ਖਰੜ: ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਨਵੇਂ ਚੁਣੇ ਮੈਂਬਰ ਸ੍ਰੀ ਮਲਵਿੰਦਰ ਸਿੰਘ ਕੰਗ ਨੇ ਅੱਜ ਖਰੜ ਵਿਖੇ ਭਗਵਾਨ ਰਾਮ ਚੰਦਰ ਜੀ ਦੇ ਪੁਰਖਿਆਂ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਦੇ ਕਿਨਾਰੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੋਰਾ ਕੀਤਾ ਅਤੇ ਉਥੇ ਨਤਮਸਤਕ ਹੋਏ।
ਜਿਕਰਯੋਗ ਹੈ ਕਿ ਕੰਗ ਦਾ ਜਿੱਤ ਪ੍ਰਾਪਤ ਕਰਨ ਉਪਰੰਤ ਖਰੜ ਦਾ ਇਹ ਪਹਿਲਾਂ ਦੋਰਾ ਸੀ ਅਤੇ ਉਨਾਂ ਇਸ ਮੌਕੇ ਸ੍ਰੀ ਰਾਮ ਮੰਦਿਰ ਵਿਖੇ ਉਸਾਰੀ ਕੀਤੇ ਜਾ ਰਹੇ ਪਿੱਲਰਾਂ ਵਿਚ ਕੰਕਰੀਟ ਪਾਉਣ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ। ਉਨਾਂ ਇਥੇ ਮੌਜੂਦ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਤੋਂ ਇਸ ਮੰਦਿਰ ਦੇ ਸਬੰਧ ਵਿਚ ਅਤੇ ਮਹਾਰਾਜਾ ਅੱਜ ਸਰੋਵਰ ਦੇ ਹੋ ਰਹੇ ਕੰਮ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਉਨਾਂ ਮੰਦਿਰ ਵਿਚ ਗਰਭ ਗ੍ਰਹਿ ਦਾ ਹਿੱਸਾ ਵੀ ਵੇਖਿਆ ਜਿਥੇ ਅੱਜ ਤੋਂ 4 ਮਹੀਨੇ ਪਹਿਲਾਂ ਉਹ ਆਏ ਸਨ ਅਤੇ ਹੋਰ ਲੋਕਾਂ ਦੇ ਨਾਲ ਉਨਾਂ ਵਲੋਂ ਵੀ ਫਾਊਡੇਂਸ਼ਨ ਦੇ ਵਿਚ ਇੱਟ ਲਗਾਈ ਗਈ ਸੀ। ਉਨਾਂ ਕਿਹਾ ਕਿ ਇਸ ਮੰਦਿਰ ਦੀ ਉਸਾਰੀ ਵਿਚ ਉਹ ਪੂਰਾ ਸ਼ਹਿਯੋਗ ਦੇਣਗੇ ਅਤੇ ਆਸ ਪ੍ਰਗਟ ਕੀਤੀ ਕਿ ਬਹੁਤ ਜਲਦੀ ਇਸ ਮੰਦਿਰ ਦੀ ਉਸਾਰੀ ਪੂਰੀ ਹੋਵੇਗੀ ਜਿਥੋਂ ਬਹੁਤ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਣਗੇ ਅਤੇ ਸਕੂਨ ਪ੍ਰਾਪਤ ਕਰਨਗੇ। ਉਨਾਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਹਲਕੇ ਵਿਚ ਮੌਜੂਦ ਧਾਰਮਿਕ ਸਥਾਨਾਂ ਨੂੰ ਜੋੜਨ ਲਈ ਇੱਕ ਸਰਕਟ ਬਣਾਇਆ ਜਾਵੇਗਾ ਅਤੇ ਉਸ ਅਧੀਨ ਮਹਾਰਾਜਾ ਅੱਜ ਸਰੋਵਰ ਪਹਿਲਾ ਸਥਾਨ ਹੋਵੇਗਾ।
ਉਨਾਂ ਸ੍ਰੀ ਰਾਮ ਭਵਨ ਵਿਖੇ ਇੱਕ ਇਕੱਠ ਨੂੰ ਸੰਬੋਧਨ ਕੀਤਾ ਅਤੇ ਸਾਰੇ ਲੋਕਾਂ ਦਾ ਉਨਾਂ ਨੂੰ ਜਿਤਾਉਣ ਵਿਚ ਸਹਿਯੋਗ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਸ ਹਲਕੇ ਦਾ ਵਿਕਾਸ ਕਰਨਾ ਹੁਣ ਉਨਾਂ ਦੀ ਜੁੰਮੇਵਾਰੀ ਹੈ। ਉਹ ਇਸ ਗੱਲ ਨੂੰ ਯਕੀਨਨ ਬਣਾਉਣਗੇ ਕਿ ਇਸ ਹਲਕੇ ਦੇ ਲੋਕਾਂ ਦੀਆਂ ਸਮੱਅਿਾਵਾਂ ਦਾ ਹੱਲ ਹੋ ਸਕੇ। ਉਨਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੀ ਭਰੋਸੇਯੋਗਤਾ ਬਹਾਲ ਕਰਨਾ ਉਨਾਂ ਦਾ ਸਭ ਤੋਂ ਵੱਡਾ ਕੰਮ ਹੋਵੇਗਾ।