Saturday, September 21, 2024

National

ਭਗਵੰਤ ਜੀ ਤੁਸੀ ਜੇਕਰ ਕਿਸੇ ਵੱਲ ਇਕ ਉਂਗਲ ਕਰਦੇ ਹੋ ਤਾਂ ਚੇਤੇ ਰੱਖੋ ਚਾਰ ਉਂਗਲਾਂ ਤੁਹਾਡੇ ਵੱਲ ਭੀ ਇਸ਼ਾਰਾ ਕਰਦਿਆਂ ਹਨ _ਇੰਜ ਸਿੱਧੂ

punjab newsline | July 22, 2020 01:33 PM

ਬਰਨਾਲਾ:ਪਿਛਲੇ ਕੁਝ ਦਿਨਾਂ ਤੋ ਹਲਕਾ ਸੰਗਰੂਰ ਦੇ ਮੈਬਰ ਪਾਰਲੀਮੈਟ ਭਗਵੰਤ ਮਾਨ ਸਾਡੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਉਲ ਜਲੂਲ ਪਰਚਾਰ ਕਰ ਰਹੇ ਹਨ ਇਹ ਲੋਕਾ ਦਾ ਧਿਆਨ ਆਪਣੀਆਂ ਨਲਾਇਕੀਆਂ ਤੇ ਪਰਦਾ ਪਾਉਣ ਲਈ ਬੇਲੋੜਾ ਅਤੇ ਗੇਰਜੁਮੇਵਾਰ ਪਰਚਾਰ ਹੈ ਇਹ ਵਿਚਾਰ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਰਾਹੀਂ ਕਰੜੇ ਸਬਦਾ ਵਿਚ ਨਿਖੇਧੀ ਕਰਦਿਆਂ ਕਿਹਾ ਕੇ ਭਗਵੰਤ ਮਾਨ ਹਲਕੇ ਦੇ ਵਿਕਾਸ ਦੀ ਬਿਜਾਏ ਝੂਠਾ ਪ੍ਰਚਾਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।ਇੰਜ ਸਿੱਧੂ ਨੇ ਕਿਹਾ ਕਿ ਅੱਜ 6 ਸਾਲ ਹੋ ਗਏ ਐਮ ਪੀ ਬਣਿਆ ਭਗਵੰਤ  ਦੱਸਣ ਕਿ ਜਿਲਾ ਬਰਨਾਲ਼ਾ ਅੰਦਰ ਕਿਹੜੇ ਕਿਹੜੇ ਵਿਕਾਸ ਕਾਰਜ ਕਰਵਾਏ ਹਨ ਦੂਜੇ ਪਾਸੇ ਸ਼ਿਰੋਮਣੀ ਅਕਾਲੀ ਦਲ ਸਰਕਾਰ ਨੇ ਜਿਲੇ ਅੰਦਰ ਵਿਕਾਸ ਦੀ ਕੋਈ ਕਸਰ ਨਹੀਂ ਛੱਡੀ ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਪਿੰਡ ਜਾਕੇ ਵਿਕਾਸ ਲਈ ਕਰੋੜਾਂ ਦੀਆਂ ਗ੍ਰਾਂਟਾਂ ਦਿੱਤੀਆਂ ਅਤੇ ਸਹਿਰ ਬਰਨਾਲੇ ਵਿਚ ਸੀਵਰੇਜ ਸੜਕ ਪ੍ਰਸਾਸਨ ਲਈ ਕੰਪਲੈਕਸ ਜਿਲਾ ਕੋਰਟਾਂ ਸਟੇਡੀਅਮ ਵੇਟਨ੍ਰਰੀ ਹਸਪਤਾਲ ਜੱਚਾ ਬਚਾ ਹਸਪਤਾਲ ਪੁਲਸ ਲਾਈਨ ਪੰਜਾਬੀ ਯੂਨੀਵਰਸਿਟੀ ਦਾ ਕਾਲਜ ਸਹਿਰ ਲਈ ਸੁੰਦਰ ਪਾਰਕ ਤੇ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਕੀਤੇ ਅਸੀ ਮਾਨ ਸਾਹਿਬ ਵਾਂਗ ਕੂੜ ਪਰਚਾਰ ਵਿਚ ਵਿਸਵਾਸ ਨਹੀਂ ਰੱਖਦੇ ਓਹਨਾ ਨੂ ਹੁਣ ਜੁੰਮੇਵਾਰ ਵਿਅਕਤੀ ਵਾਂਗ ਵਿਚਰਨਾ ਚਾਹੀਦਾ ਸਯਦ ਉਹ ਭੁੱਲ ਗਏ ਕੇ ਉਹ ਹੁਣ ਲੋਕ ਗਾਇਕ ਨਹੀਂ ਕੇ ਚੁਟਕਲਿਆਂ ਨਾਲ ਕੰਮ ਚੱਲਾ ਲੈਣਗੇ ਬਲਕਿ ਇਕ ਮੈਬਰ ਪਾਰਲੀਮੈਟ ਹਨ। ਸਰਾਬ ਨਾਲ ਪ੍ਰੇਮ ਭੀ ਓਹਨਾ ਦਾ ਜੱਗ ਜਾਹਿਰ ਹੈ ਓਹਨਾ ਨੂੰ ਪਤਾ ਨਹੀਂ ਚਲਦਾ ਕੇ ਉਹ ਖਾਦੀ ਪੀਤੀ ਵਿਚ ਕੀ ਬੋਲ ਜਾਂਦੇ ਹਨ ਮਾਨ ਸਾਹਿਬ  ਹੁਣ ਸਹੀ ਅਰਥਾਂ ਵਿਚ ਵਿਕਾਸ ਕਰਨਾ ਪਊ ਕਿਉਕਿ ਲੋਕ ਬਹੁਤ ਸਿਆਣੇ ਹੋ ਗਏ ਹਨ ਅਤੇ ਲੋਕਾ ਨੂੰ ਹਿਸਾਬ ਲੈਣਾ ਅਤੇ ਮੰਗਣਾ ਆਉਂਦਾ ਲੋਕ ਤੁਹਾਡੇ ਕੋਲ ਆਏ 110 ਕਰੋੜ ਐਨ ਆਈ ਆਰ ਵੀਰਾ ਵੱਲੋ ਭੇਜੇ ਫੰਡ ਦਾ ਹਿਸਾਬ ਭੀ ਮੰਗਣਗੇ ਓਹਨਾ ਹਲਕੇ ਦੇ ਲੋਕਾਂ ਨੂੰ ਵੀ ਆਗਾਹ ਕੀਤਾ ਕੇ ਅਜੇਹੇ ਲੀਡਰਾ ਦੇ ਬੇਲੋੜੇ ਪਰਚਾਰ ਨੂੰ ਨਿਰਉਤਸ਼ਾਹ ਕਰਨ ਅਤੇ ਸਹੀ ਅਰਥਾ ਵਿਚ ਵਿਕਾਸ ਕਰਨ ਵਾਲੀ ਪਾਰਟੀ ਨੂ ਹੀ ਮੂੰਹ ਲਾਉਣ ਇਸ ਮੌਕੇ ਇੰਜ ਸਿੱਧੂ ਤੋ ਇਲਾਵਾ ਸੂਬੇਦਾਰ ਸਰਬਜੀਤ ਸਿੰਘ ਵਾਰੰਟ ਅਫ਼ਸਰ ਬੀ ਐੱਸ ਢੀਂਡਸਾ ਅਵਤਾਰ ਸਿੰਘ ਲੈਫ ਭੋਲਾ ਸਿੰਘ ਸਿੱਧੂ ਹੌਲਦਾਰ ਸੁਖਵਿੰਦਰ ਸਿੰਘ ਪਰਗਟ ਸਿੰਘ ਗੁਲਾਬ ਸਿੰਘ ਆਦਿ ਹਾਜ਼ਰ ਸਨ

