Saturday, September 21, 2024

Punjab

ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਨੇ ਝੁੱਗੀ ਝੌਪੜੀ ਵਾਲੇ ਪੜ੍ਹਨ ਵਾਲੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਚਪਲਾ ਤੇ ਹੋਰ ਸਮੱਗਰੀ ਵੰਡੀ,ਇੰਜ ਸਿੱਧੂ

PUNJAB NEWS EXPRESS | September 13, 2021 06:14 PM

ਬਰਨਾਲਾ: ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋ ਗੁਰੂ ਨਾਨਕ ਨਾਮ ਲੇਵਾ ਟਰੱਸਟ ਵੱਲੋ ਚਲਾਏ ਜਾ ਰਹੇ ਝੁੱਗੀ ਝੌਪੜੀ ਵਾਲੇ ਚੱਲ ਰਹੇ ਸਕੂਲ ਦੇ ਤਕਰੀਬਨ 150 ਬੱਚਿਆਂ ਨੂੰ ਕਿਤਾਬਾਂ ਕਾਪੀਆਂ ਪੈਨਸਲਾਂ ਰਬੜ ਚਪਲਾ ਮਿਠਾਈ ਸਮੋਸੇ ਅਤੇ ਜੂਸ ਵਗੈਰਾ ਬੱਚਿਆਂ ਨੂੰ ਵੰਡਿਆ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸੰਸਥਾ ਦੇ ਪ੍ਰਧਾਨ ਭਾਨ ਸਿੰਘ ਜੱਸੀ ਪੇਧਨੀ ਦੀ ਭਰਪੂਰ ਸ਼ਲਾਘਾ ਕੀਤੀ ਕੇ ਜੌ ਕੰਮ ਸਰਕਾਰਾ ਨੂੰ ਕਰਨਾ ਚਾਹੀਦਾ ਓਹ ਕੰਮ ਇਹ ਵਿਅਕਤੀ ਕਰ ਰਿਹਾ ਹੈ।

ਸਿੱਧੂ ਨੇ ਕਿਹਾ ਕਿ ਮੁਲਕ ਦੀ ਅਵਸਥਾ ਬਹੁਤ ਮਾੜੀ ਹੈ ਦੇਸ਼ ਦੀਆ ਸਰਕਾਰਾ ਨੂੰ ਮੁਲਕ ਦੀ ਆਬਾਦੀ ਨੂੰ ਕਾਬੂ ਕਰਨ ਲਈ ਅਤੇ ਐਜੂਕੇਸ਼ਨ ਤੇ ਕੰਮ ਕਰਨਾ ਚਾਹੀਦਾ ਹੈ ਵੋਟ ਰਾਜਨੀਤੀ ਕਰਕੇ ਦੇਸ਼ ਦਾ ਬੁਰਾ ਹਾਲ ਕਰ ਦਿੱਤਾ ਹੈ ਬਹੁਤ ਲੋਕ ਅਕਸਰ ਅਜਿਹੀ ਚਰਚਾ ਕਰਦੇ ਹਨ ਕੇ ਬਾਹਰਲੇ ਮੁਲਕ ਅੱਛੇ ਹਨ ਪਰ ਲੋਕ ਇਹ ਨਹੀਂ ਸੋਚਦੇ ਕਿ ਓਹਨਾ ਮੁਲਕਾਂ ਦੀ ਆਬਾਦੀ 3 ਕਰੋੜ ਤੋ ਜਿਆਦਾ ਨਹੀਂ।ਬੜਾ ਅਫਸੋਸ ਹੈ ਕਿ ਦੇਸ਼ ਦਾ ਨੌਜਵਾਨ ਵਰਗ ਮੁਲਕ ਦੇ ਮਾੜੇ ਪ੍ਰਬੰਧਾਂ ਕਰਕੇ ਬਾਹਰਲੇ ਦੇਸ਼ਾ ਵੱਲ ਰੁਖ਼ਸਤ ਕਰ ਰਿਹਾ ਹੈ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ, ਬੇਟੀ ਤਲਜੀਤ ਕੌਰ ਕਨੇਡਾ ਅਤੇ ਬਲਵਿੰਦਰ ਸਿੰਘ ਸਮਾਓ ਵੱਲੋ ਸਹਿਯੋਗ ਸਦਕਾ ਇਹ ਸਮਾਂਨ ਅਸੀ ਲੋੜਮੰਦ ਬੱਚਿਆਂ ਨੂੰ ਵੰਡਿਆ ਅਤੇ ਅੱਗੋ ਤੋ ਭਾਨ ਸਿੰਘ ਜੱਸੀ ਨੂੰ ਹਰ ਸਾਲ ਸਹਿਯੋਗ ਦਾ ਭਰੋਸਾ ਦਿੱਤਾ ਇਸ ਮੌਕੇ ਕਰਮਪਾਲ ਸਿੰਘ ਚੀਮਾ ਕਨੇਡਾ ਗੁਰਪਿਆਰ ਸਿੰਘ ਧਾਲੀਵਾਲ ਗੁਰਮੀਤ ਸਿੰਘ ਧਉਲਾ ਕੈਪਟਨ ਗੁਰਦੇਵ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਸਰਬਜੀਤ ਸਿੰਘ ਪੰਡੋਰੀ ਦਰਸ਼ਨ ਸਿੰਘ ਉਗੋ ਸੁਖਦੇਵ ਸਿੰਘ ਹੌਲਦਾਰ ਨਛੱਤਰ ਸਿੰਘ ਜਗਮੇਲ ਸਿੰਘ ਹਰਜਿੰਦਰ ਸਿੰਘ ਬਸੰਤ ਸਿੰਘ ਉਗੋ ਰੂਪ ਸਿੰਘ ਮਹਿਤਾ ਦੀਵਾਨ ਸਿੰਘ ਗੁਰਮੀਤ ਸਿੰਘ ਦੂਲੋ ਗੁਰਦੇਵ ਸਿੰਘ ਮੱਕੜ ਸਰਬਜੀਤ ਸਿੰਘ ਸਹਿਜੜਾ ਬੀਬੀ ਸ਼ਿਮਲਾ ਦੇਵੀ ਮਾਤਾ ਸਹੀਦ ਧਰਮਵੀਰ ਮਿਸ ਮਨਦੀਪ ਕੌਰ ਮੁੱਖ ਅਧਿਆਪਕ ਰੀਤੁ ਰਾਣੀ ਜਗਦੀਸ਼ ਕੌਰ ਸੋਨਮ ਕੁਮਾਰੀ ਅਤੇ ਬਹੁਤ ਸਾਰੇ ਸਾਬਕਾ ਸੈਨਿਕ ਹਾਜ਼ਰ ਸਨ

