ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੇ ਸਰਕਾਰੀ ਸ਼ਨਾਖਤੀ ਕਾਰਡ ਬਣਾਉਣ ਵਿੱਚ ਵੱਡੀ ਕਟਾਉਤੀ ਕਰਨ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਤੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਵਿੱਚ ਪੈਰ ਜਮਾਈ ਬੈਠੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ੇਰ ਜੰਗ ਸਿੰਘ ਨੂੰ ਤੁਰੰਤ ਬਦਲਣ ਦੀ ਜ਼ੋਰਦਾਰ ਮੰਗ ਕੀਤੀ।
ਚੰਡੀਗੜ੍ਹ ਪੰਜਾਬ ਜਰਨਲਿਸਟ ਅੇਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਤੇ ਪਹਿਲੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਪੰਜਾਬ ਸਰਕਾਰ ਵਾਂਝਿਆ ਕਰ ਰਹੀ ਜਿਹੜਾ ਸਿੱਧੇ ਰੂਪ ਵਿੱਚ ਧੱਕੇਸ਼ਾਹੀ ਹੈ।ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਸਰਕਾਰੀ ਬੱਸਾਂ ਵਿੱਚ ਫਰੀ ਸਫਰ ਕਰਨ ਲਈ ਵਿਸ਼ੇਸ਼ ਪ੍ਰਕਾਰ ਦੇ ਪਾਸ ਜਾਰੀ ਕੀਤੇ ਸਨ ਤੇ ਨਾਲ ਹੀ ਪੱਤਰਕਾਰਾਂ ਨੂੰ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ।ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਥੇ ਪੱਤਰਕਾਰਾਂ ਨੂੰ ਬੀਮੇ ਤੇ ਪੈਨਸ਼ਨ ਦੀ ਸਹੂਲਤ ਵੀ ਦਿੱਤੀ ਉਥੇ ਪਹਿਲੀਆਂ ਮਿਲਦੀਆਂ ਸਹੁਲ਼ਤਾਂ ਵੀ ਜਾਰੀ ਰੱਖੀਆ।ਜਦੋਂ ਦੀ ਆਮ ਆਦਮੀ ਪਾਰਟੀ ਦੀ ਬਦਲਾਅ ਵਾਲੀ ਸਰਕਾਰ ਹੋਂਦ ਵਿੱਚ ਆਈ ਹੈ ਇਸ ਨੇ ਹਰ ਵਰਗ ਦੀਆਂ ਸਹੂਲਤਾਂ ਵਿੱਚ ਕਟੌਤੀ ਕਰਨ ਦੇ ਨਾਲ ਨਾਲ ਪੱਤਰਕਾਰਾਂ ਦੇ ਸ਼ਨਾਖਤੀ ਕਾਰਡਾਂ ‘ਤੇ ਵੀ ਟੋਕਾ ਫੇਰ ਕੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਦੀ ਭਾਵਨਾ ਪੈਦਾ ਕੀਤੀ ਹੈ ਸਰਕਾਰੀ ਅਫਸਰਸ਼ਾਹੀ ਵੱਲੋ ਕੀਤੀ ਜਾ ਰਹੀ ਇਸ ਵਧੀਕੀ ਨੂੰ ਲੈ ਕੇ ਪੱਤਰਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪੱਤਰਕਾਰਾਂ ਨੇ ਸਖਤ ਗਰਮੀ ਵਿੱਚ ਵੀ ਅੰਦਰੂਨ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਿਸ ਨੂੰ ਸ਼ਹਿਰ ਦੇ ਦੁਕਾਨਦਾਰਾਂ ਨੇ ਕਾਫੀ ਵੱਡਾ ਹੁੰਗਾਰਾ ਦਿੱਤਾ।ਦੁਕਾਨਦਾਰਾਂ ਨੇ ਤਾਂ ਪੱਤਰਕਾਰਾਂ ਨੂੰ ਗਰਮੀ ਵਿੱਚ ਰੋਸ ਮਾਰਚ ਕਰਨ ਲਈ ਮਜ਼ਬੂਰ ਕਰਨ ਲਈ ਸਰਕਾਰ ਨੂੰ ਕੋਸਿਆ ਤੇ ਠੰਡਾ ਪਾਣੀ ਵੀ ਪਿਲਾਇਆ।