਾ ਸਮਾਨ/ਸਮੱਗਰੀ/ਲੱਕੜ ਆਦਿ ਵੀ ਮੁਹੱਈਆ ਕਰਵਾਏਗੀ, ਜੇਕਰ ਪਰਿਵਾਰ ਇਹ ਪ੍ਰਬੰਧ ਖੁਦ ਕਰਨਾ ਚਾਹੇ ਤਾਂ ਉਨ੍ਹਾਂ ਨੂੰ ਇਹ ਅਧਿਕਾਰ ਹੋਵੇਗਾ।

        ਜਿੱਥੇ-ਜਿੱਥੇ ਅਜਿਹਾ ਸੰਭਵ ਹੋਵੇ ਸਬੰਧਤ ਕਾਰਜ ਸਾਧਕ ਅਫਸਰ, ਨਗਰ ਕੌਂਸਲ/ਸਬੰਧਤ ਨਗਰ ਪੰਚਾਇਤ ਅਤੇ ਮੌਕੇ ’ਤੇ ਮੌਜੂਦ ਕਮੇਟੀ ਅਨੁਸਾਰ ਲਾਸ਼ ਦਾ ਸੰਸਕਾਰ ਕਰਨ ਵਾਲੀ ਕਮੇਟੀ ਇਹ ਕੋਸ਼ਿਸ਼ ਕਰੇਗੀ ਕਿ ਅਜਿਹੇ ਸ਼ਮਸ਼ਾਨ ਘਾਟ ਨੂੰ ਤਰਜੀਹ ਦਿੱਤੀ ਜਾਵੇ ਕਿ ਜਿੱਥੇ ਇਲੈਕਟ੍ਰੋਨਿਕ ਮਸ਼ੀਨ ਜਾਂ ਗੈਸ ਮਸ਼ੀਨ ਉਪਲੱਬਧ ਨਾ ਹੋਵੇ ਉਥੇ ਲੱਕੜਾਂ ਰਾਹੀਂ ਸੰਸਕਾਰ ਕੀਤਾ ਜਾ ਸਕਦਾ ਹੈ ਪ੍ਰੰਤੂ ਸਿਹਤ ਵਿਭਾਗ ਤੋਂ ਕੋਵਿਡ-19 ਦੇ ਮਿ੍ਰਤਕ ਵਿਅਕਤੀ ਸਬੰਧੀ ਸੰਸਕਾਰ ਕਰਨ ਦੀਆਂ ਸਮੇ-ਸਮੇਂ ’ਤੇ ਜਾਰੀ ਸੇਧਾਂ-ਸਾਰਾਂ ਜਿਨ੍ਹਾਂ ਦਾ ਉਪਰ ਵਿਸਥਾਰ ਦਿੱਤਾ ਜਾ ਚੁੱਕਾ ਹੈ, ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।

        ਕੋਰੋਨਾ ਪੀੜਿਤ ਮਿ੍ਰਤਕ ਦੇਹ ਸੰਸਕਾਰ ਲਈ ਸਬੰਧਤ ਉਪ-ਮੰਡਲ ਮੈਜਿਸਟਰੇਟ ਨੋਡਲ ਅਫ਼ਸਰ ਹੋਣਗੇ ਜੋ ਉਪਰੋਕਤ ਗਠਿਤ ਟੀਮਾਂ ਦੇ ਮੈਬਰਾਂ ਅਤੇ ਸਬੰਧਿਤ ‘ਡੈਜ਼ੀਗਨੇਟਡ’ ਸਮਸ਼ਾਨ ਘਾਟ ਦੇ ਪ੍ਰਬੰਧਕਾਂ ਨਾਲ ਜ਼ਰੂਰੀ ਮੀਟਿੰਗ ਤੁਰੰਤ ਕਰਕੇ ਸਾਰੇ ਪ੍ਰਬੰਧਾਂ ਨੂੰ ਪਹਿਲਾਂ ਤੋਂ ਹੀ ਮੁਕੰਮਲ ਕਰਨਗੇ। ਇਸ ਤੋਂ ਇਲਾਵਾ ਨੋਡਲ ਅਫਸਰ ਉਕਤ ਵਰਣਨ ਟੀਮ ਦੇ ਸਾਰੇ ਹੀ ਮੈਬਰਾਂ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਨਵੀਂ ਦਿੱਲੀ ਵੱਲੋਂ ਜਾਰੀ ਕੋਵਿਡ-19 ‘ਗਾਈਡਲਾਈਨਜ਼ ਆਨ ਡੈਡਬਾਡੀ ਮੈਨੇਜਮੈਂਟ’  ਅਤੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪੱਤਰ ਨੰਬਰ ਆਈ ਡੀ ਐਸ ਪੀ/ਐਨ ਐਚ ਐਮ/ ਪੀਬੀ/ਬੀ/2123-88 ਮਿਤੀ 05-04-2020 ਅਤੇ ਪੰਜਾਬ ਪੁਲਿਸ ਰੂਲਜ਼ 1929 ਦੇ ਸਬ ਪੈਰ੍ਹਾ (6) 25:36 ਵਿੱਚ ਦਰਸਾਈਆਂ ਤਮਾਮ ਹਦਾਇਤਾਂ/ਗਾਈਡਲਾਈਨਜ਼ ਮੁਤਾਬਿਕ ਕੋਰੋਨਾ ਵਾਈਰਸ ਪੀੜਿਤ ਮਿ੍ਰਤਕ ਦੇਹ ਦਾ ਕਿਵੇਂ ਸੰਸਕਾਰ ਕੀਤਾ ਜਾਣਾ ਹੈ, ਦੀ ਪੂਰੀ ਟਰੇਨਿੰਗ ਦੇਣਗੇ ਤਾਂ ਕਿ ਸਰਕਾਰ ਦੀਆਂ ਗਾਈਡਲਾਈਨਜ਼/ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਹੋਣੀ ਯਕੀਨੀ ਹੋ ਸਕੇ।

        ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕੋਵਿਡ-19 ਨੂੰ ਮਹਾਂਮਾਰੀ ਘੋਸ਼ਿਤ ਕਰਕੇ ਕੌਮੀ ਆਫ਼ਤ ਪ੍ਰਬੰਧਨ ਐਕਟ-2005 ਨੂੰ ਲਾਗੂ ਕੀਤਾ ਜਾ ਚੁੱਕਾ ਹੈ। ਇਸ ਲਈ ਜੇਕਰ ਕੋਵਿਡ-19 ਮਿ੍ਰਤਕ ਕਿਸੇ ਵੀ ਵਿਅਕਤੀ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਜਾਂ ਦਫ਼ਨ ਕਰਨ ਲਈ ਕਿਸੇ ਵੀ ਸਮਸ਼ਾਨ ਘਾਟ/ਕਬਰਿਸਤਾਨ ਦੀ ਕਮੇਟੀ ਇਨਕਾਰ ਨਹੀਂ ਕਰ ਸਕੇਗੀ। ਜੇਕਰ ਕਿਸੇ ਪ੍ਰਬੰਧਕ ਜਾਂ ਕਮੇਟੀ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਨਿਯਮਾਂ ਅਨੁਸਾਰ ਉਸ ਵਿਰੁੱਧ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਮੌਕੇ ’ਤੇ ਮੌਜੂਦ ਕਾਰਜਕਾਰੀ ਮੈਜਿਸਟਰੇਟ ਨੂੰ ਅੰਤਿਮ ਸੰਸਕਾਰ ਲਈ ਜੇਕਰ ਮੌਕੇ ’ਤੇ ਸ਼ਮਸ਼ਾਨ ਘਾਟ/ਕਬਰਿਸਤਾਨ ਦੇ ਗੇਟ ਬੰਦ ਹੋਣ ਦੀ ਸੂਰਤ ਵਿੱਚ ਅਤੇ ਪ੍ਰਬੰਧਕ ਕਮੇਟੀ ਸਹਿਯੋਗ ਨਾ ਕਰੇ ਤਾਂ ਗੇਟ ਖੋਲਣ ਜਾਂ ਤਾਲਾ ਤੋੜਨ ਦੇ ਅਧਿਕਾਰ ਦਿੱਤੇ ਜਾਂਦੇ ਹਨ।

        ਉਨ੍ਹਾਂ ਕਿਹਾ ਕਿ ਭਾਵੇਂ ਸਿਹਤ ਵਿਭਾਗ ਸਾਰੇ ਕੋਵਿਡ-19 ਦੇ ਮਰੀਜ਼ਾਂ ਨੂੰ ਬਚਾਉਣ ਦੀ ਪੁਰਜੋਰ ਕੋਸ਼ਿਸ਼ ਕਰ ਰਿਹਾ ਹੈ ਪਰੰਤੂ ਕੁਦਰਤ ਦੇ ਅਟੱਲ ਨਿਯਮ ਅਨੁਸਾਰ ਕੁੱਝ ਕੇਸਾਂ ਵਿਚ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਲਈ ਕਿਸੇ ਵੀ ਮਰੀਜ਼ ਦੀ ਕੋਵਿਡ-19 ਨਾਲ ਮੌਤ ਹੋਣ ਤੋਂ ਬਾਅਦ, ਪਹਿਲਾ ਇਨਸਾਨੀ ਹੱਕ ਇਹ ਬਣਦਾ ਹੈ ਕਿ ਮਿ੍ਰਤਕ ਦੇਹ ਦਾ ਪੂਰੇ ਮਾਣ ਸਨਮਾਨ ਨਾਲ ਅਤੇ ਵਿਅਕਤੀ ਦੇ ਧਾਰਮਿਕ ਅਕੀਦੇ ਦੇ ਅਨੁਸਾਰ ਅੰਤਿਮ ਸੰਸਕਾਰ ਜਾਂ ਦਫਨਾਉਣ ਦੀ ਰਸਮ ਅਦਾ ਕੀਤੀ ਜਾਵੇ। ਕਿਸੇ ਵੀ ਸੱਭਿਅਕ ਸਮਾਜ ਦੀ ਇਹ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਮਿ੍ਰਤਕ ਦੇਹ ਨੂੰ ਭਾਵੇਂ ਕਿ ਉਹ ਕੋਵਿਡ-19 ਗ੍ਰਸਤ ਵਿਅਕਤੀ ਦੀ ਹੋਵੇ ਜਾਂ ਕਿਸੇ ਹੋਰ ਇਨਸਾਨ ਦੀ, ਉਸਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇ।

Have something to say? Post your comment

google.com, pub-6021921192250288, DIRECT, f08c47fec0942fa0

Health

ਮਕੈਨੀਕਲ ਥਰੋਮਬੇਕਟੋਮੀ ਨੇ ਬ੍ਰੇਨ ਸਟਰੋਕ ਦੇ ਇਲਾਜ ਵਿੱਚ ਇੱਕ ਲਿਆਂਦੀ ਨਵੀਂ ਕ੍ਰਾਂਤੀ : ਡਾ ਸੰਦੀਪ ਸ਼ਰਮਾ 

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