Wednesday, February 05, 2025
ਤਾਜਾ ਖਬਰਾਂ

Health

ਡਾ. ਜਸਬੀਰ ਸਿੰਘ ਔਲਖ ਅਤੇ ਪਰਿਵਾਰ ਵੱਲੋਂ ਸਿਹਤ, ਵਿਕਾਸ, ਚੁਣੌਤੀਆਂ ਵਿਸ਼ੇ ਸਬੰਧੀ ਵਿਚਾਰ-ਚਰਚਾ

ਦਲਜੀਤ ਕੌਰ | January 05, 2025 09:45 PM

ਨਿੱਜੀਕਰਨ ਦੇ ਦੌਰ 'ਚ ਆਮ ਲੋਕਾਂ ਨੂੰ ਸਿਹਤ ਪ੍ਰਬੰਧ ਪੱਖੋਂ ਗੰਭੀਰ ਚੁਣੌਤੀਆਂ ਦਾ ਸਾਹਮਣਾ: ਡਾ. ਅਰੁਣ ਮਿੱਤਰਾ
ਬਰਨਾਲਾ: ਡਾ. ਜਸਬੀਰ ਸਿੰਘ ਔਲਖ ਅਤੇ ਪਰਿਵਾਰ ਵੱਲੋਂ ਆਪਣੀ ਸੇਵਾ ਮੁਕਤੀ ਸਮੇਂ ਵਿਲੱਖਣ ਪਿਰਤ ਪਾਉਂਦਿਆਂ ਸਿਹਤ, ਵਿਕਾਸ, ਚੁਣੌਤੀਆਂ ਵਿਸ਼ੇ ਸਬੰਧੀ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਚਰਚਾ ਦੀ ਸ਼ੁਰੂਆਤ ਸਾਡੇ ਕੋਲੋਂ ਸਦਾ ਲਈ ਵਿਛੜ ਗਏ ਇਨਕਲਾਬੀ ਲਹਿਰ ਵਿੱਚ ਕੁੱਲਵਕਤੀ ਵਜੋਂ ਚਾਰ ਦਹਾਕਿਆਂ ਤੋਂ ਵੱਧ ਵਿਚਰਨ ਵਾਲੇ ਡਾ. ਜਗਮੋਹਨ ਸਿੰਘ ਅਤੇ ਕੱਲ੍ਹ ਕਿਸਾਨ ਮਹਾਂ ਪੰਚਾਇਤ ਟੋਹਾਣਾ ਵਿੱਚ ਸ਼ਾਮਲ ਹੋਣ ਲਈ ਜਾ ਰਹੀਆਂ ਕੋਠਾਗੁਰੂ ਦੀਆਂ ਤਿੰਨ ਸ਼ਹੀਦ ਕਿਸਾਨ ਕਾਰਕੁਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਸ਼ੁਰੂ ਹੋਈ।

ਨਰਿੰਦਰ ਸਿੰਗਲਾ, ਬਲਦੇਵ ਮੰਡੇਰ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸੋਹਣ ਸਿੰਘ ਮਾਝੀ ਸਟੇਜ ਸਕੱਤਰ ਨੇ ਡਾ. ਜਸਬੀਰ ਸਿੰਘ ਔਲਖ ਨਾਲ ਬਿਤਾਏ ਪਲਾਂ ਨੂੰ ਸੰਖੇਪ ਵਿੱਚ ਸਾਂਝੇ ਕਰਦਿਆਂ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਪ੍ਰਧਾਨਗੀ ਮੰਡਲ ਡਾ ਅਰੁਣ ਮਿੱਤਰਾ, ਡਾ. ਬਲਜਿੰਦਰ ਬਠਿੰਡਾ, ਪ੍ਰੋ: ਜਗਮੋਹਨ ਸਿੰਘ, ਪ੍ਰੋ: ਬਾਵਾ ਸਿੰਘ, ਡਾ. ਜਸਬੀਰ ਸਿੰਘ ਔਲਖ, ਮਨਜੀਤ ਸਿੰਘ ਧਨੇਰ ਸ਼ਖ਼ਸੀਅਤਾਂ ਸ਼ਾਮਲ ਸਨ।

