Monday, December 16, 2024
ਤਾਜਾ ਖਬਰਾਂ
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਖਨੌਰੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਕੀਤੀ ਇਕਜੁੱਟਤਾ ਜ਼ਾਹਿਰਸਮਾਜਿਕ ਸੁਰੱਖਿਆ‌ ਮੰਤਰੀ ਡਾ. ਬਲਜੀਤ ਕੌਰ ਨੇ  ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ  ਆਯੋਜਿਤ ਸਲਾਨਾ ਸਮਾਗਮ ਵਿੱਚ ਕੀਤੀ ਸ਼ਿਰਕਤ'ਬਿੱਲ ਲਿਆਓ ਇਨਾਮ ਪਾਓ' ਸਕੀਮ: ਟੈਕਸ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ 3592 ਜੇਤੂਆਂ ਨੂੰ 2 ਕਰੋੜ ਰੁਪਏ ਤੋਂ ਵੱਧ ਦੇ ਇਨਾਮਸਰਕਾਰ ਦੇ 'ਲਾਰੇ ਲੱਪੇ' ਤੋਂ ਅੱਕੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਨਿਵਾਸ ਅੱਗੇ ਡਟੇਆਮ ਆਦਮੀ ਪਾਰਟੀ ਨੇ ਫਗਵਾੜਾ ਲਈ ਪੰਜ ਵੱਡੀਆਂ ਗਰੰਟੀਆਂ ਦਾ ਕੀਤਾ ਐਲਾਨਖ਼ਾਲਸਾ ਕਾਲਜ ਵਿਖੇ ‘ਇੰਟਰਨੈਸ਼ਨਲ ਲਾਅ ਕਾਨਫ਼ਰੰਸ-2024’ ਆਯੋਜਿਤ, ਜਸਟਿਸ ਲੀਸਾ ਗਿੱਲ, ਜਸਟਿਸ ਸੇਠੀ ਅਤੇ ਜਸਟਿਸ ਪੁਰੀ ਨੇ ਕੀਤਾ ਸੰਬੋਧਨ

Punjab

ਪੰਜਾਬ ਦੇ ਸਕੂਲਾਂ ਨੂੰ ਸੁੰਦਰ ਬਣਾਉਣ ਅਤੇ ਮੁਰੰਮਤ 'ਤੇ ਸਾਂਭ ਸੰਭਾਲ ਵਾਸਤੇ 40 ਕਰੋੜ ਰੁਪਏ ਦੀ ਰਾਸ਼ੀ ਜਾਰੀ: ਹਰਜੋਤ ਸਿੰਘ ਬੈਂਸ

Punjab News Express | March 17, 2023 06:48 PM

ਚੰਡੀਗੜ੍ਹ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਸਰਕਾਰੀ ਸਕੂਲ ਸਿੱਖਿਆ ਨੂੰ ਮਿਆਰੀ ਬਨਾਉਣ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਯਤਨਾਂ ਤਹਿਤ ਸਕੂਲਾਂ ਦੀਆਂ ਇਮਾਰਤਾਂ ਨੂੰ ਸੁੰਦਰ ਬਣਾਉਣ ਅਤੇ ਮੁਰੰਮਤ 'ਤੇ ਸਾਂਭ ਸੰਭਾਲ ਵਾਸਤੇ 40 ਕਰੋੜ ਰੁਪਏ ਦੀ ਰਾਸ਼ੀ ਅੱਜ ਜਾਰੀ ਕੀਤੀ ਗਈ ਹੈ।

ਇਹ ਪ੍ਰਗਵਾਟਾ ਅੱਜ ਇੱਥੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੀਤਾ।

ਸ. ਬੈਂਸ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਸੁਧਾਰਨ ਵਾਸਤੇ ਯਤਨਸ਼ੀਲ ਹੈ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਬਹੁਤ ਸਾਰੇ ਸਕੂਲਾਂ ਦੀਆਂ ਇਮਾਰਤਾਂ ਦੇ ਫ਼ਰਸ਼, ਛੱਤਾਂ, ਬਿਜਲੀ, ਫ਼ਰਨੀਚਰ ਦੀ ਰਿਪੇਅਰ ਅਤੇ ਪੇਂਟ ਵਾਸਤੇ ਰਾਸ਼ੀ ਦੀ ਡਿਮਾਂਡ ਕੀਤੀ ਜਾ ਰਹੀ ਸੀ।

