Tuesday, January 21, 2025
ਤਾਜਾ ਖਬਰਾਂ
ਵਿਸ਼ਵ ਪੰਜਾਬੀ ਕਾਨਫਰੰਸ, ਲਾਹੌਰ-ਪੰਜਾਬੀ ਜ਼ੁਬਾਨ ਨੂੰ ਬਿਗਾਨਿਆ ਨਾਲੋਂ ਵੱਧ ਆਪਣਿਆਂ ਤੋਂ ਖ਼ਤਰਾ: ਫ਼ਖਰ ਜ਼ਮਾਨਡੱਲੇਵਾਲ ਦੇ ਸੰਘਰਸ਼ ਅੱਗੇ ਚ ਝੁਕੀ ਕੇਂਦਰ ਸਰਕਾਰ!, ਕਿਸਾਨ ਆਗੂ ਡੱਲੇਵਾਲ ਜਲਦੀ ਆਪਣਾ ਮਰਨ ਵਰਤ ਖਤਮ ਕਰਨਗੇ!ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ, ਦੇਹਰਾਦੂਨ 'ਚ ਦਾਖਲੇ ਲਈ ਲਿਖਤੀ ਪ੍ਰੀਖਿਆ 1 ਜੂਨ ਨੂੰ, 31 ਮਾਰਚ, 2025 ਤੱਕ ਅਰਜ਼ੀਆਂ ਮੰਗੀਆਂਸੰਯੁਕਤ ਕਿਸਾਨ ਮੋਰਚੇ ਦੀ ਐੱਸਕੇਐੱਮ (ਗੈਰ ਰਾਜਨੀਤਕ) ਤੇ ਕੇਕੇਐੱਮ ਨਾਲ ਬੈਠਕ 'ਪਾਤੜਾਂ ਵਿੱਚ ਉਸਾਰੂ ਮਾਹੌਲ ਵਿੱਚ ਹੋਈਬੀਕੇਯੂ ਉਗਰਾਹਾਂ ਵੱਲੋਂ ਭਾਕਿਯੂ ਕ੍ਰਾਂਤੀਕਾਰੀ ਦੇ ਆਗੂਆਂ ਖ਼ਿਲਾਫ਼ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਲਈ ਪੁਲ਼ਸ ਕੇਸ ਦਰਜ਼ ਕਰਨ ਦੀ ਨਿਖੇਧੀ1158 ਫ਼ਰੰਟ ਨੇ ਘੇਰਿਆ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ, ਮਹਿਲਾ ਪ੍ਰੋਫ਼ੈਸਰਾਂ ਸਮੇਤ ਵਿਭਾਗ ਦੀ ਸੱਤਵੀਂ ਮੰਜ਼ਿਲ ’ਤੇ ਸਾਰੀ ਰਾਤ ਡਟੇ ਰਹੇ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ

Punjab

ਬੀਕੇਯੂ ਉਗਰਾਹਾਂ ਵੱਲੋਂ ਭਾਕਿਯੂ ਕ੍ਰਾਂਤੀਕਾਰੀ ਦੇ ਆਗੂਆਂ ਖ਼ਿਲਾਫ਼ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਲਈ ਪੁਲ਼ਸ ਕੇਸ ਦਰਜ਼ ਕਰਨ ਦੀ ਨਿਖੇਧੀ

ਦਲਜੀਤ ਕੌਰ  | January 18, 2025 04:53 PM
ਕਰਮ ਸਿੰਘ ਕੋਠਾਗੁਰੂ ਦੀ ਮੌਤ ਉੱਤੇ ਜ਼ਾਹਰ ਕੀਤਾ ਗਹਿਰਾ ਅਫਸੋਸ 
ਚੰਡੀਗੜ੍ਹ: ਤਿੰਨ ਸਾਲ ਪਹਿਲਾਂ 26 ਜਨਵਰੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਬਦਲੇ ਭਾਕਿਯੂ ਕ੍ਰਾਂਤੀਕਾਰੀ ਦੇ ਆਗੂਆਂ ਖ਼ਿਲਾਫ਼ ਪੁਲਸ ਕੇਸ ਦਰਜ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਰਾਹੀਂ ਮੰਗ ਕੀਤੀ ਗਈ ਹੈ ਕਿ ਇਹ ਕੇਸ ਵਾਪਸ ਲਿਆ ਜਾਵੇ ਕਿਉਂਕਿ ਕਿਸੇ ਵੀ ਸੱਤਾਧਾਰੀ ਦਾ ਸ਼ਾਂਤਮਈ ਵਿਰੋਧ ਕਰਨ ਦਾ ਜਮਹੂਰੀ ਅਧਿਕਾਰ ਸੰਵਿਧਾਨ ਵਿੱਚ ਦਰਜ ਹੈ।
 
ਉਨ੍ਹਾਂ ਦੋਸ਼ ਲਾਇਆ ਕਿ ਐੱਸ ਕੇ ਐੱਮ ਵੱਲੋਂ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਉਣ ਮਗਰੋਂ 9 ਦਸੰਬਰ 2021 ਨੂੰ ਮੋਦੀ ਸਰਕਾਰ ਵੱਲੋਂ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਅਹਿਮ ਮੰਗਾਂ ਬਾਰੇ ਲਿਖਤੀ ਵਾਅਦਾ ਅੱਜ ਤੱਕ ਵੀ ਪੂਰਾ ਨਹੀਂ ਕੀਤਾ ਗਿਆ। ਉਦੋਂ ਵੀ ਇਸੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਢੰਗਾਂ ਰਾਹੀਂ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ ਸਨ। ਅੱਜ ਵੀ ਇਨ੍ਹਾਂ ਮੰਗਾਂ ਸਮੇਤ ਨਵੇਂ ਖੇਤੀ ਮੰਡੀਕਰਨ ਖਰੜੇ ਨੂੰ ਰੱਦ ਕਰਨ ਦੀ ਮੰਗ ਉੱਤੇ ਐੱਸ ਕੇ ਐੱਮ ਦਾ ਸੰਘਰਸ਼ ਜਾਰੀ ਹੈ। 
 
