Wednesday, January 15, 2025

Regional

ਹਿਮਾਚਲ 'ਚ ਕੋਰੋਨਾ ਕਾਰਨ ਸਕੂਲ 31 ਦਸੰਬਰ ਤੱਕ ਬੰਦ

PUNJAB NEWS EXPRESS | November 24, 2020 11:55 AM

ਕੁੱਲੂ:  ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਸਰਕਾਰ ਨੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ । ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੋਮਵਾਰ ਨੂੰ ਕੈਬਨਿਟ ਦੀ ਅਹਿਮ ਬੈਠਕ ਵਿਚ ਕਈ ਫ਼ੈਸਲੇ ਲਏ। ਹਿਮਾਚਲ ਸਰਕਾਰ ਨੇ ਹੁਣ ਸਕੂਲਾਂ ਨੂੰ 31 ਦਸੰਬਰ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ । ਇਸ ਤੋਂ ਇਲਾਵਾ ਸੂਬੇ ਦੇ ਜ਼ਿਲ੍ਹਿਆਂ 'ਚ ਨਾਈਟ ਕਰਫਿਊ ਵੀ ਲੱਗੇਗਾ । ਸਰਕਾਰ ਦੇ ਨਵੇਂ ਹੁਕਮ ਮੁਤਾਬਕ ਸ਼ਿਮਲਾ, ਮੰਡੀ, ਕੁੱਲੂ ਤੇ ਕਾਂਗੜਾ ਵਿਚ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਰਹੇਗਾ । ਸਿਆਸੀ ਰੈਲੀਆਂ ਅਤੇ ਜਨ ਸਭਾਵਾਂ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਰਹੇਗੀ । ਇਸ ਤੋਂ ਇਲਾਵਾ ਮਾਸਕ ਨਾ ਪਹਿਨਣ 'ਤੇ 1 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲੱਗੇਗਾ । ਸਰਕਾਰੀ ਦਫ਼ਤਰਾਂ ਵਿਚ ਵੀ 50-50 ਦੇ ਫਾਰਮੂਲੇ ਤਹਿਤ ਕੰਮਕਾਜ ਹੋਵੇਗਾ ।
ਦੱਸਣਾ ਬਣਦਾ ਹੈ ਕਿ ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸ 34 ਹਜ਼ਾਰ ਤੋਂ ਪਾਰ ਪੁੱਜ ਗਏ ਹਨ ਅਤੇ ਹੁਣ ਤੱਕ 537 ਲੋਕਾਂ ਦੀ ਮੌਤ ਹੋ ਚੁੱਕੀ ਹੈ । ਕੋਰੋਨਾ ਦੀ ਵੱਧਦੀ ਆਫ਼ਤ ਨੂੰ ਵੇਖਦਿਆਂ ਹਿਮਾਚਲ ਸਰਕਾਰ ਨੇ ਮਰੀਜ਼ਾਂ ਦੀ ਪਛਾਣ ਲਈ 'ਡੋਰ-ਟੂ-ਡੋਰ' ਸਰਵੇ ਸ਼ੁਰੂ ਕਰਨ ਦਾ  ਵੀ ਫ਼ੈਸਲਾ ਲਿਆ ਹੈ । ਇਹ ਸਰਵੇ 25 ਨਵੰਬਰ ਤੋਂ 27 ਦਸੰਬਰ ਦਰਮਿਆਨ ਕੋਵਿਡ-19 ਮਰੀਜ਼ਾਂ ਦੀ ਪਛਾਣ ਲਈ ਹੋਵੇਗਾ ।
ਜ਼ਿਕਰਯੋਗ ਹੈ ਕਿ ਪੂਰੇ ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ । ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 91 ਲੱਖ ਨੂੰ ਪਾਰ ਕਰ ਚੁੱਕਾ ਹੈ ਅਤੇ 1.33 ਲੱਖ ਤੋਂ ਵਧੇਰੇ ਲੋਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ । ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਕਈ ਸੂਬਾਈ ਸਰਕਾਰਾਂ ਸਖ਼ਤੀ ਵਰਤ ਰਹੀਆਂ ਹਨ। ਕਈ ਸੂਬਿਆਂ 'ਚ ਨਾਈਟ ਕਰਫਿਊ ਲਾਏ ਜਾ ਰਹੇ ਹਨ ਅਤੇ ਵਿਆਹਾਂ-ਸ਼ਾਦੀਆਂ 'ਚ ਵੀ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਗਿਣਤੀ ਨੂੰ ਘੱਟ ਕੀਤਾ ਗਿਆ ਹੈ ।

Have something to say? Post your comment

google.com, pub-6021921192250288, DIRECT, f08c47fec0942fa0

Regional

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣਗੀਆਂ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

'ਗੈਰਸੰਵਿਧਾਨਕ': ਹਿਮਾਚਲ ਹਾਈਕੋਰਟ ਨੇ ਸੰਸਦੀ ਸਕੱਤਰਾਂ ਵਜੋਂ ਵਿਧਾਇਕਾਂ ਦੀ ਨਿਯੁਕਤੀ ਰੱਦ ਕੀਤੀ

ਹਰਿਆਣਾ ਵਿੱਚ ਸਾਬਕਾ ਵਿਧਾਇਕ ਦੀ ਪੈਨਸ਼ਨ ਸਾਬਕਾ ਸੰਸਦ ਮੈਂਬਰ ਨਾਲੋਂ ਤਿੰਨ ਗੁਣਾ ਵੱਧ ਹੈ।

ਹਰਿਆਣਾ ਦੇ ਮੁੱਖ ਮੰਤਰੀ ਸੈਣੀ, 13 ਮੰਤਰੀਆਂ ਨੇ ਪ੍ਰਧਾਨ ਮੰਤਰੀ, ਐਚ.ਐਮ ਸ਼ਾਹ ਅਤੇ 18 ਮੁੱਖ ਮੰਤਰੀਆਂ ਦੀ ਮੌਜੂਦਗੀ ਵਿੱਚ ਸਹੁੰ ਚੁੱਕੀ

ਭਾਜਪਾ ਦੀ ਹੈਟ੍ਰਿਕ ਤੋਂ ਬਾਅਦ ਨਾਇਬ ਸਿੰਘ ਸੈਣੀ ਹਰਿਆਣਾ ਦੀ ਵਾਗਡੋਰ ਸੰਭਾਲਣਗੇ

ਹਰਿਆਣਾ ਦੇ ਕੈਥਲ ਨੇੜੇ ਨਹਿਰ 'ਚ ਕਾਰ ਤਿਲਕਣ ਕਾਰਨ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰੇ: ਸੁਖਦੇਵ ਸਿੰਘ ਢੀਂਡਸਾ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼, ਖੇਡ ਵਿਭਾਗ ਤੋਂ ਦਿੱਤਾ ਅਸਤੀਫਾ