Saturday, September 21, 2024

Punjab

ਫਗਵਾੜਾ ਵਿੱਚ ਭਾਈਚਾਰਕ ਵੰਡੀਆਂ ਲਈ ਕਾਂਗਰਸ ਤੇ ਭਾਜਪਾ ਜਿੰਮੇਵਾਰ - ਜਸਵੀਰ ਸਿੰਘ ਗੜ੍ਹੀ

Punjabnewsexpress | December 06, 2021 07:45 PM

ਫਗਵਾੜਾ:ਬਹੁਜਨ ਸਮਾਜ ਪਾਰਟੀ ਦੀ ਫਗਵਾੜਾ ਲੀਡਰਸ਼ਿਪ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 65ਵਾਂ ਪ੍ਰੀਨਿਰਵਾਣ ਦਿਵਸ ਹਰਗੋਬਿੰਦ ਨਗਰ ਵਿਖੇ ਮਨਾਇਆ ਗਿਆ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਅਤੇ ਜਥੇਦਾਰ ਸਰਵਣ ਸਿੰਘ ਕੁਲਾਰ ਦੀ ਅਗਵਾਈ ਵਿੱਚ ਬਸਪਾ ਸ਼ਿਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਵੱਲੋਂ ਹਦੀਆਬਾਦ ਤੇ ਹਰਿਗੋਬਿੰਦ ਨਗਰ ਬਾਬਾ ਸਾਹਿਬ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਤਥਾਗਤ ਬੁੱਧ, ਸ੍ਰੀ ਗੁਰੂ ਰਵਿਦਾਸ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਮੂਹ ਗੁਰੂਆਂ ਮਹਾਂਪੁਰਸ਼ਾਂ ਨੇ ਸਮਾਜ ਨੂੰ ਜਾਤ-ਪਾਤ ਖਤਮ ਕਰਕੇ ਮਨੁੱਖਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਜਿਸ ਤਹਿਤ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ, ਕੁਦਰਤ ਕੇ ਸਭ ਬੰਦੇ, ਆਦਿ ਸੰਕਲਪ ਦਿੱਤੇ ਗਏ।
ਅਗਲੀ ਕੜੀ ਵਿੱਚ ਫੂਲੇ ਸਾਹੂ ਅੰਦੋਲਨ ਤਹਿਤ ਬਾਬਾ ਸਾਹਿਬ ਅੰਬਡਕਰ ਜੀ ਨੇ ਭਾਰਤ ਦੇ ਦਲਿਤ ਅਤੇ ਦੱਬੇ ਕੁੱਚਲੇ ਵਰਗ ਨੂੰ ਸੰਵਿਧਾਨ ਦੇ ਰਾਹੀਂ ਬਰਾਬਰੀ ਦਾ ਹੱਕ ਦਿਵਾਇਆ। ਬਾਬਾ ਸਾਹਿਬ ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਵਿੱਚ ਜਾਤੀ, ਨਸਲ, ਧਰਮ, ਲਿੰਗ ਤੇ ਸਥਾਨ ਦੇ ਭੇਦਭਾਵ ਨੂੰ ਸੰਵਿਧਾਨ ਰਾਹੀਂ ਮਿਟਾਉਣ ਦੀ ਕੋਸ਼ਿਸ਼ ਕੀਤੀ। ਪਰ ਅਫਸੋਸ ਦੀ ਗੱਲ ਹੈ ਕਿ ਸਮੇਂ ਦੀਆਂ ਕਾਂਗਰਸ ਭਾਜਪਾ ਆਦਿ ਸਰਕਾਰਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਖਾਤਿਰ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ। ਫਗਵਾੜਾ ਵਿੱਚ ਅੱਜ ਵੀ ਅਸੀਂ ਭੇਦਭਾਵ ਅਤੇ ਜਾਤੀਵਾਦ ਦੀ ਸਿਆਸਤ ਨੂੰ ਦੇਖ ਸਕਦੇ ਹਾਂ। ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਮੌਕੇ ਫਗਵਾੜਾ ਸ਼ਹਿਰ ਵਿਚ ਬਸਪਾ-ਅਕਾਲੀ ਦਲ ਤੋਂ ਇਲਾਵਾ ਹੋਰ ਕਿਸੇ ਵੀ ਸਿਆਸੀ ਪਾਰਟੀ ਦੇ ਸੰਦੇਸ਼ ਜਾਂ ਫਲੈਕਸ ਦੇਖਣ ਨੂੰ ਨਾ ਮਿਲਣਾ ਇਹ ਜ਼ਾਹਿਰ ਕਰਦਾ ਹੈ ਕਿ ਇਹ ਪਾਰਟੀਆਂ ਸਟੇਜਾਂ ’ਤੇ ਤਾਂ ਬਹੁਜਨ ਸਮਾਜ ਦੀ ਹਿਤੈਸ਼ੀ ਅਤੇ ਹਮਦਰਦ ਹੋਣ ਦੀਆਂ ਗੱਲਾਂ ਕਰਦੇ ਹਨ ਪਰ ਇਨ੍ਹਾਂ ਗੱਲਾਂ ਪਿੱਛੇ ਇਨ੍ਹਾਂ ਦੇ ਸਿਆਸੀ ਸਵਾਰਥ ਲੁਕੇ ਹੁੰਦੇ ਹਨ। ਕਾਂਗਰਸ ਤੇ ਭਾਜਪਾ ਵਲੋਂ ਸਾਜਿਸ਼ ਤਹਿਤ ਹਮੇਸ਼ਾ ਅਜਿਹਾ ਮਾਹੌਲ ਪੈਦਾ ਕੀਤਾ ਕਿ ਵਿਕਾਸ ਦੇ ਨਾਮ ਤੇ ਬਣਾਏ ਪੁੱਲਾ ਉਪਰ ਜਤਿਵਤੇ ਧਰਮ ਦੇ ਨਾਮ ਤੇ ਯੁੱਧ ਕਾਂਗਰਸ ਭਾਜਪਾ ਦੀ ਹਕੂਮਤ ਵਿੱਚ ਹੋਏ। ਸ. ਗੜ੍ਹੀ ਨੇ ਕਿਹਾ ਕਿ ਅਸੀਂ ਫਗਵਾੜਾ ਸ਼ਹਿਰ ਵਿਚ ਪ੍ਰੇਮ ਦਾ ਸੰਦੇਸ਼ ਲੈਕੇ ਆਏ ਹਾਂ।ਆਓ ਅੱਜ ਦੇ ਦਿਨ ਅਸੀਂ ਸੰਕਲਪ ਕਰੀਏ ਕਿ ਸਮਾਜ ਵਿਚ ਜਾਤੀਵਾਦ ਅਤੇ ਭੇਦਭਾਵ ਵਰਗੀਆਂ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਕੇ ਬਾਬਾ ਸਾਹਿਬ ਜੀ ਨੂੰ ਆਪਣੀ ਸੱਚੀ ਸ਼ਰਧਾਂਜਲੀ ਭੇਂਟ ਕਰੀਏ। ਇਸ ਮੌਕੇ ਸ਼ਿਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਸਰਵਣ ਸਿੰਘ ਕੁਲਾਰ, ਹਰਭਜਨ ਸਿੰਘ ਬ੍ਲਾਲੋਂ, ਲੇਖ ਰਾਜ ਜਮਾਲਪੁਰੀ, ਚਿਰੰਜੀ ਲਾਲ ਕਾਲਾ, ਮਨੋਹਰ ਜਾਖੁ, ਪਰਮਜੀਤ ਖਲਵਾੜਾ, ਅਸ਼ੋਕ ਸੰਧੂ, ਅਮਰਜੀਤ ਖੁਤਣ, ਪਰਦੀਪ ਮੱਲ, ਸੀਮਾ ਰਾਣੀ, ਭਾਵਨਾ ਮਲਕਪੁਰ, ਹਰਭਜਨ ਖਲਵਾੜਾ, ਪੁਸ਼ਪਿੰਦਰ ਕੌਰ ਅਠੋਲੀ, ਹੈਪੀ ਕੌਲ, ਗੁਰਮੀਤ ਸੁਨਰਾ, ਅਸ਼ੋਕ ਰਾਮਪੁਰਾ, ਮਨਜੀਤ ਕੌਰ, ਬੰਟੀ ਮੋਰਾਂਵਾਲੀ, ਸੰਦੀਪ ਕੋਲਸਾਰ, ਸਰਪੰਚ ਮੇਜਰ ਰਾਮਪੁਰ, ਚਰਨਜੀਤ ਚੱਕ ਹਕੀਮ, ਗੁਰਦਿੱਤਾ ਬੰਗੜ, ਕੌਂਸਲਰ ਤੇਜ਼ ਪਾਲ ਬਸਰਾ, ਗੁਰਮੀਤ ਸੁਨਰਾ, ਕਮਲ ਲੱਖਪੁਰ, ਅਰੁਣ ਸੁਮਨ, ਸੁਰਜੀਤ ਰਿਹਾਨਾ ਜੱਟਾਂ, ਸੁਰਜੀਤ ਭੁੱਲਾਰਾਈ, ਮੱਖਣ ਟਿੱਬੀ, ਦੇਸ਼ ਰਾਜ ਕਾਂਸ਼ੀਨਗਰ, ਡਾ ਪਰਮਜੀਤ ਗੰਡਵਾ, ਰਾਮਮੂਰਤੀ ਖੇੜਾ, ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਿਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਸਰਕਾਰ ਮਿਲਕਫੈਡ ਨੂੰ ਤਬਾਹ ਕਰਨ ਤੋਂ ਬਾਜ ਆਵੇ: ਮਨਜੀਤ ਧਨੇਰ