ਡਾ: ਅਰੁਣ ਮਿਤਰਾ ਪ੍ਰਧਾਨ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵਲਪਮੈਂਟ, ਸਾਬਕਾ ਸਹਿ ਪ੍ਰਧਾਨ ਨੋਬਲ ਪੁਰਸਕਾਰ ਜੇਤੂ ਸੰਸਥਾ, ਇੰਟਰਨੈਸ਼ਨਲ ਫਿਜੀਸ਼ੀਅਨ ਫ਼ਾਰ ਦੀ ਪ੍ਰੀਵੈਨਸ਼ਨ ਆਫ਼ ਨਿਊਕਲੀਅਰ ਵਾਰ ਅਤੇ ਡਾ. ਬਲਜਿੰਦਰ ਬਠਿੰਡਾ ਸਿਹਤ ਪ੍ਰਬੰਧ, ਦਿਸ਼ਾ ਅਤੇ ਦਸ਼ਾ ਸਬੰਧੀ ਵਿਸਥਾਰ ਵਿੱਚ ਵਿਗਿਆਨਕ ਨਜ਼ਰੀਏ ਤੋਂ ਪੇਸ਼ ਕਰਦਿਆਂ ਕਿਹਾ ਕਿ ਬਿਮਾਰੀਆਂ ਲੁੱਟ ਅਧਾਰਿਤ ਲੋਕ ਦੋਖੀ ਪ੍ਰਬੰਧ ਪੈਦਾ ਕਰਨ ਦਾ ਅਸਲ ਜਿੰਮੇਵਾਰ ਹੈ। ਸਰਕਾਰ ਵੱਲੋਂ 2024-25 ਦੇ ਬਜਟ ਵਿੱਚ ਸਿਹਤ ਪ੍ਰਬੰਧ ਉੱਪਰ ਖਰਚ ਸਿਰਫ਼ 1.2% ਹੀ ਬੱਜਟ ਰੱਖਿਆ ਗਿਆ ਹੈ। ਸਰਕਾਰ ਪ੍ਰਾਈਵੇਟ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਰਹੀ ਹੈ। ਸਰਕਾਰੀ ਸਿਹਤ ਸੇਵਾਵਾਂ ਸਿਰਫ਼ ਗਰੀਬਾਂ ਲਈ ਹੀ ਰਹਿ ਗਈਆਂ ਹਨ। ਅਮੀਰ ਲੋਕ ਮੈਕਸ, ਫੋਰਟਿਸ, ਅਪੋਲੋ, ਵੇਦਾਂਤਾ ਆਦਿ ਮਹਿੰਗੇ ਹਸਪਤਾਲਾਂ ਜਾਂ ਇਸ ਤੋਂ ਵੀ ਅੱਗੇ ਅਮਰੀਕਾ ਵਰਗੇ ਮੁਲਕਾਂ ਵਿੱਚ ਕਰਵਾਉਣ ਨੂੰ ਤਰਜੀਹ ਦੇਣਗੇ। ਇਹ ਪ੍ਰਬੰਧ ਪਹਿਲਾਂ ਬਿਮਾਰੀਆਂ ਪੈਦਾ ਕਰਦਾ ਹੈ ਫਿਰ ਇਲਾਜ ਲਈ ਮੰਡੀ ਤਿਆਰ ਕਰਦਾ ਹੈ। ਖੁੰਬਾਂ ਵਾਂਗ ਉੱਗ ਰਹੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਦਾ ਮਕਸਦ ਇਲਾਜ ਕਰਨ ਦੀ ਥਾਂ ਮੁਨਾਫ਼ਾ ਕਮਾਉਣਾ ਇੱਕੋ ਇੱਕ ਮਕਸਦ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਖੁਦ ਸਿਹਤ ਠੀਕ ਨਾਂ ਹੋਣ ਕਰਕੇ ਪਹੁੰਚ ਸਕੇ ਪ੍ਰੰਤੂ ਉਨ੍ਹਾਂ ਆਪਣਾ ਬਹੁਤ ਹੀ ਵਿਦਵਤਾ ਭਰਪੂਰ ਪੇਪਰ ਭੇਜਿਆ ਪੇਪਰ ਵਰਿੰਦਰ ਦੀਵਾਨਾ ਨੇ ਪੜ੍ਹਿਆ। ਪ੍ਰੋ: ਜਗਮੋਹਨ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ, ਪ੍ਰੋ ਬਾਵਾ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਵੀ ਵਿਚਾਰ ਪੇਸ਼ ਕਰਦਿਆਂ ਡਾ. ਜਸਬੀਰ ਸਿੰਘ ਔਲਖ ਵੱਲੋਂ ਸੇਵਾ ਮੁਕਤੀ ਮੌਕੇ ਅਜਿਹੀ ਉਸਾਰੂ ਪਿਰਤ ਪਾਉਣ ਦੀ ਜ਼ੋਰਦਾਰ ਸ਼ਲਾਘਾ ਕੀਤੀ।