ਦਾਣਾ ਮੰਡੀ ਵਿੱਚ ਝੁੱਗੀ ਝੌਪੜੀ ਵਾਲੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਵੰਡਦੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਸਰਕਾਰ ਮਿਲਕਫੈਡ ਨੂੰ ਤਬਾਹ ਕਰਨ ਤੋਂ ਬਾਜ ਆਵੇ: ਮਨਜੀਤ ਧਨੇਰ

ਖਾਲਸਾ ਪੰਥ ਤੇ ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਦਾ ਮਜਬੂਰ ਹੋਣਾ ਬੇਹੱਦ ਜਰੂਰੀ ---'ਕਰਨੈਲ ਸਿੰਘ ਪੀਰਮੁਹੰਮਦ

ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਨੂੰ ਡੂੰਘਾ ਸਦਮਾ, ਮਾਤਾ ਦਾ ਦੇਹਾਂਤ

ਪੰਜਾਬ ਵਿੱਚ ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ ਸਾਢੇ 17 ਹਜ਼ਾਰ ਰੁਪਏ

-ਆਪ ਪਾਰਟੀ ਦੇ 28 ਮਹੀਨਿਆਂ ਦੇ ਰਾਜ ਦੌਰਾਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ:- ਜੋਸ਼ੀ

ਮੈਂ ਨਿਮਾਣੇ ਸਿੱਖ ਸ਼ਰਧਾਲੂ ਵਜੋਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗਾ: ਸੁਖਬੀਰ ਬਾਦਲ

ਸ਼੍ਰੋਮਣੀ ਕਮੇਟੀ ਵੱਲੋਂ ਜਲਾਵਤਨ ਸਿੰਘ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਆਯੋਜਤ

ਪੰਜਾਬ ਵੱਲੋਂ ਇੰਗਲੈਂਡ ਨੂੰ ਲੀਚੀ ਨਿਰਯਾਤ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਮੌਕਿਆਂ ਦੀ ਭਾਲ

ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਭਵਨ ਵਿੱਖੇ ਜੇਹਲਮ ਹਾਲ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਮਾਲੀ ਇਮਦਾਦ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਅਤੇ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