ਮੁੱਖ ਮੰਤਰੀ ਨਾਲ ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਕਈ ਵਾਰੀ ਸਮਾਂ ਮੰਗਿਆ ਗਿਆ ਪਰ ਢਾਈ ਸਾਲਾਂ ਵਿੱਚ ਮੁੱਖ ਮੰਤਰੀ ਕੋਲ ਪੱਤਰਕਾਰ ਐਸੋਸੀਏਸ਼ਨ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਜਿਹੜਾ “ਹਿਟਲਰਸ਼ਾਹੀ” ਦੀ ਸ਼ਾਹਦੀ ਭਰਦਾ ਹੈ।ਪੱਤਰਕਾਰਾਂ ਨੇ ਇਹ ਵੀ ਮੰਗ ਕੀਤੀ ਗਈ ਕਿ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਮੋਹਾਲੀ ਤੇ ਜਲੰਧਰ ਵਿੱਚ ਪੱਤਰਕਾਰਾਂ ਨਾਲ ਕੀਤੀ ਗਈ ਵਧੀਕੀ ਦਾ ਇਨਸਾਫ ਦਿੱਤਾ ਜਾਵੇ।
ਪੱਤਰਕਾਰਾਂ ਵੱਲੋਂ ਪੰਜਾਬ ਸਰਕਾਰ – ਮੁਰਦਾਬਾਦ, ਮਾਨ ਸਰਕਾਰ ਨੂੰ ਚੱਲਦਾ ਕੀਤਾ ਜਾਵੇ, ਡੀ ਪੀ ਆਰ ਓ ਮੁਰਦਾਬਾਦ, ਡੀ ਪੀ ਆਰ ਓ ਦਾ ਤਬਾਦਲਾ ਤੁਰੰਤ ਕੀਤਾ ਜਾਵੇ ਵਰਗੇ ਬੁਲੰਦ ਅਵਾਜ਼ ਵਿੱਚ ਨਾਅਰੇ ਵੀ ਲਗਾਏ।ਜੇਕਰ ਡੀ ਪੀ ਆਰ ਓ ਦਾ ਤਬਾਦਲਾ ਨਹੀਂ ਕੀਤਾ ਜਾਂਦਾ ਤਾਂ ਅਗਲੇ ਦਿਨਾਂ ਵਿੱਚ ਪੱਤਰਕਾਰ ਐਸੋਸੀਏਸ਼ਨ ਡੀ ਸੀ ਦਫਤਰ ਦੇ ਬਾਹਰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨਗੇ।ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਵੀ ਵਿਖਾਈਆ ਜਾਣਗੀਆਂ।ਵੈਟਰਨ ਪੱਤਰਕਾਰਾਂ ਨਾਲ ਹੋ ਰਿਹਾ ਵਿਤਕਰਾ ਵੀ ਬੰਦ ਕੀਤਾ ਜਾਵੇ ਜਦ ਕਿ ਵੈਟਰਨ ਪੱਤਰਕਾਰ ਪੇਸ਼ੇ ਦੇ ਪਿਤਾਮਾ ਤੇ ਸਰਕਾਰ ਲਈ ਇੱਕ ਸ਼ੀਸ਼ੇ ਦਾ ਕਾਰਜ ਕਰਨ ਦੇੇ ਸਮੱਰਥ ਹੁੰਦੇ ਹਨ।ਵੈਟਰਨ ਪੱਤਰਕਾਰਾਂ ਨੇ ਆਪਣੀ ਜਿੰਦਗੀ ਲਗਾਈ ਹੁੰਦੀ ਹੈ ਤੇ ਉਹ ਸਰਕਾਰ ਦੀ ਰੇਖ ਵਿੱਚ ਮੇਖ ਮਾਰਨ ਦੀ ਸਮੱਰਥਾ ਰੱਖਦੇ ਹਨ। ਇਸ ਸਮੇ ਰਾਜੇਸ਼ ਸ਼ਰਮਾ, ਵਿਸ਼ਾਲ ਕੁਮਾਰ ਸ਼ਰਮਾ, ਹਰੀਸ਼ ਸ਼ਰਮਾ, ਕੁਮਾਰ ਸੋਨੀ, ਪ੍ਰਿਥੀਪਾਲ ਸਿੰਘ ਮਜੀਠਾ, ਬਲਵਿੰਦਰ ਕੁਮਾਰ ਚਵਿੰਡਾ, ਸਿਮਰਨ ਰਾਜਪੂਤ, ਖੁਸ਼ਬੂ ਸ਼ਰਮਾ, ਸੁਖਬੀਰ ਸਿੰਘ ਸੁਲਤਾਨਵਿੰਡ ਰੋਡ, ਮਲਕੀਅਤ ਸਿੰਘ, ਨਰਿੰਦਰਜੀਤ ਸਿੰਘ, ਹਰਦੇਵ ਸਿੰਘ, ਸਤਨਾਮ ਸਿੰਘ ਜੱਜ ਮਹਿਤਾ, ਡਾ ਦਲਜੀਤ ਸਿੰਘ ਮਹਿਤਾ, ਪ੍ਰੀਤਮ ਸਿੰਘ ਕੱਥੂਨੰਗਲ, ਸਰਬਜੀਤ ਸਿੰਘ, ਸਾਹਿਬ ਦਿਆਲ, ਦਵਾਰਕਾ ਦਾਸ ਰਾਣਾ, ਸਤਨਾਮ ਸਿੰਘ, ਗੌਰਵਪ੍ਰੀਤ ਸਿੰਘ, ਪਰਮਜੀਤ ਕੌਰ, ਸੁਖਦੇਵ ਸਿੰਘ ਤੇ ਦਲਬੀਰ ਸਿੰਘ ਗੁਮਾਨਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।