ਸਿੱਖਿਆ ਮੰਤਰੀ ਸ. ਬੈਂਸ ਨੇ ਜਾਰੀ ਕੀਤੀ ਰਾਸ਼ੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਦੇ 276 ਸਕੂਲਾਂ ਵਾਸਤੇ 4.21 ਕਰੋੜ ਰੁਪਏ, ਜ਼ਿਲਾ ਬਰਨਾਲਾ ਦੇ 53 ਸਕੂਲਾਂ ਵਾਸਤੇ 1.40 ਕਰੋੜ ਰੁਪਏ, ਜ਼ਿਲਾ ਬਠਿੰਡਾ ਦੇ 109 ਸਕੂਲਾਂ ਵਾਸਤੇ 1.85 ਕਰੋੜ ਰੁਪਏ, ਜ਼ਿਲਾ ਫਰੀਦਕੋਟ ਦੇ 58 ਸਕੂਲਾਂ ਵਾਸਤੇ 1.14 ਕਰੋੜ ਰੁਪਏ, ਜ਼ਿਲਾ ਫਤਹਿਗੜ੍ਹ ਸਾਹਿਬ ਦੇ 85 ਸਕੂਲਾਂ ਵਾਸਤੇ 0.80 ਕਰੋੜ ਰੁਪਏ, ਜ਼ਿਲਾ ਫਾਜਿਲਕਾ ਦੇ 271 ਸਕੂਲਾਂ ਵਾਸਤੇ 5.17 ਕਰੋੜ ਰੁਪਏ, ਜ਼ਿਲਾ ਫ਼ਿਰੋਜ਼ਪੁਰ ਦੇ 126 ਸਕੂਲਾਂ ਵਾਸਤੇ 1.8 ਕਰੋੜ ਰੁਪਏ, ਜ਼ਿਲਾ ਗੁਰਦਾਸਪੁਰ ਦੇ 236 ਸਕੂਲਾਂ ਵਾਸਤੇ 3.14 ਕਰੋੜ ਰੁਪਏ, ਜ਼ਿਲਾ ਹੁਸ਼ਿਆਰਪੁਰ ਦੇ 65 ਸਕੂਲਾਂ ਵਾਸਤੇ 1.12 ਕਰੋੜ ਰੁਪਏ, ਜ਼ਿਲਾ ਜਲੰਧਰ ਦੇ 207 ਸਕੂਲਾਂ ਵਾਸਤੇ 2.43 ਕਰੋੜ ਰੁਪਏ, ਜ਼ਿਲਾ ਕਪੂਰਥਲਾ ਦੇ 115 ਸਕੂਲਾਂ ਵਾਸਤੇ 1.04 ਕਰੋੜ ਰੁਪਏ, ਜ਼ਿਲਾ ਲੁਧਿਆਣਾ ਦੇ 71 ਸਕੂਲਾਂ ਵਾਸਤੇ 0.94 ਕਰੋੜ ਰੁਪਏ, ਜ਼ਿਲਾ ਮਲੇਰਕੋਟਲਾ ਦੇ 50 ਸਕੂਲਾਂ ਵਾਸਤੇ 0.90 ਕਰੋੜ ਰੁਪਏ, ਜ਼ਿਲਾ ਮਾਨਸਾ ਦੇ 66 ਸਕੂਲਾਂ ਵਾਸਤੇ 1.20 ਕਰੋੜ ਰੁਪਏ, ਜ਼ਿਲਾ ਮੋਗਾ ਦੇ ਵੀ 66 ਸਕੂਲਾਂ ਵਾਸਤੇ 0.92 ਕਰੋੜ ਰੁਪਏ, ਜ਼ਿਲਾ ਪਠਾਨਕੋਟ ਦੇ 87 ਸਕੂਲਾਂ ਵਾਸਤੇ 0.78 ਕਰੋੜ ਰੁਪਏ, ਜ਼ਿਲਾ ਪਟਿਆਲ਼ਾ ਦੇ 161 ਸਕੂਲਾਂ ਵਾਸਤੇ 2.94 ਕਰੋੜ ਰੁਪਏ, ਜ਼ਿਲਾ ਰੋਪੜ ਦੇ 109 ਸਕੂਲਾਂ ਵਾਸਤੇ 0.78 ਕਰੋੜ ਰੁਪਏ, ਜ਼ਿਲਾ ਸੰਗਰੂਰ ਦੇ 84 ਸਕੂਲਾਂ ਵਾਸਤੇ 1.70 ਕਰੋੜ ਰੁਪਏ, ਜ਼ਿਲਾ ਮੋਹਾਲੀ ਦੇ 81 ਸਕੂਲਾਂ ਵਾਸਤੇ 1.73 ਕਰੋੜ ਰੁਪਏ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ 115 ਸਕੂਲਾਂ ਵਾਸਤੇ 1.57 ਕਰੋੜ ਰੁਪਏ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 50 ਸਕੂਲਾਂ ਵਾਸਤੇ 0.65 ਕਰੋੜ ਰੁਪਏ ਅਤੇ ਜ਼ਿਲਾ ਤਰਨਤਾਰਨ ਦੇ 113 ਸਕੂਲਾਂ ਵਾਸਤੇ 1.44 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।
ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਹ ਵੀ ਦੱਸਿਆ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਨਿਸ਼ਾਨਾ ਸੂਬੇ ਦੇ ਸਿੱਖਿਆ ਢਾਂਚੇ ਨੂੰ ਪੂਰੇ ਦੇਸ਼ ਵਿੱਚੋਂ ਨੰਬਰ ਇੱਕ ਬਣਾਉਣ ਦਾ ਹੈ ਜਿਸਦੀ ਪੂਰਤੀ ਵਾਸਤੇ ਸਿੱਖਿਆ ਦੀ ਕੁਆਲਿਟੀ ਵਿੱਚ ਸੁਧਾਰ ਲਿਆਉਣ ਅਤੇ ਇਮਾਰਤਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਭਵਿੱਖ ਵਿੱਚ ਵੀ ਜਾਰੀ ਰਹੇਗਾ।

Have something to say? Post your comment

google.com, pub-6021921192250288, DIRECT, f08c47fec0942fa0

Punjab

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਖਨੌਰੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਕੀਤੀ ਇਕਜੁੱਟਤਾ ਜ਼ਾਹਿਰ

ਸਮਾਜਿਕ ਸੁਰੱਖਿਆ‌ ਮੰਤਰੀ ਡਾ. ਬਲਜੀਤ ਕੌਰ ਨੇ  ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ  ਆਯੋਜਿਤ ਸਲਾਨਾ ਸਮਾਗਮ ਵਿੱਚ ਕੀਤੀ ਸ਼ਿਰਕਤ

'ਬਿੱਲ ਲਿਆਓ ਇਨਾਮ ਪਾਓ' ਸਕੀਮ: ਟੈਕਸ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ 3592 ਜੇਤੂਆਂ ਨੂੰ 2 ਕਰੋੜ ਰੁਪਏ ਤੋਂ ਵੱਧ ਦੇ ਇਨਾਮ

ਸਰਕਾਰ ਦੇ 'ਲਾਰੇ ਲੱਪੇ' ਤੋਂ ਅੱਕੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਨਿਵਾਸ ਅੱਗੇ ਡਟੇ

ਆਮ ਆਦਮੀ ਪਾਰਟੀ ਨੇ ਫਗਵਾੜਾ ਲਈ ਪੰਜ ਵੱਡੀਆਂ ਗਰੰਟੀਆਂ ਦਾ ਕੀਤਾ ਐਲਾਨ

ਖ਼ਾਲਸਾ ਕਾਲਜ ਵਿਖੇ ‘ਇੰਟਰਨੈਸ਼ਨਲ ਲਾਅ ਕਾਨਫ਼ਰੰਸ-2024’ ਆਯੋਜਿਤ, ਜਸਟਿਸ ਲੀਸਾ ਗਿੱਲ, ਜਸਟਿਸ ਸੇਠੀ ਅਤੇ ਜਸਟਿਸ ਪੁਰੀ ਨੇ ਕੀਤਾ ਸੰਬੋਧਨ

ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਮਹਿਲਾਵਾਂ ਲਈ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਸਬੰਧ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਸੂ-ਮੋਟੋ ਨੋਟਿਸ ਜਾਰੀ

ਪੰਜਾਬ ਭਰ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ, 365 ਬੈਂਚਾਂ ਨੇ ਕੀਤੀ ਲੱਗਭਗ 3.54 ਲੱਖ ਕੇਸਾਂ ਦੀ ਸੁਣਵਾਈ

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਖੇਤੀਬਾੜੀ ਵਿਕਾਸ ਅਫਸਰ ਦੀਆਂ 200 ਅਸਾਮੀਆਂ ਦੇ ਨਤੀਜੇ ਐਲਾਨੇ

ਮੁੱਖ ਮੰਤਰੀ ਵੱਲੋਂ ਫਿਨਲੈਂਡ ਤੋਂ ਪਰਤੇ ਅਧਿਆਪਕਾਂ ਨੂੰ ਸੂਬੇ ਦੀ ਸਿੱਖਿਆ ਕ੍ਰਾਂਤੀ ਦੇ ਮੋਢੀ ਬਣਨ ਦਾ ਸੱਦਾ