Tuesday, January 28, 2025
ਤਾਜਾ ਖਬਰਾਂ

Regional

ਉਪ ਮੁੱਖ ਮੰਤਰੀ ਦੁਸ਼ਿਅੰਤ ਦੀ ਕੋਠੀ ’ਤੇ ਲੱਡੂ ਵੰਡਣ ਦਾ ਕਿਸਾਨਾਂ ਵਲੋਂ ਭਾਰੀ ਵਿਰੋਧ

PUNJAB NEWS EXPRESS | March 31, 2021 01:03 PM

ਸਿਰਸਾ:  ਸਿਰਸਾ ਵਿਖੇ ਹਰਿਆਣਾ ਦੇ ਉਪ ਮੁਖ ਮੰਤਰੀ ਦੁਸ਼ਿਅੰਤ ਚੋਟਾਲਾ ਦੀ ਕੋਠੀ ਅੱਗੇ ਲੱਡੂ ਵੰਡਣ ਕਾਰਨ ਸਿਰਸਾ ਖੇਤਰ ਦੇ ਕਿਸਾਨ ਭੜਕ ਗਏ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀ ਦਿੱਲੀ ਵਿਚ ਲਗਾਤਾਰ ਸ਼ਹੀਦੀਆਂ ਪਾ ਰਹੇ ਹਾਂ ਇਹ ਜਜਪਾ ਵਾਲੇ ਸਾਡੀਆਂ ਮੌਤਾਂ ਤੇ ਜਸ਼ਨ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੇ ਜਾਗਰੂਕ ਕਿਸਾਨ ਹਾਂ ਅਸੀਂ ਕਾਰਪੋਰੇਟ ਦੇ ਦੈਤ ਅੱਗੇ ਆਪਣੀਆਂ ਧੋਣਾਂ ਨਹੀ ਨਿਵਾਵਾਂਗੇ।

