Saturday, December 21, 2024

Punjab

ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਬੇਰੁਜ਼ਗਾਰ ਸਾਂਝੇ ਮੋਰਚੇ ਅਤੇ ਪੁਲਿਸ ਵਿਚਾਲੇ ਧੱਕਾਮੁੱਕੀ

ਦਲਜੀਤ ਕੌਰ | February 11, 2024 07:25 PM
ਸੰਗਰੂਰ:  ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਆਪਣੀਆਂ ਮੰਗਾਂ ਲਈ ਆਉਣ ਵਾਲੀਆਂ ਜਥੇਬੰਦੀਆਂ ਉੱਤੇ ਅਕਸਰ ਹੀ ਲਾਠੀਚਾਰਜ਼ ਜਾਂ ਧੱਕਾਮੁੱਕੀ ਹੁੰਦਾਂ ਰਹਿੰਦਾ ਹੈ। ਇਸੇ ਤਰਾਂ ਅੱਜ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਵੇਰਕਾ ਮਿਲਕ ਪਲਾਂਟਾਂ ਤੋਂ ਰੋਸ ਮਾਰਚ ਕਰਦੇ ਜਿਉਂ ਹੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਸਖ਼ਤ ਰੋਕਾਂ ਲਗਾ ਕੇ ਰੋਕ ਲਿਆ, ਪ੍ਰੰਤੂ ਜੱਦੋਜਹਿਦ ਕਰਦੇ ਬੇਰੁਜ਼ਗਾਰਾਂ ਨੇ ਜਦੋਂ ਪੁਲਿਸ ਰੋਕਾਂ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਹੱਥੋਪਾਈ ਹੋ ਗਈ। ਜਿਸ ਵਿਚ ਕੁਝ ਬੇਰੁਜ਼ਗਾਰ ਜ਼ਮੀਨ ਉੱਪਰ ਡਿੱਗ ਪਏ। ਲੰਮੀ ਕਸ਼ਮਕਸ਼ ਮਗਰੋਂ ਸੰਗਰੂਰ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ 21 ਫਰਵਰੀ ਲਈ ਪੰਜਾਬ ਸਰਕਾਰ ਨਾਲ ਮੁੱਖ ਮੰਤਰੀ ਦਫ਼ਤਰ ਚੰਡੀਗੜ੍ਹ ਵਿਖੇ ਮੀਟਿੰਗ ਨਿਸਚਿਤ ਕਰਵਾਉਣ ਤੋਂ ਬਾਅਦ ਬੇਰੁਜ਼ਗਾਰ ਸ਼ਾਂਤ ਹੋਏ ਅਤੇ ਉਨ੍ਹਾਂ ਆਪਣਾ ਧਰਨਾ ਖ਼ਤਮ ਕਰ ਦਿੱਤਾ।
 
ਬੇਰੁਜ਼ਗਾਰ ਮੋਰਚੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਅਤੇ ਹਰਜਿੰਦਰ  ਮਾਨਸਾ ਨੇ ਕਿਹਾ ਕਿ  ਸਰਕਾਰ ਚੋਣਾਂ ਵੇਲੇ ਕੀਤੇ ਵਾਅਦੇ ਮੁੱਕਰ ਚੁੱਕੀ ਹੈ। ਲੋਕਾਂ ਦੇ ਦੁਆਰ ਪਹੁੰਚਣ ਦੇ ਡਰਾਮੇ ਕਰਨ ਵਾਲੀ ਸਰਕਾਰ ਖੁਦ ਦੇ ਦੁਆਰ ਆਏ ਬੇਰੁਜ਼ਗਾਰਾਂ ਦੀਆਂ ਮੰਗਾਂ ਨਹੀਂ ਸੁਣ ਰਹੀ ਸਗੋਂ ਜ਼ਬਰ ਕਰ ਰਹੀ ਹੈ। ਬੇਰੁਜ਼ਗਾਰ ਆਗੂਆਂ ਨੇ ਦੱਸਿਆ ਕਿ ਦੋ ਸਾਲ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ ਦਾ ਕੋਈ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ। ਬੇਰੁਜ਼ਗਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਜਰੀਵਾਲ ਨੂੰ ਵਾਰ-ਵਾਰ ਪੰਜਾਬ ਬੁਲਾ ਕੇ  ਫੋਕੀਆਂ ਪ੍ਰਾਪਤੀਆਂ ਗਿਣਾ ਕੇ ਲੋਕ ਸਭਾ ਚੋਣਾਂ ਜਿੱਤਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ।
 
