Thursday, November 21, 2024

Regional

ਹਿਮਾਚਲ ਪ੍ਰਦੇਸ਼ ਦੇ ਨਤੀਜੇ ਉਤਸ਼ਾਹਜਨਕ; ਗੁਜਰਾਤ 'ਚ ਭਾਜਪਾ-ਆਪ ਵਿਚਾਲੇ ਫਿਕਸ ਮੈਚ: ਵੜਿੰਗ

PUNJAB NEWS EXPRESS | December 08, 2022 04:35 PM

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਇਹ ਪੂਰੇ ਦੇਸ਼ ਅਤੇ ਖਾਸ ਕਰਕੇ ਗੁਆਂਢੀ ਸੂਬੇ ਪੰਜਾਬ ਦੇ ਵਰਕਰਾਂ ਵਿੱਚ ਉਤਸ਼ਾਹਜਨਕ ਹੈ।
ਇਸ ਦੌਰਾਨ ਵੜਿੰਗ ਨੇ ਕਿਹਾ ਕਿ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਦੂਜੇ ਦੀ ਮਦਦ ਕਰਨ ਦਾ ਇਤਿਹਾਸ ਰਚਿਆ ਗਿਆ ਹੈ, ਜਿਸ ਨਾਲ ਉਨ੍ਹਾਂ ਵੱਲੋਂ ਖੇਡਿਆ ਗਿਆ ਫਿਕਸ ਮੈਚ ਸਭ ਦੇ ਸਾਹਮਣੇ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸੀ ਕਿ ‘ਆਪ’ ਗੁਜਰਾਤ ਵਿੱਚ ਭਾਜਪਾ ਦੀ ਮਦਦ ਕਰ ਰਹੀ ਸੀ ਅਤੇ ਹੁਣ ਇਹ ਗੱਲ ਸਾਹਮਣੇ ਆ ਗਈ ਹੈ। ਜਦੋਂਕਿ ਹਿਮਾਚਲ ਵਿੱਚ 'ਆਪ' ਦਾ ਕੋਈ ਆਧਾਰ ਨਹੀਂ ਹੈ ਅਤੇ ਕਾਂਗਰਸ ਨੇ ਆਸਾਨੀ ਨਾਲ ਭਾਜਪਾ ਨੂੰ ਖੁੱਡੇ ਲਾਈਨ ਲਗਾ ਦਿੱਤਾ ਹੈ।
ਉਂਜ ਇਨ੍ਹਾਂ ਨਤੀਜਿਆਂ ਵਿੱਚ ਇੱਕ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ‘ਆਪ’ ਦਾ ਗੁਬਾਰਾ ਫਟ ਗਿਆ ਹੈ, ਜਿਸਦੀ ਉਮੀਦ ਕੀਤੀ ਜਾ ਰਹੀ ਸੀ ਅਤੇ ਲੋਕ ਪੰਜਾਬ ਦੇ ਖ਼ਜ਼ਾਨੇ ’ਤੇ ਬੋਝ ਪਾ ਕੇ ਕੀਤੇ ਜਾ ਰਹੇ ਝੂਠ ਅਤੇ ਫਰੇਬ ਪ੍ਰਚਾਰ ਨੂੰ ਸਮਝ ਚੁੱਕੇ ਹਨ।
ਹਿਮਾਚਲ 'ਚ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਕਰਨ ਵਾਲੇ ਵੜਿੰਗ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਕਿਹਾ ਕਿ ਇਹ ਜਿੱਤ ਪੰਜਾਬ ਦੇ ਵਰਕਰਾਂ ਲਈ ਬਹੁਤ ਮਹੱਤਵਪੂਰਨ ਹੈ, ਜਿਨ੍ਹਾਂ ਨੇ ਉੱਥੇ (ਹਿਮਾਚਲ ਪ੍ਰਦੇਸ਼) 'ਚ ਸਖਤ ਮਿਹਨਤ ਕੀਤੀ ਸੀ ਅਤੇ ਹੁਣ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਖੁਦ ਨੂੰ ਹੋਰ ਜ਼ਿਆਦਾ ਉਤਸਾਹਿਤ ਮਹਿਸੂਸ ਕਰ ਰਹੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਸੀ, ਕਿਉਂਕਿ ਸੂਬੇ ਵਿਚ ਦੋਵੇਂ ਪਾਰਟੀਆਂ ਨੇ ਜਿੱਤ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਪਾਰਟੀ (ਕਾਂਗਰਸ) ਹੋਰ ਸੂਬਿਆਂ ਵਿਚ ਆਉਣ ਵਾਲੀਆਂ ਚੋਣਾਂ ਵਿਚ ਆਪਣੇ ਅਨੁਪਾਤ ਵਿਚ ਹੋਰ ਸੁਧਾਰ ਕਰੇਗੀ।
ਵੜਿੰਗ ਨੇ ਉਮੀਦ ਜਤਾਈ ਹੈ ਕਿ ਇਹ ਕਾਂਗਰਸ ਲਈ ਨਵੀਂ ਸ਼ੁਰੂਆਤ ਹੋਵੇਗੀ ਅਤੇ ਹਿਮਾਚਲ ਦੇ ਨਤੀਜੇ ਅਗਲੇ ਸਾਲ ਹੋਣ ਵਾਲੀਆਂ ਕਈ ਵਿਧਾਨ ਸਭਾਵਾਂ ਦੀਆਂ ਚੋਣਾਂ ਅਤੇ 2024 ਦੀਆਂ ਆਮ ਚੋਣਾਂ ਲਈ ਰਾਹ ਪੱਧਰਾ ਕਰਨਗੇ।
ਪਿਛਲੇ ਕਈ ਮਹੀਨਿਆਂ ਤੋਂ ਗੁਜਰਾਤ ਵਿੱਚ ਭਾਜਪਾ ਲਈ ਪ੍ਰਚਾਰ ਕਰ ਰਹੇ ਪੰਜਾਬ ਦੇ 'ਆਪ' ਆਗੂਆਂ 'ਤੇ ਚੁਟਕੀ ਲੈਂਦਿਆਂ, ਉਨ੍ਹਾਂ ਕਿਹਾ ਕਿ ਇਹ ਕਾਂਗਰਸ ਹੀ ਹੈ ਅਤੇ ਸਿਰਫ਼ ਕਾਂਗਰਸ ਹੀ ਭਾਜਪਾ ਨੂੰ ਕਦੇ ਵੀ, ਕਿਤੇ ਵੀ ਹਰਾ ਸਕਦੀ ਹੈ