ਖਾਲਸਾ ਪੰਥ ਤੇ ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਦਾ ਮਜਬੂਰ ਹੋਣਾ ਬੇਹੱਦ ਜਰੂਰੀ ---'ਕਰਨੈਲ ਸਿੰਘ ਪੀਰਮੁਹੰਮਦ

ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਨੂੰ ਡੂੰਘਾ ਸਦਮਾ, ਮਾਤਾ ਦਾ ਦੇਹਾਂਤ

ਪੰਜਾਬ ਵਿੱਚ ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ ਸਾਢੇ 17 ਹਜ਼ਾਰ ਰੁਪਏ

-ਆਪ ਪਾਰਟੀ ਦੇ 28 ਮਹੀਨਿਆਂ ਦੇ ਰਾਜ ਦੌਰਾਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ:- ਜੋਸ਼ੀ

ਮੈਂ ਨਿਮਾਣੇ ਸਿੱਖ ਸ਼ਰਧਾਲੂ ਵਜੋਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗਾ: ਸੁਖਬੀਰ ਬਾਦਲ

ਸ਼੍ਰੋਮਣੀ ਕਮੇਟੀ ਵੱਲੋਂ ਜਲਾਵਤਨ ਸਿੰਘ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਆਯੋਜਤ

ਪੰਜਾਬ ਵੱਲੋਂ ਇੰਗਲੈਂਡ ਨੂੰ ਲੀਚੀ ਨਿਰਯਾਤ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਮੌਕਿਆਂ ਦੀ ਭਾਲ

ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਭਵਨ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਮਾਲੀ ਇਮਦਾਦ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਅਤੇ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