ਚੰਡੀਗੜ੍ਹ: ਹਰਿਆਣਾ ਦੇ ਖੇਡ ਮੰਤਰੀ ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਸੰਦੀਪ ਸਿੰਘ ਮੁਸ਼ਕਿਲ ਵਿਚ ਫਸ ਗਏ ਹਨ | ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਦੇ ਖਿਲਾਫ ਇਕ ਮਹਿਲਾ ਕੋਚ ਨਾਲ ਛੇੜਖਾਨੀ ਕਰਨ ਦਾ ਮਾਮਲਾ ਦਰਜ ਕੀਤਾ ਹੈ | ਇਸ ਮਗਰੋਂ ਸੰਦੀਪ ਸਿੰਘ ਨੇ ਖੇਡ ਵਿਭਾਗ ਤੋਂ ਅਸਤੀਫਾ ਦੇ ਦਿੱਤੋ ਹੈ ਪਾਰ ਉਹ ਮੰਤਰੀ ਬਣੇ ਰਹਿਣਗੇ |
ਹਰਿਆਣਾ ਖੇਡ ਵਿਭਾਗ ਦੀ ਇਕ ਮਹਿਲਾ ਕੋਚ ਨੇ ਦੋਸ਼ ਲੱਗ ਹੈ ਕਿ ਸੰਦੀਪ ਸਿੰਘ ਨੇ ਉਸ ਨਾਲ ਸ਼ਰੀਰਕ ਛੇੜਛਾੜ ਕੀਤੀ ਅਤੇ ਉਸਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ | ਉਸਦਾ ਦੋਸ਼ ਹੈ ਕਿ ਸੰਦੀਪ ਸਿੰਘ ਨੇ ਉਸਨੂੰ ਚੰਡੀਗੜ੍ਹ ਆਪਣੀ ਕੋਠੀ ਬੁਲਾਇਆ ਜਿਥੇ ਇਕ ਕੈਬਿਨ ਵਿਚ ਬਿਠਾ ਕਿ ਉਸ ਨਾਲ ਸ਼ਰੀਰਕ ਛੇੜਛਾੜ ਕੀਤੀ ਗਈ | ਮਹਿਲਾ ਕੋਚ ਨੇ ਦੋਸ਼ ਲੱਗ ਹੈ ਕਿ ਉਸਦਾ ਕੁੜਤਾ ਵੀ ਫਾੜ ਦਿੱਤਾ ਗਿਆ |
ਮਹਿਲਾ ਕੋਚ ਨੇ ਚੰਡੀਗੜ੍ਹ ਦੀ ਪੁਲਿਸ ਮੁਖੀ ਨੂੰ ਮਿਲਕੇ ਆਪਣੀ ਸ਼ਿਕਾਇਤ ਦਿਤੀ ਜੋ ਕਿ ਸੈਕਟਰ 26 ਦੇ ਥਾਣੇਦਾਰ ਨੂੰ ਮਾਰਕ ਕੀਤੀ ਗਈ | ਅੱਜ ਪੁਲਿਸ ਵਲੋਂ ਐੱਫ ਆਈ ਆਰ ਦਰਜ ਕੀਤੀ ਗਈ ਤੇ ਸੰਦੀਪ ਸਿੰਘ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ | ਉਹਨਾਂ ਕਿਹਾ ਕਿ ਉਹਨਾਂ ਵਿਰੁੱਧ ਸਾਜਿਸ਼ ਕੀਤੀ ਜਾ ਰਹੀ ਹੈ | ਉਹਨਾਂ ਨੇ ਇਸਦੀ ਆਜ਼ਾਦ ਜਾਂਚ ਕਰਨ ਦੀ ਮੰਗ ਕੀਤੀ | ਉਹਨਾਂ ਨੇ ਹਰਿਆਣਾ ਪੁਲਿਸ ਨੂੰ ਆਪਣੇ ਵਿਰੁੱਧ ਸਾਜਿਸ਼ ਦੀ ਸ਼ਿਕਾਇਤ ਵੀ ਕੀਤੀ } ਹਰਿਆਣਾ ਪੁਲਿਸ ਵਲੋਂ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ |