Thursday, November 21, 2024

Special Stories

ਧੀ ਦਿਵਸ ਦੇ ਮੌਕੇ 'ਤੇ ਪਟਿਆਲਾ ਪੁਲਿਸ ਵੱਲੋਂ ਧੀਆਂ ਨੂੰ ਆਪਣੀ ਸ਼ਕਤੀ ਪਹਿਚਾਨਣ ਲਈ ਪ੍ਰੇਰਿਤ ਕਰਦੀ ਫ਼ਿਲਮ ਫੇਸਬੁੱਕ ਤੇ ਯੂ ਟਿਊਬ 'ਤੇ ਰਿਲੀਜ਼

ਪੰਜਾਬ ਨਿਊਜ਼ ਐਕਸਪ੍ਰੈਸ | September 27, 2020 10:41 AM

ਪਟਿਆਲਾ: ਔਰਤਾਂ ਦੇ ਵਿਰੁੱਧ ਹੋ ਰਹੇ ਜੁਰਮਾਂ ਦੀ ਰੋਕਥਾਮ ਅਤੇ ਔਰਤਾਂ ਦੀ ਸੁਰੱਖਿਆ ਲਈ ਪਟਿਆਲਾ ਪੁਲਿਸ ਵਚਨਬੱਧ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆ ਧੀ ਦਿਵਸ ਦੇ ਅਵਸਰ 'ਤੇ ਐਸ.ਐਸ.ਪੀ. ਸ਼੍ਰੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਔਰਤਾਂ ਨੂੰ ਪੁਲਿਸ ਦੀ ਮਦਦ ਲੈਣ ਸਬੰਧੀ ਜਾਗਰੂਕ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਸ਼ਕਤੀ ਐਪ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦੇਣ ਲਈ ਲਘੂ ਫ਼ਿਲਮ ਤਿਆਰ ਕੀਤੀ ਗਈ ਹੈ, ਜਿਸ ਨੂੰ ਅੱਜ ਧੀ ਦਿਵਸ ਦੇ ਮੌਕੇ 'ਤੇ ਪਟਿਆਲਾ ਪੁਲਿਸ ਦੇ ਫੇਸਬੁਕ ਪੇਜ ਅਤੇ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦੁਆਰਾ ਲੜਕੀਆਂ ਤੇ ਔਰਤਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹ ਜੁਰਮ ਨਾ ਸਹਿਣ ਬਲਕਿ ਆਪਣੀ ਸ਼ਕਤੀ ਨੂੰ ਪਹਿਚਾਨਣ।


ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਕੰਟਰੋਲ ਰੂਮ ਅਤੇ ਵੁਮੈਨ ਹੈਲਪ ਲਾਇਨ 112 ਤੇ 1091 ਔਰਤਾਂ ਦੀ ਸੁਰੱਖਿਆ ਲਈ ਬਹੁਤ ਹੀ ਸੁਚਾਰੂ ਢੰਗ ਨਾਲ ਕੰਮ ਕਰ ਰਹੇ ਹਨ। ਘਰੇਲੂ ਹਿੰਸਾ ਜਾਂ ਮੈਟਰੀਮੋਨੀਅਲ ਝਗੜਿਆਂ ਦੇ ਮਾਮਲਿਆਂ ਵਿੱਚ ਕਾਊਂਸਲਿੰਗ ਕਰਕੇ ਲੜਕੀਆਂ ਦੇ ਘਰ ਵਸਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਮਾਮਲਾ ਕਾਊਂਸਲਿੰਗ ਨਾਲ ਨਹੀਂ ਸੁਲਝਦਾ ਤਾਂ ਦੋਸ਼ੀ ਨੂੰ ਸਜਾ ਦਿਵਾਉਣ ਲਈ ਆਈ.ਪੀ.ਸੀ. ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਖਿਲਾਫ ਕਰਵਾਈ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਦੀ ਮਹਿਲਾ ਫੋਰਸ ਵਿੱਚ ਐਸ.ਪੀ. ਡਾ. ਸਿਮਰਤ ਕੌਰ, ਆਈ.ਪੀ.ਐਸ. ਦੇ ਨਾਲ-ਨਾਲ ਦੋ ਡੀ.ਐਸ.ਪੀ., 7 ਇੰਸਪੈਕਟਰ, 35 ਸਬ ਇੰਸਪੈਕਟਰ ਅਤੇ 328 ਈ.ਪੀ.ਓਜ਼. ਮਹਿਲਾ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ ਕਈ ਅਹਿਮ ਅਹੁਦਿਆਂ 'ਤੇ ਤਾਇਨਾਤ ਮਹਿਲਾ ਕਰਮਚਾਰੀ ਜਿਵੇ ਕਿ ਐਸ.ਐਚ.ਓ. ਥਾਣਾ ਵੂਮੈਨ, ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ, ਇੰਚ. ਸਾਇਬਰ ਸੈਲ, ਇੰਚ. ਵੁਮੈਨ ਹੈਲਪ ਡੈਸਕ, ਇੰਚ. ਵੁਮੈਨ ਕਾਊਂਸਲਿੰਗ ਸੈਲ ਅਤੇ ਚੌਂਕੀ ਇੰਚਾਰਜ ਆਪਣੀ-ਆਪਣੀ ਜਿੰਮੇਵਾਰੀ ਬਹੁਤ ਹੀ ਮਿਹਨਤ, ਇਮਾਨਦਾਰੀ ਅਤੇ ਨਿਡਰਤਾ ਨਾਲ ਨਿਭਾ ਰਹੇ ਹਨ, ਜੋ ਕਿ ਨਵੀਂ ਪੀੜੀ ਲਈ ਪ੍ਰੇਰਨਾ ਸਰੋਤ ਹਨ।
ਉਨ੍ਹਾਂ ਦੱਸਿਆ ਕਿ ਔਰਤਾਂ ਦੀ ਸਰੁੱਖਿਆ ਨੂੰ ਮੱਦੇ ਨਜਰ ਰੱਖਦੇ ਹੋਏ ਸਕੂਲਾਂ ਕਾਲਜਾਂ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਵੂਮੈਨ ਪੀ.ਸੀ.ਆਰ. ਦੁਆਰਾ ਬਹੁਤ ਵੀ ਮੁਸ਼ਤੈਦੀ ਨਾਲ ਗਸਤ ਕੀਤੀ ਜਾਂਦੀ ਹੈ ਤਾਂ ਜੋ ਛੇੜਛਾੜ ਅਤੇ ਹੋਰ ਜੁਰਮਾਂ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ।

Have something to say? Post your comment