ਜਾਗਰੂਕ ਕਿਸਾਨਾ ਨੇ ਪੁਲਿਸ ਦੇ ਹੁੰਦੇ ਹੋੲ ਵੀੇ ਜਜਪਾ ਅਤੇ ਦੁਸ਼ਿਅੰਤ ਖਿਲਾਫ ਮੋਰਚਾ ਖੋਲਕੇ ਕੋਠੀ ਅੱਗੇ ਲੱਗੇ ਟੈਂਟ ਲੁਹਾ ਦਿੱਤੇ ਅਤੇ ਲੱਡੂ ਵੰਡਣ ਦੀ ਪ੍ਰਕਿਆ ਨੂੰ ਰੋਕ ਦਿੱਤਾ। ਜਿਸ ਕਾਰਨ ਕਰੀਬ 3 ਘੰਟੇ ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਚਲਦਾ ਰਿਹਾ। ਪਰ ਦੂਜੇ ਪਾਸੇ ਜਜਪਾ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਓ.ਪੀ ਸਿਹਾਗ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੀ ਆੜ ਵਿਚ ਹਰਿਆਣਾ ਦੇ ਕੁਝ ਖੇਤਰਾਂ ਵਿਚ ਸਾਜ਼ਿਸ਼ ਦੇ ਤਹਿਤ ਹਰਿਆਣਾ ਦੇ ਉਪ ਮੁਖ ਮੰਤਰੀ ਦੁਸ਼ਿਅੰਤ ਚੌਟਾਲਾ ਅਤੇ ਉਨ੍ਹਾਂ ਦੀ ਪਾਰਟੀ ਜਜਪਾ ਨੂੰ ਬਦਨਾਮ ਕਰਨ ਦੇ ਨਾਲ ਨਾਲ ਉਪ ਮੁਖ ਮੰਤਰੀ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਓ. ਪੀ ਸਿਹਾਗ ਦਾ ਕਹਿਣਾ ਹੈ ਕਿ ਕਾਂਗਰਸ, ਕਾਮਰੇਡਾਂ ਸਮੇਤ ਲੋਕ ਦਲ ਅਤੇ ਹੋਰ ਰਾਜਨੀਤਕ ਦਲ ਆਪਣੀ ਹਾਰ ਤੋਂ ਬੁਖਲਾ ਗਏ ਹਨ। ਜਿਸ ਕਾਰਨ ਇਹ ਰਾਜਨੀਤਕ ਦਲ ਆਪਣੇ ਗੁਆਚੇ ਹੋਏ ਆਧਾਰ ਨੂੰ ਮੁੜ ਬਹਾਲ ਕਰਨ ਲਈ ਅਜਿਹੇ ਕਾਰਨਾਮੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਚਾਣਾ ਅਤੇ ਸਿਰਸਾ ਵਿਚ ਵੀ ਅਜਿਹੇ ਲੋਕਾਂ ਨੇ ਮਾਹੌਲ ਖਰਾਬ ਕਰਨ ਦੀ ਨਕਾਮ ਕੋਸਿਸ਼ ਕੀਤੀ ਹੈੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਰੋਧੀ ਰਾਜਨੀਤਕ ਦਲ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਵਿਚ ਅਫ਼ਵਾਹਾਂ ਫੈਲਾਉਂਦੇ ਹਨ ਅਤੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਤਿੰਨ ਖੇਤੀ ਕਨੂੰਨ ਤਾਂ ਕੇਂਦਰ ਸਰਕਾਰ ਲੈ ਕੇ ਆਈ ਹੈ ਨਾਂ ਕਿ ਰਾਜ ਸਰਕਾਰ। ਉਨ੍ਹਾਂ ਸੁਆਲ ਕੀਤਾ ਕਿ ਜੇਕਰ ਕਿਸੇ ਨੇ ਆਪਣੀ ਭੜਾਸ ਹੀ ਕਢਣੀ ਹੈ ਤਾਂ ਉਹ ਕੇਂਦਰ ਸਰਕਾਰ ਖਿਲਾਫ ਕਢੇ ਨਾਂ ਕਿ ਦੁਸ਼ਿਅੰਤ ਜਾ ਨੈਨਾ ਚੌਟਾਲਾ ਦੇ ਖਲਿਾਫ। ਉਨ੍ਹਾਂ ਕਿਹਾ ਕਿ ਜਨ ਹਿਤ ਜਨਤਾ ਪਾਰਟੀ ਦਾ ਤਾਂ ਲੋਕ ਸਭਾ ਜਾਂ ਰਾਜ ਸਭਾ ਵਿਚ ਇਕ ਵੀ ਮੈਂਬਰ ਰਹੀ ਤੇ ਫਿਰ ਇਨ੍ਹਾਂ ਰਾਜਨੀਤਕ ਪਾਰਟੀਆਂ ਦਾ ਗੁਸਾ ਦੁਸ਼ਿਅੰਤ ਤੇ ਕਿਉਂ ਉਤਰ ਰਿਹਾ ਹੈ? ਉਨ੍ਹਾਂ ਕਿਹਾ ਕਿ ਹਰਿਆਣਾ ਦੇ ਉਪ ਮੁਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਤਾਂ ਕਿਸਾਨਾਂ ਦੇ ਹਕ ਵਿਚ ਆਵਾਜ਼ ਉਠਾਈ ਤੇ ਉਹ ਕਿਸਾਨ ਅੰਦੋਲਨ ਦਾ ਹਲ ਕਢਣ ਲਈ ਪ੍ਰਧਾਨ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ ਸਮੇਤ ਸਾਰੇ ਮੰਤਰੀਆਂ ਨੂੰ ਇਸ ਸਬੰਧੀ ਮਿਲੇ ਹਨ। ਉਨ੍ਹਾਂ ਕਿਹਾ ਕਿ ਜੋ ਜਿਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਲੋਕ ਦੁਸ਼ਿਅੰਤ ਦੇ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਨੇ ਕਦੇ ਵੀ ਦੇਵੀ ਲਾਲ ਪਰਿਵਾਰ ਨੂੰ ਵੋਟ ਨਹੀਂ ਦਿਤੀ। ਸਿਹਾਗ ਨੇ ਦੋਸ਼ ਲਾਇਆ ਕਿ ਦੁਸ਼ਿਅੰਤ ਦਾ ਵਿਰੋਧ ਕਰਨ ਵਾਲੇ ਲੋਕ ਇਹ ਲੋਕ ਜਾਂ ਤਾਂ ਕਾਂਗਰਸੀ ਹਨ ਜਾਂ ਲੋਕਦਲੀਏ ਜਾਂ ਕਾਮਰੇਡ ਹਨ। ਉਨ੍ਹਾਂ ਸਿਰਸਾ ਵਿਚ ਉਪ ਮੁਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਦੇ ਘਿਰਾਓ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਮੈਂ ਕਿਸਾਨ ਦਾ ਪੁਤਰ ਹਾਂ ਅਤੇ ਮੈਨੂੰ ਕਿਸਾਨਾਂ ਦੀ ਹਰ ਤਕਲੀਫ ਦਾ ਪੂਰਾ ਗਿਆਨ ਹੈ। ਉਨ੍ਹਾਂ ਕਿਹਾ ਕਿ ਮੇਰੀ ਕੇਂਦਰ ਅਤੇ ਕਿਸਾਨ ਨੇਤਾਵਾਂ ਨੂੰ ਅਪੀਲ ਹੈ ਕਿ ਉਹ ਆਪਸ ਵਿਚ ਮਿਲ ਬੈਠ ਕੇ ਲੰਬੇ ਸਮੇਂ ਤੋਂ ਚਲ ਰਹੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਤਾਂ ਕਿ ਦਿਲੀ ਦੀਆਂ ਬਰੂਹਾਂ ਤੇ 100 ਦਿਨ ਤੋ ਵੱਧ ਸਮੇ ਤੋ ਬੈਠੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾ ਸਕਣ। ਦੂਜੇ ਪਾਸੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਨੇ ਜਜਪਾ-ਭਾਜਪਾ ਵਿਧਾਇਕਾ ਸਬੰਧੀ ਵਿਵਾਦਿਤ ਜਾਰੀ ਕਰਕੇ ਜਜਪਾ-ਭਾਜਪਾ ਆਗੂਆਂ ਦੇ ਪਿੰਡਾਂ ਸ਼ਹਿਰਾਂ ’ਚ ਦਾਖਲੇ ਪ੍ਰਤੀ ਕਿਹਾ ਕਿ ਕਿਸਾਨ ਮਜ਼ਦੂਰ ਉਨ੍ਹਾਂ ਨੂੰ ਖੰਬਿਆਂ ਨਾਲ ਬੰਨ ਲੈਣ।