ਇਸ ਮੌਕੇ ਅਮਨ ਸੇਖਾ, ਸੁਖਪਾਲ ਖ਼ਾਨ, ਕੁਲਦੀਪ ਸਿੰਘ ਭੁਟਾਲ, ਮੁਨੀਸ਼ ਕੁਮਾਰ, ਵਰਿੰਦਰ ਸਿੰਘ, ਸੁਖਦੇਵ ਬਰਨਾਲਾ, ਲਲਿਤਾ ਪਟਿਆਲਾ, ਮਨਪ੍ਰੀਤ ਕੌਰ ਭੁੱਚੋ, ਗੁਰਜੀਤ ਕੌਰ, ਸਿਮਰਨਜੀਤ ਕੌਰ, ਪ੍ਰਭਸਿਮਰਨ ਕੌਰ, ਗੁਰਸਿਮਰਨ ਕੌਰ, ਅਨੀਤਾ ਦੇਵੀ ਭੀਖੀ, ਗਗਨਦੀਪ ਕੌਰ ਭੁੱਚੋ, ਨਵਦੀਪ ਕੌਰ ਬਰਨਾਲਾ, ਰਜਨੀ ਬਾਲਾ ਰਾਮਪੁਰਾ, ਮਨਜੀਤ ਕੌਰ ਦਿੜ੍ਹਬਾ, ਮਨਦੀਪ ਕੌਰ ਦਿੜ੍ਹਬਾ, ਰਾਧਿਕਾ ਪਟਿਆਲਾ, ਰਮਨਦੀਪ ਕੌਰ ਸਮਾਣਾ, ਹਰਪ੍ਰੀਤ ਕੌਰ ਸਮਾਣਾ, ਸਵਰਨਜੀਤ ਕੌਰ ਸੰਗਰੂਰ, ਮਮਤਾ ਨਵਾਂ ਸ਼ਹਿਰ, ਜਸਵੀਰ ਕੌਰ ਹਰਦਿਤਪੁਰਾ, ਰਾਜਵੀਰ ਕੌਰ ਸੰਗਰੂਰ, ਰਮਨਦੀਪ ਕੌਰ ਮਲੇਰਕੋਟਲਾ, ਹੀਰਾ ਲਾਲ ਅੰਮ੍ਰਿਤਸਰ, ਸੰਦੀਪ ਮੋਫਰ, ਜਸਵਿੰਦਰ ਕੁਮਾਰ ਭੀਖੀ, ਗੁਰਵਿੰਦਰ ਸਿੰਘ ਜਖੇਪਲ, ਸੰਦੀਪ ਧੌਲਾ, ਸਤਪਾਲ ਪਟਿਆਲਾ, ਨਵਦੀਪ ਧਨੌਲਾ, ਸੁਨੀਲ ਫਾਜ਼ਿਲਕਾ, ਬੂਟਾ ਫਾਜ਼ਿਲਕਾ, ਅਮਨਦੀਪ ਪੁਰੀ ਬਰਨਾਲਾ, ਸੁਰਜੀਤ ਕੁਮਾਰ ਨਵਾਂ ਸ਼ਹਿਰ, ਸੁਖਦੇਵ ਨੰਗਲ, ਕੁਲਵਿੰਦਰ ਮਲੇਰਕੋਟਲਾ, ਜਤਿੰਦਰ ਪਟਿਆਲਾ, ਹਰਪ੍ਰੀਤ ਚੌਹਾਨ ਸੰਗਰੂਰ, ਸ਼ੰਕਰ, ਸੁਰਿੰਦਰ ਸੁਨਾਮ, ਦਰਸ਼ਨ ਸੰਗਰੂਰ, ਪ੍ਰਕਾਸ਼ ਲੁਧਿਆਣਾ, ਅਵਤਾਰ ਭੁੱਚੋ, ਮਨਦੀਪ ਸੰਗਰੂਰ, ਦੀਪ ਸ਼ਰਮਾ, ਜਗਤਾਰ ਬੁਢਲਾਡਾ, ਅਸ਼ੀਸ਼ ਬੁਢਲਾਡਾ, ਰਾਕੇਸ਼ ਪਠਾਨਕੋਟ, ਨਰੇਸ਼ ਪਠਾਨਕੋਟ, ਮਨਪ੍ਰੀਤ ਸੰਗਰੂਰ, ਬਚਿੱਤਰ ਬੁਢਲਾਡਾ ਆਦਿ ਹਾਜ਼ਰ ਸਨ।
 