Have something to say? Post your comment

google.com, pub-6021921192250288, DIRECT, f08c47fec0942fa0

National

ਕੇਜਰੀਵਾਲ ਨੇ ਹਰਿਆਣਾ ਨੂੰ ਦਿੱਤੀ ਪੰਜ ਗਰੰਟੀ, ਸਰਕਾਰ ਬਣੀ ਤਾਂ ਮਿਲੇਗੀ ਮੁਫ਼ਤ ਤੇ 24 ਘੰਟੇ ਬਿਜਲੀ

ਨਵੇਂ ਐਕਟ ਦੇ ਤਹਿਤ ਹੁਣ ਸਰਕਾਰ ਐਮਰਜੈਂਸੀ ਦੇ ਸਮੇਂ ਸਾਰੇ ਟੈਲੀਕਾਮ ਨੈੱਟਵਰਕਾਂ ਨੂੰ ਕੰਟਰੋਲ ਕਰ ਸਕੇਗੀ 

ਝੋਨੇ ਦੀ ਐਮ ਐਸ ਪੀ ’ਚ ਅੰਸ਼ਕ ਵਾਧਾ ਸਰਕਾਰ ਵਾਪਸ ਲੈਕੇ ਸਵਾਮੀਨਾਥਨਕਮਿਸ਼ਨਦੀਆ ਸਿਫਾਰਸ਼ਾ ਤਹਿਤ ਸੂਚਕ ਅੰਕ ਨਾਲ ਜੋੜੇ --ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ

ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਸਿੱਧ ਲੇਖਕ ਅਰੁੰਧਤੀ ਰਾਏ ਅਤੇ ਅਕਾਦਮਿਕ ਸ਼ੇਖ ਸ਼ੌਕਤ ਹੁਸੈਨ 'ਤੇ ਦਿੱਲੀ ਐਲ-ਜੀ ਦੁਆਰਾ ਯੂ.ਏ.ਪੀ ਏ. ਮਨਜ਼ੂਰੀ ਦੀ ਸਖ਼ਤ ਨਿੰਦਾ

ਭਾਰਤ ਦੇ ਚੋਣ ਕਮਿਸ਼ਨਰ ਨੇ ਦਿੱਤਾ ਅਸਤੀਫਾ

ਐੱਸਕੇਐੱਮ ਵੱਲੋਂ 26 ਫਰਵਰੀ ਨੂੰ ਡਬਲਿਊ ਟੀ ਓ. ਛੱਡਣ ਦਿਵਸ ਵਜੋਂ ਮਨਾਉਣ ਲਈ ਸੱਦਾ , ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਕਿਸਾਨ ਕਰਨਗੇ ਟਰੈਕਟਰ ਪ੍ਰਦਰਸ਼ਨ

ਕਿਰਤੀ ਕਿਸਾਨ ਯੂਨੀਅਨ ਅਤੇ ਇਫਟੂ ਨੇ ਅਮਿਤ ਸ਼ਾਹ, ਮਨੋਹਰ ਖੱਟਰ ਤੇ ਅਨਿਲ ਵਿੱਜ ਦਾ ਫੂਕਿਆ ਪੁਤਲਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਵਿੱਚ ਵਿਆਪਕ ਤੌਰ 'ਤੇ ਮਨਾਇਆ ਗਿਆ ਕਾਲਾ ਦਿਵਸ 

ਸ਼ੁਭਕਰਨ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ-ਮੁੱਖ ਮੰਤਰੀ ਦਾ ਐਲਾਨ,  ਨੌਜਵਾਨ ਦੀ ਮੌਤ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਆਪਹੁਦਰੀਆਂ ਦਾ ਨਤੀਜਾ

ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਮਹਾਰਾਸ਼ਟਰ ਸਰਕਾਰ ਦਖਲ ਅੰਦਾਜੀ ਨਾ ਕਰੇ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਕਰਨੀ ਚੰਗੀ ਤਰ੍ਹਾਂ ਜਾਣਦੇ ਹਾਂ: ਐਮਪੀ ਗੁਰਜੀਤ ਸਿੰਘ ਔਜਲਾ