ਸ਼ਿਮਲਾ: ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਹਿਮਾਚਲ ਪ੍ਰਦੇਸ਼ ਦੇ 15 ਵੇਂ ਮੁਖ ਮੰਤਰੀ ਵਜੋਂ ਸੋਂਹ ਚੁੱਕ ਲਈ ਅਤੇ ਉਹਨਾਂ ਦੇ ਨਾਲ ਹੀ ਮੁਕੇਸ਼ ਅਗਨੀਹੋਤਰੀ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸੋਹਣ ਚੁੱਕੀ | ਹਿਮਾਚਲ ਦੇ ਰਾਜਪਾਲ ਨੇ ਦੋਵਾਂ ਨੂੰ ਸੰਵਿਧਾਨ ਦੀ ਸੋਹਣ ਚੁਕਵਾਈ |
ਇਸ ਮੌਕੇ ਉੱਤੇ ਕਾਂਗਰਸ ਦੇ ਪ੍ਰਧਾਨ ਮਾਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ, ਸੀਨੀਅਰ ਕਾਂਗਰਸ ਲੀਡਰ ਆਨੰਦ ਸ਼ਰਮਾ, ਹਿਮਾਚਲ ਦੇ ਇੰਚਾਰਜ ਰਾਜੀਵ ਸ਼ੁਕਲਾ ਅਤੇ ਸਹਿ ਇੰਚਾਰਜ ਗੁਰਕੀਰਤ ਸਿੰਘ ਕੋਟਲੀ ਮੌਜੂਦ ਰਹੇ |
ਸੁਖਵਿੰਦਰ ਸਿੰਘ ਸੁੱਖੂ ਨਾਦੌਣ ਵਿਧਾਨ ਸਭ ਤੋਂ ਚੌਥੀ ਵਾਰ ਵਿਧਾਇਕ ਚੁਣੇ ਗਏ ਹਨ| ਉਹ ਇਕ ਸਾਧਾਰਨ ਪਰਿਵਾਰ ਵਿਚ ਪੈਦਾ ਹੋਏ ਅਤੇ ਉਹਨਾਂ ਦੇ ਪਿਤਾ ਹਿਮਾਚਲ ਰੋਡ ਟ੍ਰਾੰਸਪੋਰਟ ਵਿਚ ਡਰਾਈਵਰ ਸਨ | ਸੁੱਖੂ ਸ਼ਿਮਲਾ ਵਿਚ ਦੁੱਧ ਸੁੱਪਲੀ ਕਰਨ ਦਾ ਕਾਮ ਵੀ ਕਰਦੇ ਰਹੇ ਹਨ | ਉਹਨਾਂ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੈ ਰੇ 18 ਸਾਲ ਦੀ ਉਮਰ ਤੋਂ ਹੀ ਰਾਜਨੀਤੀ ਵਿਚ ਸ਼ਾਮਿਲ ਹੋ ਗਏ ਸਨ | ਸੁੱਖੂ ਸ਼ਿਮਲਾ ਯੂਨੀਵਰਸਿਟੀ ਵਿਚ ਸਟੂਡੈਂਟ ਨੇਤਾ ਰਹੇ ਅਤੇ ਯੂਥ ਕਾਂਗਰਸ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ |
ਮੁਕੇਸ਼ ਅਗਨੀਹੋਤਰੀ ਹਰੋਲੀ ਵਿਧਾਨ ਸਭ (ਊਨਾ) ਤੋਂ ਪੰਜਵੀ ਵਾਰ ਵਿਧਾਇਕ ਚੁਣੇ ਗਏ ਅਤੇ ਮੁੱਖ ਮੰਤਰੀ ਦੀ ਦੌੜ ਵਿਚ ਸ਼ਾਮਿਲ ਸਨ | ਪਿਛਲੇ ਪੰਜ ਸਾਲ ਉਹ ਵਿਰੋਧੀ ਧਿਰ ਦੇ ਨੇਤਾ ਰਹੇ | ਮੁਕੇਸ਼ ਅਗਨੀਹੋਤਰੀ ਨੇ ਊਨਾ ਤੋਂ ਇਕ ਹਿੰਦੀ ਅਖਬਾਰ ਦੇ ਪੱਤਰਕਾਰ ਤੋਂ ਆਪਣਾ ਸਫਰ ਸ਼ੁਰੂ ਕੀਤਾ | ਬਾਅਦ ਵਿਚ ਉਹ ਸ਼ਿਮਲਾ ਵਿਚ ਜਨਸੱਤਾ ਅਖਵਾਰ ਦੇ ਵਿਸ਼ੇਸ਼ ਪੱਤਰਕਾਰ ਬਣੇ| ਇਸ ਦੌਰਾਨ ਹੀ ਮੁਕੇਸ਼ ਅਗਨੀਹੋਤਰੀ ਦੀ ਨੇੜਤਾ ਉਦੋਂ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨਾਲ ਹੋ ਗਈ ਜਿਨ੍ਹਾਂ ਨੇ ਮੁਕੇਸ਼ ਨੂੰ ਹਰੋਲੀ ਤੋਂ ਚੋਕ ਲੜਾਈ| ਉਹ ਵੀਰਭੱਦਰ ਸਿੰਘ ਦੀ ਸਰਕਾਰ ਵਿਚ ਚੀਫ ਪਾਰਲੀਮਾਨੀ ਸਕੱਤਰ ਬਣੇ ਤੇ ਦੂਜੀ ਵਾਰ ਸਨਅਤ ਮੰਤਰੀ ਰਹੇ | ਮੁਕੇਸ਼ ਅਗਨੀਹੋਤਰੀ ਦੇ ਪਿਤਾ ਓਂਕਾਰ ਸ਼ਰਮਾ ਊਨਾ ਵਿਚ ਜਿਲ੍ਹਾ ਲੋਕ ਸੰਪਰਕ ਅਫਸਰ ਸਨ ਤੇ ਉਹਨਾਂ ਦੇ ਕਹਿਣ ਉੱਤੇ ਹੀ ਮੇਰੇ ਵਲੋਂ ਮੁਕੇਸ਼ ਅਗਨੀਹੋਤਰੀ ਨੂੰ ਪੱਤਰਕਾਰੀ ਵਿਚ ਦਾਖ਼ਲ ਹੋਣ ਵਿਚ ਮਦਦ ਕੀਤੀ |
ਸੋਹੰ ਚੁੱਕ ਸਮਾਗਮ ਤੋਂ ਪਹਿਲਾਂ ਸੁਖਵਿੰਦਰ ਸੁੱਖੂ ਸਵੇਰੇ ਪ੍ਰਤਿਭਾ ਸਿੰਘ ਦੇ ਘਰ ਸੱਦਾ ਪੱਤਰ ਦੇਣ ਗਏ ਅਤੇ ਪ੍ਰਤਿਭਾ ਸਿੰਘ ਵਲੋਂ ਵੀ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ | ਪ੍ਰਤਿਭਾ ਸਿੰਘ ਨੇ ਸੁਖਵਿੰਦਰ ਸੁੱਖੂ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ |