Saturday, September 21, 2024

Punjab

ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਅਸਤੀਫਾ ਦੇਕੇ ਅਕਾਲੀ ਦਲ ਦੀਆ ਸ਼ਾਨਦਾਰ ਰਵਾਇਤਾਂ ਨੂੰ ਮਜਬੂਤ ਕੀਤਾ_ ਸੈਨਿਕ ਵਿੰਗ

PUNJAB NEWS EXPRESS | September 18, 2020 03:12 PM

ਬਰਨਾਲਾ:ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਅਸਤੀਫਾ ਦੇਕੇ ਸ਼ਿਰੋਮਣੀ ਅਕਾਲੀ ਦਲ ਦੀਆ ਸ਼ਾਨਦਾਰ ਰਵਾਇਤਾਂ ਨੂੰ ਕਾਇਮ ਕੀਤਾ ਹੈ।ਬੀਬੀ ਬਾਦਲ ਨੇ ਕੈਬਨਿਟ ਨੂੰ ਬਹੁਤ ਜੋਰ ਦੇਕੇ ਸਮਝਾਉਣ ਦੀ ਕੋਸਿਸ ਕੀਤੀ ਕੇ ਜੈ ਸਰਕਾਰ ਵਾਕਿਆ ਹੀ ਕਿਸਾਨ ਹਿਤੈਸ਼ੀ ਆਰਡੀਨੈਂਸ ਲੈਕੇ ਆ ਰਹੀ ਹੈ ਤਾਂ ਕਿਸਾਨਾਂ ਨੂੰ ਭਰੋਸੇ ਵਿਚ ਲੈਣ ਵਿਚ ਕੀ ਹਰਜ ਹੈ।ਪ੍ਰੰਤੂ ਜਦ ਓਹਨਾ ਦੀ ਅਵਾਜ ਅਣਸੁਣੀ ਕਰ ਦਿੱਤੀ ਤਾਂ ਓਹਨਾ ਨੇ ਬਿਨਾ ਦੇਰੀ ਕੀਤੇ ਕਿਸਾਨ ਵੀਰਾ ਦੇ ਹੱਕ ਵਿੱਚ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਸੌਂਪ ਦਿੱਤਾ ਜਿਸਦੀ ਸਮੁੱਚੇ ਸਿੱਖ ਜਗਤ ਵਿਚ ਦੇਸ ਵਿਦੇਸ ਵਿੱਚ ਭਰਭੂਰ ਸਲਾਘਾ ਹੋ ਰਹੀ ਹੈ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕੁਝ ਵਿਰੋਧੀ ਲੋਕ ਬੀਬਾ ਜੀ ਦੀ ਇਸ ਕੁਰਬਾਨੀ ਬਾਬਤ ਉਲ਼ ਜਲੂਲ ਬੋਲ ਰਹੇ ਹਨ ਕਿਉਕਿ ਓਹਨਾ ਤੋ ਇਹ ਜਰ ਨਹੀਂ ਹੁੰਦਾ ਕੇ ਬੀਬਾ ਜੀ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਲਈ ਕੁਰਬਾਨੀ ਦੇਕੇ ਪੰਜਾਬ ਦੇ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਹੀਰੋ ਬਣਕੇ ਉਭਰੇ ਹਨ ਅਤੇ ਵਿਰੋਧੀਆਂ ਦੇ ਕੱਦ ਓਹਨਾ ਸਾਹਮਣੇ ਬਾਉਣੇ ਬਣ ਕੇ ਰਹਿ ਗਏ ਹਨ।ਸਿੱਧੂ ਨੇ ਅਕਾਲੀ ਦਲ ਡੇਮੋਕ੍ਰੇਟਿਕ ਦੇ ਪ੍ਰਧਾਨ ਦੇ ਬਿਆਨ ਦੀ ਸਖਤ ਸਬਦਾ ਵਿਚ ਨਿਖੇਧੀ ਕੀਤੀ ਜਿਸ ਵਿਚ ਓਹਨਾ ਕਿਹਾ ਬੀਬਾ ਜੀ ਨੇ ਮਹਿਜ ਇਕ ਡਰਾਮਾ ਕੀਤਾ ਜੇਕਰ ਅਜਿਹਾ ਕੀਤਾ ਹੁੰਦਾ ਤਾਂ ਬੀਬਾ ਜੀ ਦਾ ਅਸਤੀਫਾ ਮਨਜੂਰ ਨਹੀਂ ਸੀ ਹੋਣਾ।ਬੀਬਾ ਜੀ ਨੇ ਸਾਫ ਸਬਦਾ ਵਿਚ ਲਿਖਿਆ ਕੇ ਓਹਨਾ ਨੂ ਆਪਣੇ ਹਿਤਾਂ ਨਾਲੋ ਵੱਧ ਪੰਜਾਬ ਦੀ ਕਿਸਾਨੀ ਦੇ ਹਿਤ ਪਿਆਰੇ ਹਨ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਬੀਬੀ ਹਰਸਿਮਰਤ ਕੌਰ ਬਾਦਲ ਦੇ ਕਿਸਾਨਾਂ ਪ੍ਰਤੀ ਚੁੱਕੇ ਇਸ ਦਿਲੇਰਾਨਾ ਕਦਮ ਦੀ ਭਰਭੂਰ ਸਲਾਘਾ ਕਰਦਾ ਹੈ ਇਸ ਮੌਕੇ ਇੰਜ ਸਿੱਧੂ ਤੋ ਇਲਾਵਾ ਲੈਫ ਭੋਲਾ ਸਿੰਘ ਸਿੱਧੂ ਸੂਬੇਦਾਰ ਸਰਬਜੀਤ ਸਿੰਘ ਬਲਦੀਪ ਸਿੰਘ ਕਰਮਪਾਲ ਸਿੰਘ ਚੀਮਾ ਕੈਨੇਡਾ ਲਖਵਿੰਦਰ ਸਿੰਘ ਲਾਲੀ ਆਦਿ ਆਗੂ ਹਾਜ਼ਰ ਸਨ