Have something to say? Post your comment

google.com, pub-6021921192250288, DIRECT, f08c47fec0942fa0

Regional

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣਗੀਆਂ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

'ਗੈਰਸੰਵਿਧਾਨਕ': ਹਿਮਾਚਲ ਹਾਈਕੋਰਟ ਨੇ ਸੰਸਦੀ ਸਕੱਤਰਾਂ ਵਜੋਂ ਵਿਧਾਇਕਾਂ ਦੀ ਨਿਯੁਕਤੀ ਰੱਦ ਕੀਤੀ

ਹਰਿਆਣਾ ਵਿੱਚ ਸਾਬਕਾ ਵਿਧਾਇਕ ਦੀ ਪੈਨਸ਼ਨ ਸਾਬਕਾ ਸੰਸਦ ਮੈਂਬਰ ਨਾਲੋਂ ਤਿੰਨ ਗੁਣਾ ਵੱਧ ਹੈ।

ਹਰਿਆਣਾ ਦੇ ਮੁੱਖ ਮੰਤਰੀ ਸੈਣੀ, 13 ਮੰਤਰੀਆਂ ਨੇ ਪ੍ਰਧਾਨ ਮੰਤਰੀ, ਐਚ.ਐਮ ਸ਼ਾਹ ਅਤੇ 18 ਮੁੱਖ ਮੰਤਰੀਆਂ ਦੀ ਮੌਜੂਦਗੀ ਵਿੱਚ ਸਹੁੰ ਚੁੱਕੀ

ਭਾਜਪਾ ਦੀ ਹੈਟ੍ਰਿਕ ਤੋਂ ਬਾਅਦ ਨਾਇਬ ਸਿੰਘ ਸੈਣੀ ਹਰਿਆਣਾ ਦੀ ਵਾਗਡੋਰ ਸੰਭਾਲਣਗੇ

ਹਰਿਆਣਾ ਦੇ ਕੈਥਲ ਨੇੜੇ ਨਹਿਰ 'ਚ ਕਾਰ ਤਿਲਕਣ ਕਾਰਨ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰੇ: ਸੁਖਦੇਵ ਸਿੰਘ ਢੀਂਡਸਾ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼, ਖੇਡ ਵਿਭਾਗ ਤੋਂ ਦਿੱਤਾ ਅਸਤੀਫਾ