Have something to say? Post your comment

google.com, pub-6021921192250288, DIRECT, f08c47fec0942fa0

Regional

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣਗੀਆਂ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

'ਗੈਰਸੰਵਿਧਾਨਕ': ਹਿਮਾਚਲ ਹਾਈਕੋਰਟ ਨੇ ਸੰਸਦੀ ਸਕੱਤਰਾਂ ਵਜੋਂ ਵਿਧਾਇਕਾਂ ਦੀ ਨਿਯੁਕਤੀ ਰੱਦ ਕੀਤੀ

ਹਰਿਆਣਾ ਵਿੱਚ ਸਾਬਕਾ ਵਿਧਾਇਕ ਦੀ ਪੈਨਸ਼ਨ ਸਾਬਕਾ ਸੰਸਦ ਮੈਂਬਰ ਨਾਲੋਂ ਤਿੰਨ ਗੁਣਾ ਵੱਧ ਹੈ।

ਹਰਿਆਣਾ ਦੇ ਮੁੱਖ ਮੰਤਰੀ ਸੈਣੀ, 13 ਮੰਤਰੀਆਂ ਨੇ ਪ੍ਰਧਾਨ ਮੰਤਰੀ, ਐਚ.ਐਮ ਸ਼ਾਹ ਅਤੇ 18 ਮੁੱਖ ਮੰਤਰੀਆਂ ਦੀ ਮੌਜੂਦਗੀ ਵਿੱਚ ਸਹੁੰ ਚੁੱਕੀ

ਭਾਜਪਾ ਦੀ ਹੈਟ੍ਰਿਕ ਤੋਂ ਬਾਅਦ ਨਾਇਬ ਸਿੰਘ ਸੈਣੀ ਹਰਿਆਣਾ ਦੀ ਵਾਗਡੋਰ ਸੰਭਾਲਣਗੇ

ਹਰਿਆਣਾ ਦੇ ਕੈਥਲ ਨੇੜੇ ਨਹਿਰ 'ਚ ਕਾਰ ਤਿਲਕਣ ਕਾਰਨ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰੇ: ਸੁਖਦੇਵ ਸਿੰਘ ਢੀਂਡਸਾ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼, ਖੇਡ ਵਿਭਾਗ ਤੋਂ ਦਿੱਤਾ ਅਸਤੀਫਾ