 
ਉਨ੍ਹਾਂ ਦੱਸਿਆ ਕਿ ਟੋਹਾਣਾ ਮਹਾਂਪੰਚਾਇਤ ਵੱਲ ਜਾ ਰਹੇ ਪਿੰਡ ਕੋਠਾਗੁਰੂ ਦੇ ਕਿਸਾਨਾਂ ਦੀ ਬੱਸ ਦੇ ਸੜਕ ਹਾਦਸੇ ਵਿੱਚ ਜ਼ਖ਼ਮੀ ਕਿਸਾਨਾਂ ਵਿੱਚੋਂ ਡੀ ਐੱਮ ਸੀ ਵਿੱਚ ਇਲਾਜ ਅਧੀਨ ਪੰਜਵਾਂ ਕਿਸਾਨ ਨੌਜਵਾਨ ਕਰਮ ਸਿੰਘ ਵੀ ਕੱਲ੍ਹ ਸ਼ਹੀਦਾਂ ਦੀ ਕਤਾਰ ਵਿੱਚ ਜਾ ਰਲਿਆ। ਕਿਸਾਨ ਆਗੂਆਂ ਵੱਲੋਂ ਚੜ੍ਹਦੀ ਉਮਰੇ ਹੋਈ ਉਸਦੀ ਮੌਤ ਉੱਤੇ ਗਹਿਰਾ ਅਫਸੋਸ ਉਸਦੇ ਪੂਰੇ ਪਰਵਾਰ, ਨਗਰ ਕੋਠਾਗੁਰੂ ਦੇ ਲੋਕਾਂ ਅਤੇ ਉਗਰਾਹਾਂ ਜਥੇਬੰਦੀ ਦੇ ਸਮੂਹ ਕਾਰਕੁਨਾਂ ਸਮੇਤ ਕਿਸਾਨ ਲਹਿਰ ਦੇ ਸਮੂਹ ਜੁਝਾਰੂਆਂ ਨਾਲ ਸਾਂਝਾ ਕੀਤਾ ਗਿਆ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਡੱਲੇਵਾਲ ਦੇ ਸੰਘਰਸ਼ ਅੱਗੇ ਚ ਝੁਕੀ ਕੇਂਦਰ ਸਰਕਾਰ!, ਕਿਸਾਨ ਆਗੂ ਡੱਲੇਵਾਲ ਜਲਦੀ ਆਪਣਾ ਮਰਨ ਵਰਤ ਖਤਮ ਕਰਨਗੇ!

ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ, ਦੇਹਰਾਦੂਨ 'ਚ ਦਾਖਲੇ ਲਈ ਲਿਖਤੀ ਪ੍ਰੀਖਿਆ 1 ਜੂਨ ਨੂੰ, 31 ਮਾਰਚ, 2025 ਤੱਕ ਅਰਜ਼ੀਆਂ ਮੰਗੀਆਂ

ਸੰਯੁਕਤ ਕਿਸਾਨ ਮੋਰਚੇ ਦੀ ਐੱਸਕੇਐੱਮ (ਗੈਰ ਰਾਜਨੀਤਕ) ਤੇ ਕੇਕੇਐੱਮ ਨਾਲ ਬੈਠਕ 'ਪਾਤੜਾਂ ਵਿੱਚ ਉਸਾਰੂ ਮਾਹੌਲ ਵਿੱਚ ਹੋਈ

1158 ਫ਼ਰੰਟ ਨੇ ਘੇਰਿਆ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ, ਮਹਿਲਾ ਪ੍ਰੋਫ਼ੈਸਰਾਂ ਸਮੇਤ ਵਿਭਾਗ ਦੀ ਸੱਤਵੀਂ ਮੰਜ਼ਿਲ ’ਤੇ ਸਾਰੀ ਰਾਤ ਡਟੇ ਰਹੇ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ

ਮਾਮਲਾ: ਪੀ.ਟੀ.ਆਈ. ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ--ਡੀ.ਟੀ.ਐੱਫ. ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ

ਸਾਂਝੇ ਅਧਿਆਪਕ ਮੋਰਚੇ ਵੱਲੋਂ 19 ਜਨਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੋਸ ਰੈਲੀ ਕਰਨ ਦਾ ਐਲਾਨ 

ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇ

ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਨੇ ਕੀਤਾ ਐਲਾਨ, 14 ਜਨਵਰੀ ਤੋ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਜਾਣਗੇ ਹੜਤਾਲ ‘ਤੇ

ਸਪੈਸ਼ਲ ਆਪ੍ਰੇਸ਼ਨ ਗਰੁੱਪ ਵੱਲੋਂ 220 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਟਰੱਕ ਕਾਬੂ: ਹਰਪਾਲ ਸਿੰਘ ਚੀਮਾ

ਐਮਐਸਪੀ ਨਾ ਦੇਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ, ਕਿਸਾਨਾਂ ਨਾਲ ਕਰ ਰਹੀ ਧੋਖਾ: ਹਰਜੀਤ ਸਿੰਘ ਗਰੇਵਾਲ