Saturday, September 21, 2024

Punjab

ਬਿਜਲੀ ਤੇ ਰਾਜਨੀਤੀ ਕਰ ਰਹੀ ਹੈ ਕਾਂਗਰਸ ਸਰਕਾਰ ਕੁਰਸੀ ਤੇ ਬੈਠਣ ਸਾਰ ਕਿਉ ਨਹੀ ਕੀਤੇ ਬਿਜਲੀ ਸਮਝੌਤੇ ਰੱਦ ,ਇੰਜ ਸਿੱਧੂ

PUNJAB NEWS EXPRESS | July 06, 2021 11:34 AM

ਬਰਨਾਲਾ : ਕਾਗਰਸ ਪਾਰਟੀ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਅਤੇ ਬਿਜਲੀ ਸੰਕਟ ਲਈ ਸ਼ਿਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰ ਰਹੇ ਹਨ ਕਾਗਰਸੀ ਕੇ ਉਸ ਸਰਕਾਰ ਵੱਲੋ ਕੀਤੇ ਬਿਜਲੀ ਸਮਝੌਤੇ ਗ਼ਲਤ ਸਨ ਇਸ ਲਈ ਅੱਜ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਹੈ। ਮੈ ਇਹਨਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਢੇ ਚਾਰ ਸਾਲ ਕਿਉ ਸਰਕਾਰ ਚੁੱਪ ਰਹੀ ਕੁਰਸੀ ਤੇ ਬੈਠਣ ਸਾਰ ਕੈਪਟਨ ਸਾਹਿਬ ਨੂੰ ਇਹ ਬਿਜਲੀ ਸਮਝੌਤੇ ਰੱਦ ਕਰਨੇ ਚਾਹੀਦੇ ਸਨ ਅੱਜ ਵੋਟਾਂ ਨਜ਼ਦੀਕ ਹਨ ਅਤੇ ਜੱਗ ਜਾਹਰ ਹੈ ਕੇ ਕਾਗਰਸ ਵੋਟ ਰਾਜਨੀਤੀ ਕਰ ਰਹੀ ਹੈ

