ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਡਾ. ਮੰਗਲ ਸੈਨ ਸਾਦਗੀ ਵਾਲੇ ਵਿਅਕਤੀ ਸਨ। ਮੁੱਖ ਮੰਤਰੀ ਅੱਜ ਵੀਡਿਓ ਕਾਨਫਰੈਂਸਿੰਗ ਰਾਹੀਂ ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਵਿੱਚ ਡਾ. ਮੰਗਲ ਸੈਨ ਦੀ 31ਵੀਂ ਬਰਸੀ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਤ ਕਰ ਰਹੇ ਸਨ। ਇਸ ਪ੍ਰੋਗਰਾਮ ਦਾ ਆਯੋਜਨ ਡਾ. ਮੰਗਲ ਸੈਨ ਚੇਅਰ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਡਾ. ਮੰਗਲ ਸੈਨ ਸਿਆਸੀ ਤੇ ਸਮਾਜਿਕ ਨਾਇਕ ਕਿਤਾਬ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਇੱਖਤਿਆਰੀ ਫੰਡ ਵਿੱਚੋਂ ਡਾ. ਮੰਗਲ ਸੈਨ ਚੇਅਰ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਡਾ. ਮੰਗਲ ਸੈਨ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਸੈਨ ਸਮਾਜ ਲਈ ਹੀ ਜਿੰਦਗੀ ਭਰ ਕੰਮ ਕਰਦੇ ਰਹੇ। ਉਨ੍ਹਾਂ ਨੇ ਸਿਆਸੀ ਅਤੇ ਸਮਾਜਿਕ ਜੀਵਨ ਵਿਚ ਅਜਿਹੀ ਮਿਸਾਲ ਪੇਸ਼ ਕੀਤੀ, ਜਿਸ ਦੀ ਪਾਲਣਾ ਕਰਕੇ ਹੀ ਅਸੀਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। ਉਨ੍ਹਾਂ ਨੇ ਰਾਸ਼ਟਰਵਾਦ ਤੇ ਭਾਰਤੀ ਸੱਭਿਆਚਾਰ ਦੇ ਪ੍ਰਹਰੀ ਅਤੇ ਸਿਆਸਤ ਦੇ ਭੀਸ਼ਮ ਪਿਤਾਮ੍ਹਾ ਦੱਸਦੇ ਹੋਏ ਉਨ੍ਹਾਂ ਦੇ ਨਾਲ ਆਪਣੇ ਤਜੁਰਬੇ ਨੂੰ ਸਾਂਝੇ ਕਰਦੇ ਹੋਏ ਕਿਹਾ ਕਿ ਡਾ. ਮੰਗਲ ਸੈਨ ਲੋਕਾਂ ਦੇ ਨੇਤਾ ਸਨ। ਲੋਕਾਂ ਦੇ ਦੁੱਖਾਂ ਨੂੰ ਜਾਣਨ ਤੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣ ਲਈ ਉਹ ਸਕੂਟਰ 'ਤੇ ਹੀ ਨਿਕਲ ਜਾਂਦੇ ਸਨ। ਉਹ ਇਕ ਆਮ ਗਰੀਬ ਪਰਿਵਾਰ ਵਿਚ ਜਨਮ ਲੈਣ ਅਤੇ ਕਈ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਯਾਤਰਾ ਜਨਸੰਘ ਕਾਰਕੁਨ ਵਜੋਂ ਸ਼ੁਰੂ ਕੀਤੀ। ਇਹ ਉਨ੍ਹਾਂ ਦੀ ਸਖ਼ਸ਼ੀਅਤ ਦਾ ਪ੍ਰਭਾਵ ਕਿਹਾ ਜਾਵੇਗਾ ਕਿ ਚੌਧਰੀ ਦੇਵੀ ਲਾਲ ਦੀ ਪਾਰਟੀ ਨਾਲ ਸਮਝੌਤਾ ਤੋਂ ਬਾਅਦ ਹੋਏ ਚੋਣਾਂ ਵਿੱਚ ਹਰਿਆਣਾ ਦੀ 90 ਸੀਟਾਂ ਵਿੱਚੋਂ 85 ਸੀਟਾਂ ਜਿੱਤ ਕੇ ਸਰਕਾਰ ਬਣਾਈ ਅਤੇ ਉਹ ਉਸ ਸਰਕਾਰ ਵਿਚ ਸੂਬੇ ਦੇ ਡਿਪਟੀ ਮੁੱਖ ਮੰਤਰੀ ਬਣੇ।
ਉਨ੍ਹਾਂ ਕਿਹਾ ਕਿ ਡਾ. ਮੰਗਲ ਸੈਨ ਨੇ ਕਈ ਵੱਡੇ ਵਿਦਿਅਕ ਅਦਾਰੇ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਭਾਵੇਂ ਉਹ ਰੋਹਤਕ ਦਾ ਲਾਲਨਾਥ ਕਾਲਜ ਹੋਵੇ ਜਾਂ ਮੈਡੀਕਲ ਕਾਲਜ, ਇਨ੍ਹਾਂ ਅਦਾਰਿਆਂ ਦੀ ਸਥਾਪਨਾ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਜੀਵਨ ਭਰ ਕੁਆਰੇ ਰਹਿੰਦੇ ਹੋਏ ਸਮਾਜ ਦੇ ਵਿਕਾਸ ਲਈ ਕੰਮ ਕੀਤਾ।
ਇਸ ਮੌਕੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਰਾਜਬੀਰ ਸਿੰਘ ਨੇ ਡਾ. ਮੰਗਲ ਸੈਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਜੀਵਨ ਤੇ ਕੀਤੇ ਗਏ ਕੰਮਾਂ 'ਤੇ ਚਾਣਨਾ ਪਾਇਆ।