ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਵੱਲ ਵੱਧ ਰਹੀ ਹੈ ਜਿਸ ਦਾ ਸਿਹਰਾ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਜਾਂਦਾ ਹੈ | ਕਾਂਗਰਸ ਪਾਰਟੀ 38 ਸੀਟਾਂ ਤੇ ਲੀਡ ਕਰ ਰਹੀ ਹੈ ਅਤੇ ਭਾਜਪਾ 27 ਸੀਟਾਂ ਉੱਤੇ ਅੱਗੇ ਚਲ ਰਹੀ ਹੈ | ਤਿੰਨ ਆਜ਼ਾਦ ਉਮੀਦਵਾਰ ਵੀ ਜਿੱਤ ਵੱਲ ਵੱਧ ਰਹੇ ਹਨ |
ਰਾਹੁਲ ਗਾਂਧੀ ਜੋ ਭਾਰਤ ਜੋੜੋ ਯਾਤਰਾ ਕਰ ਰਹੇ ਹਨ, ਹਿਮਾਚਲ ਪ੍ਰਦੇਸ਼ ਦੀਆਂ ਚੋਂਣਾ ਤੋਂ ਦੂਰ ਹੀ ਰਹੇ ਅਤੇ ਉਹਨਾਂ ਦੀ ਗੈਰ ਹਾਜਰੀ ਵਿਚ ਪ੍ਰਿਯੰਕਾ ਗਾਂਧੀ ਨੇ ਪਾਰਟੀ ਦੀ ਕੰਮਾਂ ਸੰਭਾਲੀ | ਕਾਂਗਰਸ ਪਾਰਟੀ ਦੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਭੂਮਿਕਾ ਵੀ ਐਹਮ ਰਹੀ | ਪਾਰਟੀ ਹਾਈ ਕਮਾਂਡ ਵੱਲੋਂ ਬਾਅਦ ਵਿਚ ਰਾਜੀਵ ਸ਼ੁਕਲਾ ਨੂੰ ਹਿਮਾਚਲ ਚੋਂਣਾ ਦਾ ਇੰਚਾਰਜ ਬਣਾਇਆ ਗਿਆ |
ਹਿਮਾਚਲ ਪ੍ਰਦੇਸ਼ ਵਿਚ ਹਰ ਪੰਜ ਸਾਲ ਬਾਅਦ ਸਰਕਾਰ ਬਦਲਣ ਦਾ ਸਿਲਸਿਲਾ ਇਸ ਵਾਰ ਵੀ ਜਾਰੀ ਰਿਹਾ | ਭਾਜਪਾ ਦੋਬਾਰਾ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਸੀ ਪਰ ਹਿਮਾਚਲ ਦੇ ਲੋਕਾਂ ਨੇ ਭਾਜਪਾ ਨੂੰ ਰੱਦ ਕਰ ਦਿੱਤਾ | ਰਾਮ ਲਾਲ ਠਾਕੁਰ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਲੋਕਾਂ ਦੀਆ ਆਸਾਂ ਉੱਤੇ ਪੂਰੀ ਨਹੀਂ ਉਤਾਰ ਸਕੀ ਅਤੇ ਭਾਜਪਾ ਰਾਜ ਵਿਚ ਭ੍ਰਿਸ਼ਟਾਚਾਰ ਵੀ ਜੋਰਾਂ ਉੱਤੇ ਰਿਹਾ |
ਭਾਜਪਾ ਨੂੰ ਹਮੀਰਪੁਰ ਜਿਲ੍ਹੇ ਵਿਚ ਬੁਰੀ ਤਰਾਂ ਹਰਿ ਜਿਥੋਂ ਸਾਬਕਾ ਮੁਖ ਮੰਤਰੀ ਪ੍ਰੇਮ ਕੁਮਾਰ ਧੂਮਲ ਅਤੇ ਉਹਨਾਂ ਦੇ ਪੁੱਤਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਸਾਖ ਦਾਅ ਉੱਤੇ ਲੱਗੀ ਹੋਇ ਸੀ |
ਕਾਂਗਰਸ ਪਾਰਟੀ ਵਿਚ ਹੁਣ ਮੁਖ ਮੰਤਰੀ ਦੀ ਚੋਣ ਲਈ ਕੋਸ਼ਿਸ਼ ਸ਼ੁਰੂ ਹੋ ਗਈ ਹੈ | ਮੁਕੇਸ਼ ਅਗਨੀਹੋਤਰੀ ਅਤੇ ਸੁਖਵਿੰਦਰ ਸਿੰਘ ਸੁਖੁ ਮੁਖ ਦਾਅਵੇਦਾਰ ਹਨ |