ਇਹ ਵਿਚਾਰ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਹੇ ਇੰਜ ਸਿੱਧੂ ਨੇ ਕਿਹਾ ਕੇ ਸਾਡੀ ਸਰਕਾਰ 5 ਰੁਪਏ ਯੂਨਿਟ ਬਿਜਲੀ ਲੋਕਾ ਨੂੰ ਦੇ ਰਹੀ ਸੀ ਜਿਹੜੀ ਕੇ ਮੌਜੂਦਾ ਸਰਕਾਰ 12 ਰੁਪਏ ਯੂਨਿਟ ਲਗਾ ਰਹੀ ਹੈ ਅਤੇ ਫਿਰ ਭੀ ਬਿਜਲੀ ਪੂਰੀ ਨਹੀਂ ਦੇ ਰਹੀ ਆਪਣੀ ਨਲਾਇਕੀ ਛੁਪਾਉਣ ਲਈ ਅੱਜ ਸਾਢੇ ਚਾਰ ਸਾਲ ਬਾਦ ਕਿਹੜੇ ਮੂੰਹ ਨਾਲ ਇਹ ਸਰਕਾਰ ਸਾਡੀ ਪਾਰਟੀ ਤੇ ਇਲਜਾਮ ਲਗਾ ਰਹੀ ਹੈ ਇਸ ਵਿਚ ਕੋਈ ਦੋ ਰਾਇ ਨਹੀਂ ਕੇ ਕਾਂਗਰਸ ਸਰਕਾਰ ਪੰਜਾਬ ਦੇ ਲੋਕਾ ਨੂੰ ਸੁਭਿਦਵਾ ਦੇਣ ਵਿਚ ਅਸਮਰੱਥ ਰਹੀ ਹੈ ਜਿਸ ਦਾ ਸਭ ਤੋਂ ਵੱਡਾ ਸਬੂਤ ਕਾਗਰਸ ਦੀ ਹਾਈ ਕਮਾਂਡ ਵੱਲੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਤੋਂ ਲੋਕਾ ਨਾਲ ਕੀਤੇ ਵਾਅਦਿਆਂ ਦੀ 18 ਨੁਕਤਿਆਂ ਦੀ ਲਿਸਟ ਹੱਥ ਵਿਚ ਦੇਕੇ ਲਾਗੂ ਕਰਨ ਲਈ ਵਾਪਿਸ ਪੰਜਾਬ ਭੇਜ ਦਿੱਤਾ ਅਤੇ ਕਿਹਾ ਇਹਨਾ ਨੂੰ ਲਾਗੂ ਕਰਕੇ ਸਾਡੇ ਨਾਲ ਗੱਲ ਕਰਨਾ ਪਰ ਕੈਪਟਨ ਸਾਹਿਬ ਕਸੂਤੀ ਸਥਿਤੀ ਵਿਚ ਹਨ ਰਹਿਦੇ 6 ਮਹੀਨੇ ਵਿੱਚ ਕੀ ਕੀ ਲਾਗੂ ਕਰ ਸਕਣਗੇ ਇਹ ਤਾ ਸਮਾ ਹੀ ਦਸੂ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਲੈਫ ਭੋਲਾ ਸਿੰਘ ਸਿੱਧੂ ਸੂਬੇਦਾਰ ਸਰਬਜੀਤ ਸਿੰਘ ਸਾਰਜੈਂਟ ਅਵਤਾਰ ਸਿੰਘ ਸਿੱਧੂ ਸਵਰਨ ਸਿੰਘ ਧਨੌਲਾ ਹੌਲਦਾਰ ਦੀਵਾਨ ਸਿੰਘ ਨਛੱਤਰ ਸਿੰਘ ਹਰਜਿੰਦਰ ਸਿੰਘ ਜਗਮੇਲ ਸਿੰਘ ਰੂਪ ਸਿੰਘ ਅਤੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਸਰਕਾਰ ਮਿਲਕਫੈਡ ਨੂੰ ਤਬਾਹ ਕਰਨ ਤੋਂ ਬਾਜ ਆਵੇ: ਮਨਜੀਤ ਧਨੇਰ

ਖਾਲਸਾ ਪੰਥ ਤੇ ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਦਾ ਮਜਬੂਰ ਹੋਣਾ ਬੇਹੱਦ ਜਰੂਰੀ ---'ਕਰਨੈਲ ਸਿੰਘ ਪੀਰਮੁਹੰਮਦ

ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਨੂੰ ਡੂੰਘਾ ਸਦਮਾ, ਮਾਤਾ ਦਾ ਦੇਹਾਂਤ

ਪੰਜਾਬ ਵਿੱਚ ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ ਸਾਢੇ 17 ਹਜ਼ਾਰ ਰੁਪਏ

-ਆਪ ਪਾਰਟੀ ਦੇ 28 ਮਹੀਨਿਆਂ ਦੇ ਰਾਜ ਦੌਰਾਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ:- ਜੋਸ਼ੀ

ਮੈਂ ਨਿਮਾਣੇ ਸਿੱਖ ਸ਼ਰਧਾਲੂ ਵਜੋਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗਾ: ਸੁਖਬੀਰ ਬਾਦਲ

ਸ਼੍ਰੋਮਣੀ ਕਮੇਟੀ ਵੱਲੋਂ ਜਲਾਵਤਨ ਸਿੰਘ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਆਯੋਜਤ

ਪੰਜਾਬ ਵੱਲੋਂ ਇੰਗਲੈਂਡ ਨੂੰ ਲੀਚੀ ਨਿਰਯਾਤ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਮੌਕਿਆਂ ਦੀ ਭਾਲ

ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਭਵਨ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਮਾਲੀ ਇਮਦਾਦ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਅਤੇ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