ਇਸ ਮੌਕੇ ਹਾਜ਼ਰ ਅਹਿਮ ਸ਼ਖ਼ਸੀਅਤਾਂ ਪਰਮਜੀਤ ਕੌਰ, ਪ੍ਰੇਮ ਪਾਲ ਕੌਰ, ਨਰਾਇਣ ਦੱਤ, ਗੁਰਮੀਤ ਸੁਖਪੁਰਾ, ਰਜਿੰਦਰ ਭਦੌੜ, ਜਗਰਾਜ ਸਿੰਘ ਟੱਲੇਵਾਲ, ਪ੍ਰਿਤਪਾਲ ਸਿੰਘ, ਮਨਧੀਰ ਸਿੰਘ, ਸੁਖਦਰਸ਼ਨ ਨੱਤ, ਮੇਘ ਰਾਜ ਮਿੱਤਰ, ਬਿੱਕਰ ਸਿੰਘ ਔਲਖ, ਗੁਰਪ੍ਰੀਤ ਸਿੰਘ ਰੂੜੇਕੇ, ਰਾਜੀਵ ਕੁਮਾਰ, ਖ਼ੁਸ਼ੀਆ ਸਿੰਘ, ਜਗਰਾਜ ਰਾਮਾ, ਰਮੇਸ਼ ਹਮਦਰਦ, ਗੁਰਪ੍ਰੀਤ ਸਿੰਘ ਸ਼ਹਿਣਾ, ਭਾਨ ਸਿੰਘ ਜੱਸੀ ਪੇਧਨੀ ਸ਼ਾਮਿਲ ਹੋਏ। ਬਰਨਾਲਾ ਜ਼ਿਲ੍ਹਾ ਨਾਲ ਸਬੰਧਿਤ ਇਨਕਲਾਬੀ ਜਮਹੂਰੀ ਸੰਸਥਾਵਾਂ ਜਿਨ੍ਹਾਂ ਵਿੱਚ ਇਨਕਲਾਬੀ ਕੇਂਦਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਉਗਰਾਹਾਂ, ਤਰਕਸ਼ੀਲ ਸੁਸਾਇਟੀ ਭਾਰਤ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਪੈਰਾ ਮੈਡੀਕਲ ਸਟਾਫ, ਪੀ ਸੀ ਐਮ ਐਸ, ਮਨਰੇਗਾ ਮਜ਼ਦੂਰ ਯੂਨੀਅਨ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਮਨਰੇਗਾ ਮਜ਼ਦੂਰ ਯੂਨੀਅਨ, ਪਸਸਫ, ਟੀਐੱਸਯੂ, ਸਿਵਲ ਹਸਪਤਾਲ ਬਚਾਓ ਕਮੇਟੀ, ਮਜ਼ਦੂਰ ਜਮਾਤ ਮੁਕਤੀ ਮੋਰਚਾ ਤੋਂ ਇਲਾਵਾ ਦਰਜਨਾਂ ਸੰਸਥਾਵਾਂ ਨੇ ਭਰਵਾਂ ਸਹਿਯੋਗ ਦੇਕੇ ਸਫ਼ਲ ਬਣਾਇਆ। ਸਟੇਜ ਸਕੱਤਰ ਦੇ ਫਰਜ਼ ਡਾ. ਰਜਿੰਦਰ ਪਾਲ ਨੇ ਬਾਖ਼ੂਬੀ ਵਿਖਾਏ।

Have something to say? Post your comment

google.com, pub-6021921192250288, DIRECT, f08c47fec0942fa0

Health

ਮਕੈਨੀਕਲ ਥਰੋਮਬੇਕਟੋਮੀ ਨੇ ਬ੍ਰੇਨ ਸਟਰੋਕ ਦੇ ਇਲਾਜ ਵਿੱਚ ਇੱਕ ਲਿਆਂਦੀ ਨਵੀਂ ਕ੍ਰਾਂਤੀ : ਡਾ ਸੰਦੀਪ ਸ਼ਰਮਾ 

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