Saturday, September 21, 2024

Punjab

ਜਥੇਦਾਰ ਜੋਸ਼ਿਲਾ ਦਾ ਨਾ ਬੱਸ ਸਟੈਂਡ ਤੋ ਗਾਈਬ ਕਰਨਾ ਕਾਗਰਸ ਦੀ ਕੋਝੀ ਚਾਲ ਬਰਨਾਲਾ ਦੇ ਵਿਕਾਸ ਵਿੱਚ ਜਥੇਦਾਰ ਦਾ ਅਹਿਮ ਰੋਲ,ਸਾਬਕਾ ਸੈਨਿਕ ਵਿੰਗ

PUNJAB NEWS EXPRESS | July 09, 2021 04:46 PM

ਬਰਨਾਲਾ :ਬੜੇ ਦੁੱਖ ਦੀ ਗੱਲ ਹੈ ਕਿ ਬਰਨਾਲ ਸ਼ਹਿਰ ਦਾ ਸਭ ਤੋਂ ਵੱਧ ਵਿਕਾਸ ਕਰਨ ਵਾਲੇ ਸ਼ਿਰੋਮਣੀ ਅਕਾਲੀ ਦਲ ਦੇ ਇਮਾਨਦਾਰ ਅਤੇ ਨਿਧੜਕ ਆਗੂ ਸਵ, ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦਾ ਨਾਂ ਬਰਨਾਲਾ ਬੱਸ ਸਟੈਂਡ ਦੇ ਸਾਰੇ ਬੋਰਡਾਂ ਤੋ ਗਾਇਬ ਕਰਨਾ ਮੌਜ਼ੂਦਾ ਰੂਲਿੰਗ ਪਾਰਟੀ ਦੀ ਕੋਈ ਕੋਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ ਜਿਹੜੀ ਕੇ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਹੈ।

ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਬੱਸ ਸਟੈਂਡ ਦਾ ਨਾਂ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਬੱਸ ਸਟੈਂਡ ਬਰਨਾਲਾ ਰੱਖਿਆ ਸੀ ਅਤੇ ਓਹਨਾ ਦੀ ਬਦੌਲਤ ਹੀ ਅੱਜ ਸਥਾਨਕ ਬੱਸ ਸਟੈਂਡ ਏਰੀਏ ਦਾ ਪੱਤੀ ਰੋਡ ਏਰੀਏ ਤਰਕਸ਼ੀਲ ਚੌਂਕ ਸੰਧੂ ਪਤੀਆ ਦਾ ਵਿਕਾਸ ਹੋਇਆ ਕਿਉਕਿ ਓਹ ਸਾਬਕਾ ਮੁੱਖ ਮੰਤਰੀ ਸਵ ਸੁਰਜੀਤ ਸਿੰਘ ਬਰਨਾਲਾ ਦੀ ਸੱਜੀ ਬਾਂਹ ਸਨ।ਓਹਨਾ ਦੇ ਨਾ ਨੂੰ ਮੌਜੂਦਾ ਸਰਕਾਰ ਵੱਲੋ ਅਤੇ ਪ੍ਰਸਾਸ਼ਨ ਵੱਲੋ ਇਸ ਤਰਾ ਨਜ਼ਰਅੰਦਾਜ਼ ਕਰਨਾ ਬਹੁਤ ਹੀ ਨਿੰਦਣਯੋਗ ਹੈ ਮੈ ਸਮੁੱਚੀ ਜਿਲ੍ਹਾ ਜਥੇਬੰਦੀ ਅਤੇ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਵਾਂਗਾ ਅਤੇ ਜੇਕਰ ਪ੍ਰਸਾਸ਼ਨ ਨੇ ਉਸ ਦਰਵੇਸ ਸਿਆਸਤਦਾਨ ਦੇ ਨਾਮ ਨਾਲ ਖਿਲਵਾੜ ਬੰਦ ਨਾ ਕੀਤਾ ਅਤੇ ਬੋਰਡਾਂ ਵਿੱਚ ਲੋੜੀਂਦੀ ਤਬਦੀਲੀ ਨਾ ਕੀਤੀ ਤਾਂ ਸ਼ਿਰੋਮਣੀ ਅਕਾਲ ਦਲ ਸੰਘਰਸ਼ ਕਰਨ ਤੋ ਗੁਰੇਜ ਨਹੀਂ ਕਰੇਗਾ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਰਬਜੀਤ ਸਿੰਘ ਗੁਰਤੇਜ ਸਿੰਘ ਲੈਫ ਭੋਲਾ ਸਿੰਘ ਸਿੱਧੂ ਫਲਾਇੰਗ ਅਫ਼ਸਰ ਗੁਰਦੇਵ ਸਿੰਘ ਹੌਲਦਾਰ ਦੀਵਾਨ ਸਿੰਘ ਪ੍ਰਿਤਪਾਲ ਸਿੰਘ ਗੁਰਪਿਆਰ ਸਿੰਘ ਬਲਜਿੰਦਰ ਸਿੰਘ ਟੀਟੂ ਜਰਨੈਲ ਸਿੰਘ ਸ਼ਾਲੂ ਗੁਰਮੀਤ ਸਿੰਘ ਦੂਲੋ ਬਲਵਿੰਦਰ ਸਿੰਘ ਸਮਾਓ ਗੁਰਦੇਵ ਸਿੰਘ ਮੱਕੜ ਕਰਮਪਾਲ ਸਿੰਘ ਚੀਮਾ ਕਨੇਡਾ ਗੁਰਮੀਤ ਸਿੰਘ ਧੋਲਾ ਜਸਪਾਲ ਸਿੰਘ ਹੈਪੀ ਹਾਜ਼ਰ ਸਨ

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਸਰਕਾਰ ਮਿਲਕਫੈਡ ਨੂੰ ਤਬਾਹ ਕਰਨ ਤੋਂ ਬਾਜ ਆਵੇ: ਮਨਜੀਤ ਧਨੇਰ

ਖਾਲਸਾ ਪੰਥ ਤੇ ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਦਾ ਮਜਬੂਰ ਹੋਣਾ ਬੇਹੱਦ ਜਰੂਰੀ ---'ਕਰਨੈਲ ਸਿੰਘ ਪੀਰਮੁਹੰਮਦ

ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਨੂੰ ਡੂੰਘਾ ਸਦਮਾ, ਮਾਤਾ ਦਾ ਦੇਹਾਂਤ

ਪੰਜਾਬ ਵਿੱਚ ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ ਸਾਢੇ 17 ਹਜ਼ਾਰ ਰੁਪਏ

-ਆਪ ਪਾਰਟੀ ਦੇ 28 ਮਹੀਨਿਆਂ ਦੇ ਰਾਜ ਦੌਰਾਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ:- ਜੋਸ਼ੀ

ਮੈਂ ਨਿਮਾਣੇ ਸਿੱਖ ਸ਼ਰਧਾਲੂ ਵਜੋਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗਾ: ਸੁਖਬੀਰ ਬਾਦਲ

ਸ਼੍ਰੋਮਣੀ ਕਮੇਟੀ ਵੱਲੋਂ ਜਲਾਵਤਨ ਸਿੰਘ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਆਯੋਜਤ

ਪੰਜਾਬ ਵੱਲੋਂ ਇੰਗਲੈਂਡ ਨੂੰ ਲੀਚੀ ਨਿਰਯਾਤ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਮੌਕਿਆਂ ਦੀ ਭਾਲ

ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਭਵਨ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਮਾਲੀ ਇਮਦਾਦ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਅਤੇ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