 
 

Have something to say? Post your comment

google.com, pub-6021921192250288, DIRECT, f08c47fec0942fa0

Punjab

ਅਕਾਲੀ ਲੀਡਰਸ਼ਿਪ ਦੇ ਅਸਤੀਫ਼ੇ ਸਵੀਕਾਰ ਕਰਨ ਦੇ ਹੋਏ ਹੁਕਮਨਾਮੇ ਨੂੰ ਲਮਕਾਉਣ ਅਤੇ ਬਦਲਣ ਲਈ ਵਰਤੀ ਜਾ ਰਹੀ ਹੈ ਹਰ ਸਾਜਿਸ਼

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਡਾ. ਅੰਬੇਡਕਰ 'ਤੇ ਅਮਿਤ ਸ਼ਾਹ ਦੀ ਵਿਵਾਦਿਤ ਟਿੱਪਣੀ ਖ਼ਿਲਾਫ਼ ਪੰਜਾਬ ਭਰ 'ਚ 'ਆਪ' ਵੱਲੋਂ ਜ਼ੋਰਦਾਰ ਪ੍ਰਦਰਸ਼ਨ

ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ

ਭਾਕਿਯੂ ਏਕਤਾ-ਡਕੌਂਦਾ ਨੇ ਖੇਤੀ ਮੰਡੀ ਨੀਤੀ ਖਰੜੇ ਅਤੇ ਕਿਸਾਨਾਂ ਤੇ ਜ਼ਬਰ ਖ਼ਿਲਾਫ਼ ਕੀਤਾ ਰੇਲਾਂ ਦਾ ਚੱਕਾ ਜਾਮ 

ਬੀਕੇਯੂ ਉਗਰਾਹਾਂ ਵੱਲੋਂ ਪੰਜਾਬ ਭਰ 'ਚ ਮੋਟਰਸਾਈਕਲ ਮਾਰਚਾਂ ਰਾਹੀਂ ਸ਼ੰਭੂ ਖਨੌਰੀ ਸੰਘਰਸ਼ਸ਼ੀਲ ਕਿਸਾਨਾਂ ਦੇ ਰੇਲ ਜਾਮ ਦੀ ਤਾਲਮੇਲਵੀਂ ਹਮਾਇਤ

ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕਿਸਾਨਾਂ ਤੇ ਜ਼ਬਰ ਖਿਲਾਫ 23 ਦਸੰਬਰ ਨੂੰ ਡੀਸੀ ਦਫਤਰਾਂ ਅੱਗੇ ਧਰਨੇ ਦੇਣ ਦਾ ਐਲਾਨ

ਪਟਿਆਲਾ ਵਿੱਚ 'ਆਪ' ਦੀ ਗੁੰਡਾਗਰਦੀ: ਪ੍ਰਨੀਤ ਕੌਰ ਨੇ 'ਆਪ' ਵਲੋਂ ਕੀਤੀ ਜਾ ਰਹੀ ਦੇਹਸ਼ਤਗਰਦੀ ਦੀ ਕੀਤੀ ਨਿੰਦਾ

ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਪੰਜਾਬ ਨਗਰ ਨਿਗਮ ਚੋਣਾਂ ਵਿਚ ਮਹਿਲਾ ਉਮੀਦਵਾਰਾਂ 'ਤੇ ਹੋਏ ਅੱਤਿਆਚਾਰਾਂ ਦੀ ਕੀਤੀ ਨਿੰਦਾ