ਸਿਰਸਾ: ਯੁਵਾ ਇਨੈਲੋ ਨੇਤਾ ਅਰਜੁਨ ਚੌਟਾਲਾ ਨੇ ਸ਼ੁੱਕਰਵਾਰ ਨੂੰ ਰਾਨੀਆਂ ਵਿਧਾਨ ਸਭਾ ਹਲਕਾ ਰਾਣੀਆਂ ਦੇ ਕਰੀਬ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਜਨਸੰਪਰਕ ਦੌਰਾਨ 3 ਮਾਰਚ ਨੂੰ ਐਲਨਾਬਾਦ ਵਿੱਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਵਿੱਚ ਵੱਧ ਤੋ ਵੱਧ ਗਿਣਤੀ ਵਿੱਚ ਭਾਗ ਲੈਣ ਦਾ ਨਿਉਤਾ ਦਿੱਤਾ। ਇਨੈਲੋ ਆਗੂ ਅਰਜੁਨ ਚੌਟਾਲਾ ਨੇ ਪਿੰਡ ਰਾਮਪੁਰ ਥੇੜੀ, ਜੀਵਨਨਗਰ, ਸੰਤਨਗਰ, ਹਰਿਪੁਰਾ, ਦਮਦਮਾ, ਧਰਮਪੁਰਾ, ਬਾਹੀਆ, ਢੁਡਿਆਂਵਾਲੀ, ਬਣੀ ਅਤੇ ਨਥੋਰ ਆਦਿ ਪਿੰਡਾਂ ਵਿੱਚ ਜਨ ਸੰਪਰਕ ਦੌਰਾਨ ਕਿਹਾ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਤਿੰਨੇਂ ਖੇਤੀ ਕਾਨੂੰਨ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹਨ। ਇਸ ਮੌਕੇ ਲੋਕਾਂ ਨਾਲ ਗੱਲ ਕਰਦਿਆ ਅਰਜੁਨ ਚੌਟਾਲਾ ਨੇ ਕਿਹਾ ਕਿ ਪ੍ਰਦੇਸ ਵਿਚ ਭਾਜਪਾ-ਜਜਪਾ ਦਾ ਸੱਤਾਧਾਰੀ ਗਠਜੋੜ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ
ਹਰਿਆਣਾ ਪ੍ਰਦੇਸ ਵਿਚ ਪੂਰੀ ਤਰ੍ਹਾਂ ਬੈਕਫੁੱਟ ‘ਤੇ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ ਦੀ ਜਨਤਾ ਇਨ੍ਹਾਂ ਪਾਰਟੀਆਂ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੀ ਹੈ ਅਤੇ ਸੂਬੇ ਦੇ ਲੋਕ ਹੁਣ ਸੱਤਾ ਤਬਦੀਲੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਤਾਊ ਦੇਵੀ ਲਾਲ ਦੇ ਨਾਂਅ ‘ਤੇ ਰਾਜਨੀਤੀ ਕਰਨ ਵਾਲੀ ਪ੍ਰਦੇਸ ਦੀ ਜਜਪਾ ਪਾਰਟੀ ਤੋਂ ਲੋਕਾਂ ਨੂੰ ਉਮੀਦ
ਸੀ ਕਿ ਉਹ ਤਾਊ ਦੇਵੀ ਲਾਲ ਦੀਆਂ ਨੀਤੀਆਂ ‘ਤੇ ਚਲਦੇ ਹੋਏ ਪ੍ਰਦੇਸ ਵਿਚ ਜਨਹਿਤ ਨੀਤੀਆਂ ਲਈ ਕੰਮ ਕਰੇਗੀ ਅਤੇ ਹਮੇਸਾ ਕਿਸਾਨਾਂ ਦੇ ਨਾਲ ਖੜੀਰਹੇਗੀ ਪਰ ਹੁਣ ਕਿਸਾਨ ਅੰਦੋਲਨ ਦੌਰਾਨ ਜਿੱਥੇ ਜਜਪਾ ਪਾਰਟੀ ਕੁਰਸੀ ਦਾ ਤਿਆਗ ਨਹੀਂ ਕਰਨਾ ਚਾਹੁੰਦੀ ਉੱਥੇ ਹੀ ਪ੍ਰਦੇਸ ਦੇ ਜੇਲ੍ਹ ਤੇ ਬਿਜਲੀ ਮੰਤਰੀ ਵੀ ਇਸ ਮਾਮਲੇ ਤੇ ਪੂਰੀ ਤਰ੍ਹਾਂ
ਚੁੱਪ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਰੋਜਾਨਾ ਪਟਰੌਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦਾ ਜੀਵਨਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਆਪਣੀਆਂ ਗਲਤ ਨੀਤੀਆਂ ਦਾ ਖਮਿਆਜਾ ਆਉਣ ਵਾਲੀ ਏਲਨਾਬਾਦ ਜਮਿਨੀ ਚੋਣ ਵਿਚ ਭੁਗਤਣਾ ਪਵੇਗਾ। ਇਸ ਮੌਕੇ ਇਨੈਲੋ ਦੇ ਜਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਜਸਵੀਰ ਸਿੰਘ ਜੱਸਾ, ਸੁਭਾਸ਼ ਨੈਨ, ਜਰਨੈਲ ਸਿੰਘ ਚੰਦੀ ਅਤੇ ਸੰਦੀਪ ਗੋਦਾਰਾ ਸਹਿਤ ਅਨੇਕਾਂ ਇਨੈਲੋ ਕਾਰਮੁਨ ਮੌਜੂਦ ਸਨ।