ਅਮ੍ਰਿੰਤਸਰ: 'ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਰਰੀਕ ਵਿਛੌੜਾ ਦੇ ਗਏ ਦਲ ਖਾਲਸਾ ਦੇ ਮੋਢੀ ਆਗੂਆਂ ਵਿਚੋਂ ਇੱਕ ਅਤੇ ਮੋਜੂਦਾ ਸਰਪ੍ਰਸਤ ਭਾਈ ਗਜਿੰਦਰ ਸਿੰਘ ਖਾਲਸਾ ਨੂੰ ਯਾਦ ਕਰਦਿਆ ਕਿਹਾ ਹੈ ਕਿ ਉਹ ਸਿੱਖ ਕੌਮ ਦੀ ਮਾਇਆਨਾਜ ਹਸਤੀ ਸਨ ਜਿੰਨਾ ਨੇ ਆਪਣੇ ਜੀਵਨ ਕਾਲ ਦੇ 44 ਸਾਲ ਜਲਾਵਤਨ ਰਹਿ ਕੇ ਗੁਜਾਰੇ ਤੇ ਅਖੀਰ ਖਾਲਸਾ ਰਾਜ ਦੀ ਪਵਿੱਤਰ ਧਰਤੀ ਤੇ ਆਖਰੀ ਸਾਹ ਲਿਆ ।
ਉਹ ਜਿੰਦਾ ਸਹੀਦ ਸਨ ਤੇ ਹੁਣ ਉਹ ਸਦਾ ਲਈ ਅਮਰ ਹੋ ਗਏ ਹਨ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਵੈਰਾਗਮਈ ਰਿਹਾ ਜਦ ਉਹਨਾਂ ਦੇ ਲਾਸਾਨੀ ਕਾਰਨਾਮੇ ਨੂੰ ਯਾਦ ਕਰਦਿਆ ਉਹਨਾਂ ਦੀ ਸਖਸੀਅਤ ਨੂੰ ਵਾਰ ਵਾਰ ਨਤਮਸਤਕ ਹੋਣ ਨੂੰ ਦਿਲ ਕਰਦਾ ਹੈ ।
13 ਅਪ੍ਰੈਲ ਨੂੰ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ ਸਮੁੱਚੇ ਸਿੱਖ ਜਗਤ ਨੂੰ ਇਸ ਮਹਾਨ ਯੋਧੇ ਦੀ ਅੰਤਿਮ ਅਰਦਾਸ ਵਿੱਚ ਵੱਧ ਚੜ੍ਹ ਕੇ ਸਾਮਲ ਹੋਣਾ ਚਾਹੀਦਾ ਹੈ ਉਹਨਾਂ ਦੀ ਤਸਵੀਰ ਅਜਾਇਬ ਘਰ ਵਿੱਚ ਲਗਾਈ ਜਾਣੀ ਚਾਹੀਦੀ ਹੈ ।