Entertainment
ਸੁਚੇਤਕ ਰੰਗਮੰਚ ਨੇ ਮਨਾਇਆ ਵਿਸ਼ਵ ਰੰਗਮੰਚ ਦਿਵਸ ਮਨਾਇਆ
ਮੋਹਾਲੀ : ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਸੁਚੇਤਕ ਸਕੂਲ ਆਫ਼ ਐਕਟਿੰਗ, ਸੈਕਟਰ 70 ਵਿੱਚ ਵਿਸ਼ਵ ਰੰਗਮੰਚ ਦਿਵਸ ਮਨਾਇਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਾਲੀ ਭੂਪਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਬੋਲਦਿਆਂ ਹੋਇਆਂ ਕਿਹਾ ਕਿ ਰੰਗਮੰਚ ਜੀਵੰਤ ਕਲਾ ਹੈ, ਜਿਸਨੇ ਹਰ ਔਖੇ-ਭਾਰੇ ਸੰਕਟ ਦੇ ਬਾਵਜੂਦ ਜ਼ਿੰਦਾ ਰਹਿਣਾ ਹੈ। ਉਨ੍ਹਾਂ ਕਿਹਾ ਕਿ ਰੰਗਮੰਚ ਸਮਰਪਣ ਦੀ ਮੰਗ ਕਰਦਾ ਹੈ ਅਤੇ ਸਮਰਪਿਤ ਲੋਕਾਂ ਲਈ ਵੀ ਸ਼ੌਕ ਹੀ ਹੈ। ਇਹ ਸਚਾਈ ਹੀ ਤੁਹਾਨੂੰ ਉਮਰ ਭਰ ਟਿਕੇ ਰਹਿਣ ਲਈ ਤਿਆਰ ਕਰ ਸਕਦੀ ਹੈ।