Tuesday, December 24, 2024
ਤਾਜਾ ਖਬਰਾਂ
ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇਪੰਜਾਬ ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ 'ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤਗੁਰਦਾਸਪੁਰ ਗ੍ਰੇਨੇਡ ਹਮਲਾ: ਪੰਜਾਬ ਅਤੇ ਯੂਪੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ  ਕੇ.ਜ਼ੈੱਡ.ਐੱਫ਼.ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁੰਨਾਂ ਨਾਲ ਡੱਟਵਾਂ ਮੁਕਾਬਲਾਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ 5 ਨਵੇਂ ਪੁਲ ਬਣਾਉਣ ਦੀ ਅਪੀਲਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ ਸ਼ੁਰੂ, ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ ਸੰਘਰਸ਼: ਜੌਨੀ ਸਿੰਗਲਾ ਐਮਪੀ ਸੰਜੀਵ ਅਰੋੜਾ ਦੀਆਂ ਕੋਸ਼ਿਸ਼ਾਂ ਹੋਈਆਂ ਸਫਲ, ਐਨਐਮਸੀ ਨੇ ਐਮਬੀਬੀਐਸ ਲਈ ਹਰੇਕ ਸੰਸਥਾ ਵਿੱਚ 150 ਸੀਟਾਂ ਦੀ ਉਪਰਲੀ ਸੀਮਾ ਨੂੰ ਕੀਤਾ ਖਤਮ  

Punjab

ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਥਾਂ ਥਾਂ ਤੇ ਰੋਕਿਆ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਬੁਰੀ ਤਰਾਂ ਕੀਤੀ ਖਿੱਚ ਧੂਅ

ਦਲਜੀਤ ਕੌਰ | October 18, 2024 05:53 PM

ਪ੍ਰਧਾਨ ਦੀ ਪੱਗ ਲਾਹੀ, ਠੁੱਡੇ ਮਾਰੇ, ਗਾਲ਼ਾਂ ਕੱਢੀਆਂ: ਅੰਗਰੇਜ਼ ਸਿੰਘ ਭਦੌੜ
ਚੰਡੀਗੜ੍ਹ: ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ, ਆੜਤੀ ਐਸੋਸੀਏਸ਼ਨਾਂ, ਮੰਡੀ ਮਜ਼ਦੂਰਾਂ ਅਤੇ ਸੈਲਰ ਮਾਲਕਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ ਝੋਨੇ ਦੀ ਖਰੀਦ ਬਾਰੇ ਕਿਸਾਨ ਭਵਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਥਾਂ ਥਾਂ ਰੋਕਿਆ।

ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਆਪਣੇ ਬਰਨਾਲੇ ਵਾਲੇ ਸਾਥੀਆਂ ਨਾਲ ਜਦੋਂ ਚੰਡੀਗੜ ਵੱਲ ਜਾ ਰਹੇ ਸਨ ਤਾਂ ਉਹਨਾਂ ਨੂੰ ਪਟਿਆਲਾ ਜ਼ੀਰਕਪੁਰ ਰੋਡ ਤੇ ਛੱਤ ਬੀੜ ਵਾਲੇ ਚੌਂਕ ਵਿੱਚ ਰੋਕ ਲਿਆ ਗਿਆ। ਜਦੋਂ ਅੱਗੇ ਜਾਣ ਤੋਂ ਰੋਕਿਆ ਗਿਆ ਤਾਂ ਪ੍ਰਧਾਨ ਅਤੇ ਸਾਥੀਆਂ ਨੇ ਉੱਥੇ ਧਰਨਾ ਸ਼ੁਰੂ ਕਰ ਦਿੱਤਾ। ਅਖੌਤੀ ਇਨਕਲਾਬੀ ਭਗਵੰਤ ਮਾਨ ਦੀ ਪੁਲਿਸ ਨੇ ਭਾਰੀ ਸੰਖਿਆ ਵਿੱਚ ਆ ਕੇ ਪ੍ਰਧਾਨ ਦੀ ਜਾਣ ਬੁੱਝ ਕੇ ਖਿੱਚ ਧੂਅ ਕੀਤੀ। ਪ੍ਰਧਾਨ ਦੀ ਪੱਗ ਲਾਹੀ ਗਈ, ਉਹਨਾਂ ਨੂੰ ਠੁੱਡੇ ਮਾਰੇ ਗਏ, ਗਾਲ਼ਾਂ ਕੱਢੀਆਂ ਗਈਆਂ ਅਤੇ ਡੰਡੇ ਮਾਰੇ ਗਏ। ਨਾਲ ਹੀ ਹੋਰ ਕਿਸਾਨ ਵਰਕਰਾਂ ਨੂੰ ਵੀ ਪੰਜਾਬ ਪੁਲਿਸ ਨੇ ਗਾਲਾਂ ਕੱਢੀਆਂ ਅਤੇ ਡੰਡੇ ਮਾਰੇ। ਸਾਰੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜਬਰੀ ਬੱਸਾਂ ਵਿੱਚ ਸੁੱਟ ਲਿਆ ਗਿਆ ਪ੍ਰੰਤੂ ਕਿਸਾਨ ਫਿਰ ਬੱਸਾਂ ਵਿੱਚੋਂ ਉਤਰ ਗਏ ਅਤੇ ਧਰਨਾ ਦੁਬਾਰਾ ਸ਼ੁਰੂ ਕਰ ਦਿੱਤਾ। ਖਬਰ ਭੇਜੇ ਜਾਣ ਤੱਕ ਉਥੇ ਹੋਰ ਜਥੇਬੰਦੀਆਂ ਦੇ ਕਿਸਾਨ ਆਗੂ ਅਤੇ ਵਰਕਰ ਵੀ ਪਹੁੰਚ ਗਏ ਸਨ ਅਤੇ ਧਰਨਾ ਜਾਰੀ ਹੈ।

ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਬੀਕੇਯੂ ਤੋਤੇਵਾਲ ਦੇ ਪ੍ਰਧਾਨ ਸੁਖ ਗਿੱਲ ਮੋਗਾ, ਭਾਕਿਯੂ ਏਕਤਾ ਡਕੌਂਦਾ ਦੇ ਮੋਹਾਲੀ ਦੇ ਕਨਵੀਨਰ ਪ੍ਰਦੀਪ ਮੁਸਾਹਿਬ ਵਗੈਰਾ ਨੂੰ ਬੁੜੈਲ ਜੇਲ੍ਹ ਕੋਲ ਰੋਕ ਲਿਆ ਗਿਆ। ਇੱਥੇ ਹੀ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਹੋਏ ਰੁਲਦੂ ਸਿੰਘ ਮਾਨਸਾ ਅਤੇ ਬੋਘ ਸਿੰਘ ਮਾਨਸਾ ਵੀ ਬੱਸ ਵਿੱਚ ਗ੍ਰਿਫਤਾਰ ਕਰਕੇ ਬਿਠਾਈ ਰੱਖੇ। ਇੱਥੇ ਸਾਰੇ ਕਿਸਾਨਾਂ ਨੇ ਇਕੱਠੇ ਹੋ ਕੇ ਬੜੈਲ ਜੇਲ ਕੋਲ ਟਰੈਫਿਕ ਜਾਮ ਕਰ ਦਿੱਤਾ। ਇਸੇ ਤਰ੍ਹਾਂ ਭਾਗੋਮਾਜਰਾ ਟੋਲ ਤੇ ਵੀ ਜਾਮ ਲਾਇਆ ਗਿਆ ਉਥੋਂ ਕਿਸਾਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਪ੍ਰੰਤੂ ਬੜੌਲੀ ਕੋਲ ਰੋਕ ਲਿਆ ਗਿਆ। ਸ਼ਾਮ ਤੱਕ ਕਾਫੀ ਕਿਸਾਨ ਆਗੂ ਕਿਸਾਨ ਭਵਨ ਪਹੁੰਚ ਚੁੱਕੇ ਸਨ ਪਰ ਸੜਕਾਂ ਉੱਪਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇ

ਪੰਜਾਬ ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ 'ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ

ਗੁਰਦਾਸਪੁਰ ਗ੍ਰੇਨੇਡ ਹਮਲਾ: ਪੰਜਾਬ ਅਤੇ ਯੂਪੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ  ਕੇ.ਜ਼ੈੱਡ.ਐੱਫ਼.ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁੰਨਾਂ ਨਾਲ ਡੱਟਵਾਂ ਮੁਕਾਬਲਾ

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ 5 ਨਵੇਂ ਪੁਲ ਬਣਾਉਣ ਦੀ ਅਪੀਲ

ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ ਸ਼ੁਰੂ, ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ ਸੰਘਰਸ਼: ਜੌਨੀ ਸਿੰਗਲਾ 

ਐਮਪੀ ਸੰਜੀਵ ਅਰੋੜਾ ਦੀਆਂ ਕੋਸ਼ਿਸ਼ਾਂ ਹੋਈਆਂ ਸਫਲ, ਐਨਐਮਸੀ ਨੇ ਐਮਬੀਬੀਐਸ ਲਈ ਹਰੇਕ ਸੰਸਥਾ ਵਿੱਚ 150 ਸੀਟਾਂ ਦੀ ਉਪਰਲੀ ਸੀਮਾ ਨੂੰ ਕੀਤਾ ਖਤਮ  

ਅਕਾਲੀ ਲੀਡਰਸ਼ਿਪ ਦੇ ਅਸਤੀਫ਼ੇ ਸਵੀਕਾਰ ਕਰਨ ਦੇ ਹੋਏ ਹੁਕਮਨਾਮੇ ਨੂੰ ਲਮਕਾਉਣ ਅਤੇ ਬਦਲਣ ਲਈ ਵਰਤੀ ਜਾ ਰਹੀ ਹੈ ਹਰ ਸਾਜਿਸ਼

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਡਾ. ਅੰਬੇਡਕਰ 'ਤੇ ਅਮਿਤ ਸ਼ਾਹ ਦੀ ਵਿਵਾਦਿਤ ਟਿੱਪਣੀ ਖ਼ਿਲਾਫ਼ ਪੰਜਾਬ ਭਰ 'ਚ 'ਆਪ' ਵੱਲੋਂ ਜ਼ੋਰਦਾਰ ਪ੍ਰਦਰਸ਼ਨ

ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