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਸਰਕਾਰ ਮਿਲਕਫੈਡ ਨੂੰ ਤਬਾਹ ਕਰਨ ਤੋਂ ਬਾਜ ਆਵੇ: ਮਨਜੀਤ ਧਨੇਰ

ਖਾਲਸਾ ਪੰਥ ਤੇ ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਦਾ ਮਜਬੂਰ ਹੋਣਾ ਬੇਹੱਦ ਜਰੂਰੀ ---'ਕਰਨੈਲ ਸਿੰਘ ਪੀਰਮੁਹੰਮਦ

ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਨੂੰ ਡੂੰਘਾ ਸਦਮਾ, ਮਾਤਾ ਦਾ ਦੇਹਾਂਤ

ਪੰਜਾਬ ਵਿੱਚ ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ ਸਾਢੇ 17 ਹਜ਼ਾਰ ਰੁਪਏ

-ਆਪ ਪਾਰਟੀ ਦੇ 28 ਮਹੀਨਿਆਂ ਦੇ ਰਾਜ ਦੌਰਾਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ:- ਜੋਸ਼ੀ

ਮੈਂ ਨਿਮਾਣੇ ਸਿੱਖ ਸ਼ਰਧਾਲੂ ਵਜੋਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗਾ: ਸੁਖਬੀਰ ਬਾਦਲ

ਸ਼੍ਰੋਮਣੀ ਕਮੇਟੀ ਵੱਲੋਂ ਜਲਾਵਤਨ ਸਿੰਘ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਆਯੋਜਤ

ਪੰਜਾਬ ਵੱਲੋਂ ਇੰਗਲੈਂਡ ਨੂੰ ਲੀਚੀ ਨਿਰਯਾਤ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਮੌਕਿਆਂ ਦੀ ਭਾਲ

ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਭਵਨ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਮਾਲੀ ਇਮਦਾਦ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਅਤੇ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